ਜਾਣੋ ਕਿਵੇਂ ਪੱਕੇ ਆੜੀ ਬਣੇ ਭਾਨਾ LA ਤੇ ਗਿੱਪੀ ਗਰੇਵਾਲ (ਵੀਡੀਓ)

Friday, Jun 09, 2023 - 07:58 PM (IST)

ਜਾਣੋ ਕਿਵੇਂ ਪੱਕੇ ਆੜੀ ਬਣੇ ਭਾਨਾ LA ਤੇ ਗਿੱਪੀ ਗਰੇਵਾਲ (ਵੀਡੀਓ)

ਪਾਲੀਵੁੱਡ ਡੈਸਕ : ਅਸੀਂ ਜਦੋਂ ਪੰਜਾਬੀ ਫ਼ਿਲਮ ਜਾਂ ਮਿਊਜ਼ਿਕ ਇੰਡਸਟਰੀ ਦੀ ਗੱਲ ਕਰਦੇ ਹਾਂ ਤਾਂ ਜਿਥੇ ਬਹੁਤ ਸਾਰੇ ਕਲਾਕਾਰਾਂ ਤੇ ਅਦਾਕਾਰਾਂ ਦਾ ਨਾਂ ਆਉਂਦਾ ਹੈ, ਉਥੇ ਹੀ ਇਕ ਨਾਂ ਆਉਂਦਾ ਹੈ ਭਾਨਾ ਸਿੱਧੂ LA ਦਾ। ਜਿਥੇ ਗਿੱਪੀ ਗਰੇਵਾਲ ਹੈ, ਉਥੇ ਭਾਨਾ LA ਦਾ ਜ਼ਿਕਰ ਜ਼ਰੂਰ ਆਉਂਦਾ ਹੈ। ਆਸਟ੍ਰੇਲੀਆ ਵਿਖੇ ਅਦਾਕਾਰ ਗਿੱਪੀ ਗਰੇਵਾਲ, ਅਦਾਕਾਰਾ ਸੋਨਮ ਬਾਜਵਾ ਤੇ ਭਾਨਾ ਸਿੱਧੂ LA ਆਪਣੀ 29 ਜੂਨ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ 'ਕੈਰੀ ਆਨ ਜੱਟਾ 3' ਦੀ ਪ੍ਰਮੋਸ਼ਨ ਲਈ ਪਹੁੰਚੇ ਹੋਏ ਹਨ।

ਇਸ ਦੌਰਾਨ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਖ਼ਾਸ ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ਨਾਲ ਦੋਸਤੀ ’ਤੇ ਭਾਨਾ LA ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ 2006 ’ਚ ਹੋਈ। ਉਦੋਂ ਇਕ ਸ਼ੋਅ ਕਰਵਾਇਆ ਗਿਆ ਸੀ, ਜਿਸ ’ਚ ਗਿੱਪੀ ਤੋਂ ਇਲਾਵਾ ਯੁੱਧਵੀਰ ਵੀ ਸਨ। ਇਹ ਸ਼ੋਅ ਬਹੁਤ ਵਧੀਆ ਰਿਹਾ ਸੀ। ਭਾਨਾ ਨੇ ਅੱਗੇ ਦੱਸਿਆ ਕਿ ਇਸ ਸ਼ੋਅ ਤੋਂ ਬਾਅਦ ਮੈਂ ਗਿੱਪੀ ਨੂੰ ਫੋਨ ਕੀਤਾ ਤੇ ਇਸ ਪਿੱਛੋਂ ਅਸੀਂ ਇਕੱਠਿਆਂ ਨੇ 2-3 ਦਿਨ ਇੰਜੁਆਏ ਕੀਤਾ।

ਭਾਨਾ ਨੇ ਦੱਸਿਆ ਕਿ ਇਸ ਤੋਂ ਬਾਅਦ ਅਸੀਂ ਇਕ ਹੋਰ ਗੀਤ ‘ਜਦੋਂ ਕਿਸੇ ਗੱਭਰੂ ’ਤੇ ਦਿਲ ਆ ਗਿਆ’ ਕੀਤਾ। ਬਸ, ਉਦੋਂ ਤੋਂ ਹੀ ਮੈਂ ਤੇ ਗਿੱਪੀ ਪੱਕੇ ਦੋਸਤ ਬਣ ਗਏ। ਗਿੱਪੀ ਨਾਲ ਉਨ੍ਹਾਂ ਦੀ ਪਹਿਲੀ ਫ਼ਿਲਮ ‘ਕੈਰੀ ਆਨ ਜੱਟਾ’ ਸੀ। ਆਪਣੇ ਬਾਰੇ ਦੱਸਦਿਆਂ ਭਾਨਾ ਸਿੱਧੂ ਨੇ ਕਿਹਾ ਕਿ ਉਹ LA 1993 ’ਚ ਆਏ। ਉਨ੍ਹਾਂ ਦਾ ਪਿਛੋਕੜ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਪਿੰਡ ਕਠਾਰ ਹੈ। ਪਿਛਲੇ 25 ਸਾਲਾਂ ਤੋਂ ‘ਮੇਲਾ ਕਠਾਰ ਦਾ’ ਭਾਨਾ LA ਹੀ ਕਰਵਾ ਰਹੇ ਹਨ।

ਜ਼ਿਕਰਯੋਗ ਹੈ ਕਿ ‘ਕੈਰੀ ਆਨ ਜੱਟਾ’ ਦਾ ਸੀਕੁਅਲ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ ਸੀ। ਪਹਿਲੀ ਫਿਲਮ ਹਿੱਟ ਮਾਸਟਰ ਪੀਸ ਸਾਬਤ ਹੋਈ ਸੀ, ਦੂਜੀ ਨੇ ਚੰਗਾ ਕਾਰੋਬਾਰ ਕੀਤਾ ਤੇ ਤੀਜੀ ’ਤੇ ਖੁਦ ਗਿੱਪੀ ਨੇ ਕਾਫ਼ੀ ਖ਼ਰਚਾ ਕੀਤਾ ਹੈ। ਉਮੀਦ ਹੈ ਕਿ ਲੰਬੀ ਉਡੀਕ ਤੋਂ ਬਾਅਦ ਆਈ ਇਸ ਕਾਮੇਡੀ ਫ਼ਿਲਮ ਨੂੰ ਲੋਕ ਚੰਗਾ ਹੁੰਗਾਰਾ ਦੇਣਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News