ਮੋਹਲੇਧਾਰ ਮੀਂਹ ਦੇ ਬਾਵਜੂਦ ''ਜਲਸਾ'' ਦੇ ਬਾਹਰ ਇਕੱਠੇ ਹੋਏ ਫੈਨ, ਅਮਿਤਾਭ ਬੱਚਨ ਨੇ ਕੀਤਾ ਧੰਨਵਾਦ
Tuesday, Jul 07, 2026 - 09:58 AM (IST)
ਐਂਟਰਟੇਨਮੈਂਟ ਡੈਸਕ- ਮੁੰਬਈ ’ਚ ਇਨ੍ਹੀਂ ਦਿਨੀਂ ਜ਼ਬਰਦਸਤ ਮੀਂਹ ਪੈ ਰਿਹਾ ਹੈ, ਜਿਸ ਨਾਲ ਕਈ ਥਾਵਾਂ ’ਤੇ ਪਾਣੀ ਭਰ ਗਿਆ ਹੈ। ਇਸ ਦੇ ਬਾਵਜੂਦ ਅਮਿਤਾਭ ਬੱਚਨ ਦੇ ਫੈਨ ਐਤਵਾਰ ਨੂੰ ਵੀ ਜੁਹੂ ’ਚ ‘ਜਲਸਾ’ ਦੇ ਬਾਹਰ ਅਦਾਕਾਰ ਦੀ ਇਕ ਝਲਕ ਪਾਉਣ ਲਈ ਇਕੱਠੇ ਹੋਏ, ਜਿਸ ਨੂੰ ਵੇਖ ਕੇ ਅਦਾਕਾਰ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ।
ਅਮਿਤਾਭ ਬੱਚਨ ਨੇ ਆਪਣੇ ਬਲੌਗ ਵਿੱਚ ਲਿਖਿਆ, ‘ਮੌਸਮ ਭਾਵੇਂ ਕਿਹੋ ਜਿਹਾ ਵੀ ਹੋਵੇ-ਤੇਜ਼ ਧੁੱਪ ਹੋਵੇ, ਕੜਾਕੇ ਦੀ ਠੰਢ ਹੋਵੇ ਜਾਂ ਫਿਰ ਮੋਹਲੇਧਾਰ ਮੀਂਹ, ਉਨ੍ਹਾਂ ਦੇ ਫੈਨਜ਼ ਹਰ ਐਤਵਾਰ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਜ਼ਰੂਰ ਜੁਟਦੇ ਹਨ। ਫੈਨਜ਼ ਦਾ ਇਹ ਜੋਸ਼ ਅਤੇ ਪਿਆਰ ਦੇਖ ਕੇ ਮੈਂ ਬੇਹੱਦ ਭਾਵੁਕ ਹੋ ਜਾਂਦਾ ਹਾਂ। ਮੈਂ ਬੱਸ ਹੱਥ ਜੋੜ ਕੇ, ਹੱਥ ਹਿਲਾ ਕੇ ਅਤੇ ਆਟੋਗ੍ਰਾਫ ਦੇ ਕੇ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।’’
