487 ਨਵੇਂ ਮੈਂਬਰਾਂ ਨੂੰ ਆਸਕਰ ਅਕੈਡਮੀ ’ਚ ਸ਼ਾਮਲ ਹੋਣ ਦਾ ਸੱਦਾ, ਤਿੰਨ ਭਾਰਤੀ ਵੀ ਸ਼ਾਮਲ
Friday, Jun 28, 2024 - 12:59 PM (IST)
ਨਵੀਂ ਦਿੱਲੀ : ਅਦਾਕਾਰਾ ਸ਼ਬਾਨਾ ਆਜ਼ਮੀ, ‘ਆਰ. ਆਰ. ਆਰ.’ ਦੇ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ, ਨਿਰਮਾਤਾ ਰਿਤੇਸ਼ ਸਿਧਵਾਨੀ ਅਤੇ ਪ੍ਰਸਿੱਧ ਸਿਨੇਮੈਟੋਗ੍ਰਾਫਰ ਰਵੀ ਵਰਮਨ ਉਨ੍ਹਾਂ 487 ਨਵੇਂ ਮੈਂਬਰਾਂ 'ਚ ਸ਼ਾਮਲ ਹਨ, ਜਿਨ੍ਹਾਂ ਨੂੰ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਜ਼ ਨੇ ਇਸ ਸਾਲ ਸੱਦਾ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - ਸੂਫ਼ੀ ਗਾਇਕਾ ਜੋਤੀ ਨੂਰਾਂ ਦੇ ਘਰ ਆਈਆਂ ਖੁਸ਼ੀਆਂ, ਭੈਣ ਦੇ ਘਰ ਨਿਭਾਉਣ ਪਹੁੰਚੀ ਖ਼ਾਸ ਰਸਮ
ਅਕੈਡਮੀ ਦੀ ਵੈੱਬਸਾਈਟ ’ਤੇ ਮੰਗਲਵਾਰ ਰਾਤ ਨੂੰ ਜਾਰੀ ਇਕ ਬਿਆਨ ਮੁਤਾਬਕ, ਇਸ ਸੂਚੀ ’ਚ ਉਨ੍ਹਾਂ ਕਲਾਕਾਰਾਂ ਅਤੇ ਸ਼ਖਸੀਅਤਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਨੇ ਥੀਏਟਰ ਮੋਸ਼ਨ ਪਿਕਚਰਜ਼ ’ਚ ਅਪਣੇ ਯੋਗਦਾਨ ਲਈ ਅਪਣੀ ਪਛਾਣ ਬਣਾਈ ਹੈ।
ਇਹ ਖ਼ਬਰ ਵੀ ਪੜ੍ਹੋ - ਪਿਓ ਤੋਂ ਚੋਰੀ ਹਿਮਾਂਸ਼ੀ ਖੁਰਾਣਾ ਮਾਂ ਨਾਲ ਮਿਲ ਕਰਦੀ ਸੀ ਇਹ ਕੰਮ, ਲੋਕੀਂ ਤਾਹਨੇ ਮਾਰ ਆਖਦੇ ਸਨ 'ਤੂੰ ਤਾਂ ਨੱਚਣ ਵਾਲੀ ਹੈ
ਲਾਸ ਏਂਜਲਸ ਸਥਿਤ ਸੰਸਥਾ ਅਨੁਸਾਰ, ਇਸ ਦੇ ਮੈਂਬਰਾਂ ਦੀ ਚੋਣ ਪੇਸ਼ੇਵਰ ਯੋਗਤਾ ਦੇ ਆਧਾਰ ’ਤੇ ਕੀਤੀ ਜਾਂਦੀ ਹੈ। ਭਾਰਤੀ ਫ਼ਿਲਮ ਇੰਡਸਟਰੀ ਤੋਂ ਏ. ਆਰ. ਰਹਿਮਾਨ, ਅਮਿਤਾਭ ਬੱਚਨ, ਸ਼ਾਹਰੁਖ ਖ਼ਾਨ, ਕਾਜੋਲ ਸੂਰੀਆ, ਵਿਦਿਆ ਬਾਲਨ, ਆਮਿਰ ਖ਼ਾਨ, ਸਲਮਾਨ ਖ਼ਾਨ, ਅਲੀ ਫਜ਼ਲ, ਆਦਿਤਿਆ ਚੋਪੜਾ, ਗੁਨੀਤ ਮੋਂਗਾ, ਰੀਮਾ ਕਾਗਤੀ, ਏਕਤਾ ਕਪੂਰ ਅਤੇ ਸ਼ੋਭਾ ਕਪੂਰ ਪਹਿਲਾਂ ਹੀ ਇਸ ਦੇ ਮੈਂਬਰ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।