ਉੱਤਰਾਖੰਡ ਸੁਰੰਗ ਹਾਦਸੇ ''ਤੇ ਬਣੇਗੀ ਫ਼ਿਲਮ ''Silkyara 41'', ਆਮਿਰ ਖ਼ਾਨ ਤੇ ਕਬੀਰ ਖ਼ਾਨ ਮਿਲਾਉਣਗੇ ਹੱਥ!

Friday, Jul 10, 2026 - 12:14 PM (IST)

ਉੱਤਰਾਖੰਡ ਸੁਰੰਗ ਹਾਦਸੇ ''ਤੇ ਬਣੇਗੀ ਫ਼ਿਲਮ ''Silkyara 41'', ਆਮਿਰ ਖ਼ਾਨ ਤੇ ਕਬੀਰ ਖ਼ਾਨ ਮਿਲਾਉਣਗੇ ਹੱਥ!

ਮੁੰਬਈ (ਏਜੰਸੀ)- ਆਮਿਰ ਖਾਨ ਪ੍ਰੋਡਕਸ਼ਨ (ਭਾਰਤ), ਮਾਈਂਡ ਬਲੋਇੰਗ ਫਿਲਮਜ਼ (ਆਸਟ੍ਰੇਲੀਆ), ਅਤੇ ਕਬੀਰ ਖਾਨ ਫਿਲਮਜ਼ ਨੇ ਫਿਲਮ "ਸਿਲਕਿਆਰਾ 41" ਦਾ ਐਲਾਨ ਕੀਤਾ ਹੈ। ਇਹ ਫਿਲਮ ਉੱਤਰਾਖੰਡ ਦੀ ਸਿਲਕਿਆਰਾ ਸੁਰੰਗ ਵਿੱਚ ਫਸੇ 41 ਮਜ਼ਦੂਰਾਂ ਦੀ ਸੁਰੱਖਿਅਤ ਵਾਪਸੀ ਅਤੇ ਇਸ ਮੁਹਿੰਮ ਵਿੱਚ ਪ੍ਰਸਿੱਧ ਟਨਲਿੰਗ ਮਾਹਰ ਅਤੇ ਆਸਟ੍ਰੇਲੀਆ ਦੇ ਸਥਾਨਕ ਹੀਰੋ ਅਰਨੋਲਡ ਡਿਕਸ ਦੁਆਰਾ ਨਿਭਾਈ ਗਈ ਮਹੱਤਵਪੂਰਨ ਭੂਮਿਕਾ ਤੋਂ ਪ੍ਰੇਰਿਤ ਹੈ। ਇਸ ਲਈ ਇਸ ਦਾ ਨਾਂ 'ਸਿਲਕਿਆਰਾ 41' ਰੱਖਿਆ ਗਿਆ ਹੈ। ਇਹ ਫਿਲਮ ਪ੍ਰਸਿੱਧ ਆਸਟ੍ਰੇਲੀਆਈ ਪਟਕਥਾ ਲੇਖਕ ਐਂਡਰਿਊ ਅਨਾਸਤਾਸੀਓਸ ('ਦਿ ਵਾਟਰ ਡਿਵਾਈਨਰ') ਦੁਆਰਾ ਲਿਖੀ ਗਈ ਹੈ ਅਤੇ ਇਸਦਾ ਨਿਰਦੇਸ਼ਨ ਪੁਰਸਕਾਰ ਜੇਤੂ ਭਾਰਤੀ ਫਿਲਮ ਨਿਰਮਾਤਾ ਕਬੀਰ ਖਾਨ ਦੁਆਰਾ ਕੀਤਾ ਜਾਵੇਗਾ।

ਕੀ ਹੈ ਇਸ ਕਹਾਣੀ ਦਾ 'ਆਸਟ੍ਰੇਲੀਅਨ ਕਨੈਕਸ਼ਨ'?

ਬਹੁਤ ਸਾਰੇ ਲੋਕ ਇਹ ਸੋਚ ਰਹੇ ਹਨ ਕਿ ਇਸ ਫ਼ਿਲਮ ਵਿੱਚ ਆਸਟ੍ਰੇਲੀਆ ਦਾ ਕੀ ਰੋਲ ਹੈ? ਦਰਅਸਲ, ਜਦੋਂ ਉੱਤਰਾਖੰਡ ਦੀ ਸੁਰੰਗ ਵਿੱਚ 41 ਮਜ਼ਦੂਰ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਸਨ, ਤਾਂ ਉਨ੍ਹਾਂ ਨੂੰ ਬਚਾਉਣ ਲਈ ਅੰਤਰਰਾਸ਼ਟਰੀ ਟਨਲਿੰਗ ਮਾਹਰ ਆਰਨੋਲਡ ਡਿਕਸ ਨੂੰ ਵਿਸ਼ੇਸ਼ ਤੌਰ 'ਤੇ ਆਸਟ੍ਰੇਲੀਆ ਤੋਂ ਭਾਰਤ ਬੁਲਾਇਆ ਗਿਆ ਸੀ। ਆਰਨੋਲਡ ਡਿਕਸ ਨੇ ਭਾਰਤੀ ਰੈਸਕਿਊ ਟੀਮਾਂ ਅਤੇ ਦੇਸੀ 'ਰੈਟ-ਮਾਈਨਰਾਂ' ਨਾਲ ਮਿਲ ਕੇ ਇਸ ਅਸੰਭਵ ਓਪਰੇਸ਼ਨ ਨੂੰ ਸੰਭਵ ਬਣਾਇਆ ਸੀ। ਫ਼ਿਲਮ ਵਿੱਚ ਇਸ ਇੰਟਰਨੈਸ਼ਨਲ ਰੈਸਕਿਊ ਓਪਰੇਸ਼ਨ ਅਤੇ ਆਸਟ੍ਰੇਲੀਅਨ ਮਾਹਰ ਦੇ ਕਿਰਦਾਰ ਨੂੰ ਬਹੁਤ ਵੱਡੇ ਪੱਧਰ 'ਤੇ ਦਿਖਾਇਆ ਜਾਵੇਗਾ, ਇਹੀ ਕਾਰਨ ਹੈ ਕਿ ਆਸਟ੍ਰੇਲੀਆ ਦੀ ਪ੍ਰੋਡਕਸ਼ਨ ਕੰਪਨੀ ਵੀ ਇਸ ਫ਼ਿਲਮ ਵਿੱਚ ਬਰਾਬਰ ਦੀ ਹਿੱਸੇਦਾਰ ਹੈ।

ਇਹ ਐਲਾਨ ਅਜਿਹੇ ਸਮੇਂ ਹੋਇਆ ਹੈ ਜਦੋਂ ਭਾਰਤ ਅਤੇ ਆਸਟ੍ਰੇਲੀਆ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ​​ਕਰਨ ਅਤੇ ਦੁਵੱਲੇ ਸਹਿਯੋਗ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰਨ ਵੱਲ ਵਧ ਰਹੇ ਹਨ। ਅਜਿਹੇ ਮਾਹੌਲ ਵਿੱਚ, 'ਸਿਲਕਿਆਰਾ 41' ਸਹਿਯੋਗ, ਸਾਂਝੇ ਮੁੱਲਾਂ ਅਤੇ ਮਨੁੱਖੀ ਭਾਵਨਾ ਦੀ ਇੱਕ ਮਜ਼ਬੂਤ ​​ਉਦਾਹਰਣ ਵਜੋਂ ਉਭਰੀ ਹੈ।

ਆਮਿਰ ਖਾਨ ਪ੍ਰੋਡਕਸ਼ਨ ਦੇ ਸੰਸਥਾਪਕ ਅਤੇ ਨਿਰਮਾਤਾ ਆਮਿਰ ਖਾਨ ਨੇ ਕਿਹਾ, "ਸਾਨੂੰ ਮਾਈਂਡ ਬਲੋਇੰਗ ਫਿਲਮਜ਼ ਅਤੇ ਆਮਿਰ ਖਾਨ ਪ੍ਰੋਡਕਸ਼ਨ ਵਿਚਕਾਰ ਇਸ ਵਿਸ਼ੇਸ਼ ਸਹਿਯੋਗ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਸਿਲਕਿਆਰਾ ਸੁਰੰਗ ਰੈਸਕਿਊ ਦੀ ਕਹਾਣੀ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਇਹ ਮੁਸ਼ਕਲ ਹਾਲਾਤਾਂ ਵਿੱਚ ਹਿੰਮਤ, ਜਨੂੰਨ, ਸੂਝ-ਬੂਝ ਅਤੇ ਮਨੁੱਖਤਾ ਦੀ ਕਹਾਣੀ ਹੈ। ਸਾਨੂੰ ਇੱਕ ਅਜਿਹੇ ਇਤਿਹਾਸਕ ਦਿਨ 'ਤੇ ਇਹ ਐਲਾਨ ਕਰਦੇ ਹੋਏ ਖਾਸ ਤੌਰ 'ਤੇ ਖੁਸ਼ੀ ਹੋ ਰਹੀ ਹੈ, ਜਦੋਂ ਭਾਰਤ ਅਤੇ ਆਸਟ੍ਰੇਲੀਆ ਸਾਡੇ ਦੁਵੱਲੇ ਸਬੰਧਾਂ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰ ਰਹੇ ਹਨ। ਇਹ ਵੀ ਖਾਸ ਹੈ ਕਿ ਸਾਡੇ ਦੋਵੇਂ ਦੇਸ਼ ਇੱਕ ਅਜਿਹੀ ਫਿਲਮ ਬਣਾਉਣ ਲਈ ਇਕੱਠੇ ਕੰਮ ਕਰ ਰਹੇ ਹਨ ਜੋ ਅੰਤਰਰਾਸ਼ਟਰੀ ਸਹਿਯੋਗ ਦੀ ਕਹਾਣੀ ਅਤੇ ਮਨੁੱਖੀ ਭਾਵਨਾ ਦੀ ਜਿੱਤ ਨੂੰ ਉਜਾਗਰ ਕਰਦੀ ਹੈ।"


author

cherry

Content Editor

Related News