ਫ਼ਿਲਮ ''12ਵੀਂ ਫੇਲ੍ਹ'' ਵਾਲੇ IPS ਅਧਿਕਾਰੀ ਮਨੋਜ ਸ਼ਰਮਾ ਨੂੰ ਖ਼ਾਸ ਸਨਮਾਨ

01/26/2024 2:32:02 PM

ਨਵੀਂ ਦਿੱਲੀ : ਆਈ. ਪੀ. ਐੱਸ ਅਧਿਕਾਰੀ ਮਨੋਜ ਕੁਮਾਰ ਸ਼ਰਮਾ ਨੂੰ ਸ਼ਾਨਦਾਰ ਸੇਵਾਵਾਂ ਲਈ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਦੇ ਜੀਵਨ 'ਤੇ ਕਿਤਾਬ '12ਵੀਂ ਫੇਲ' ਲਿਖੀ ਗਈ ਸੀ ਅਤੇ ਹਾਲ ਹੀ 'ਚ ਉਨ੍ਹਾਂ 'ਤੇ ਫ਼ਿਲਮ '12ਵੀਂ ਫੇਲ' ਵੀ ਬਣੀ ਸੀ, ਜੋ ਕਾਫੀ ਹਿੱਟ ਹੋਈ ਸੀ।

ਇਹ ਖ਼ਬਰ ਵੀ ਪੜ੍ਹੋ : ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਬਾਅਦ ਭੀੜ ’ਚ ਘਿਰੇ ਅਮਿਤਾਭ ਬੱਚਨ ਨੂੰ ਮਿਲਣ ਪਹੁੰਚੇ PM ਮੋਦੀ

ਕਈ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ
ਆਈ. ਪੀ. ਐੱਸ ਅਧਿਕਾਰੀ ਮਨੋਜ ਸ਼ਰਮਾ ਤੋਂ ਇਲਾਵਾ ਕਈ ਹੋਰ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਮਨੋਜ ਸ਼ਰਮਾ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ) ਦੇ ਉਨ੍ਹਾਂ 37 ਕਰਮਚਾਰੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ 75ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਵੱਖ-ਵੱਖ ਪੁਲਸ ਅਤੇ ਫਾਇਰ ਸਰਵਿਸ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਮਹਾਰਾਸ਼ਟਰ ਕੇਡਰ ਦੇ 2005 ਬੈਚ ਦੇ ਆਈਪੀਐਸ ਅਧਿਕਾਰੀ ਮਨੋਜ ਸ਼ਰਮਾ, ਬਿਹਾਰ ਕੇਡਰ ਦੇ ਉਨ੍ਹਾਂ ਦੇ ਬੈਚਮੇਟ ਜਤਿੰਦਰ ਰਾਣਾ ਅਤੇ ਕੁਝ ਹੋਰ ਅਧਿਕਾਰੀਆਂ ਨੂੰ ਮੈਰੀਟੋਰੀਅਸ ਸਰਵਿਸ ਮੈਡਲ (ਐੱਮ. ਐੱਸ. ਐੱਮ) ਨਾਲ ਸਨਮਾਨਿਤ ਕੀਤਾ ਗਿਆ।

ਇਹ ਖ਼ਬਰ ਵੀ ਪੜ੍ਹੋ : ਕੈਂਸਰ ਵਿਰੁੱਧ ਜੰਗ ਜਿੱਤ ਸਿੱਧਾ ਮੁੰਬਈ ਪਹੁੰਚਿਆ 9 ਸਾਲਾ ਜਗਨਬੀਰ, ਸਲਮਾਨ ਖ਼ਾਨ ਨਾਲ ਕੀਤੀ ਮੁਲਾਕਾਤ

ਮਨੋਜ ਸ਼ਰਮਾ ਦੀ ਜ਼ਿੰਦਗੀ 'ਤੇ ਬਣੀ ਹਿੰਦੀ ਫ਼ਿਲਮ '12ਵੀਂ ਫੇਲ੍ਹ'
ਦੱਸ ਦੇਈਏ ਕਿ ਵਿਧੂ ਵਿਨੋਦ ਚੋਪੜਾ ਨੇ ਮਨੋਜ ਸ਼ਰਮਾ ਦੀ ਜ਼ਿੰਦਗੀ 'ਤੇ ਫ਼ਿਲਮ '12ਵੀਂ ਫੇਲ੍ਹ' ਬਣਾਈ ਹੈ। ਇਸ ਤੋਂ ਪਹਿਲਾਂ ਲੇਖਕ ਅਨੁਰਾਗ ਪਾਠਕ ਨੇ '12ਵੀਂ ਫੇਲ੍ਹ' ਕਿਤਾਬ ਲਿਖੀ ਸੀ, ਜੋ ਸਭ ਤੋਂ ਵੱਧ ਵਿਕਣ ਵਾਲੇ ਨਾਵਲਾਂ ਵਿੱਚੋਂ ਇੱਕ ਹੈ। ਫ਼ਿਲਮ ਮਨੋਜ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਆਈ. ਆਰ. ਐੱਸ ਅਧਿਕਾਰੀ ਸ਼ਰਧਾ ਜੋਸ਼ੀ ਦੀ ਕਹਾਣੀ ਦੱਸਦੀ ਹੈ। ਜਾਣਕਾਰੀ ਅਨੁਸਾਰ, ਮਨੋਜ ਸ਼ਰਮਾ ਅਤੇ ਜਤਿੰਦਰ ਰਾਣਾ ਦੋਵੇਂ ਸੀ. ਆਈ. ਐੱਸ. ਐੱਫ. ਅਧਿਕਾਰੀ ਹਨ। ਦੋਵੇਂ ਅਧਿਕਾਰੀ ਹਵਾਬਾਜ਼ੀ ਸੁਰੱਖਿਆ ਵਿੰਗ (ਏ. ਐੱਸ. ਜੀ) ਵਿੱਚ ਤਾਇਨਾਤ ਹਨ। ਮਨੋਜ ਸ਼ਰਮਾ ਮੁੰਬਈ ਹਵਾਈ ਅੱਡੇ 'ਤੇ ਮੁੱਖ ਹਵਾਈ ਅੱਡਾ ਸੁਰੱਖਿਆ ਅਧਿਕਾਰੀ ਵਜੋਂ CISF ਯੂਨਿਟ ਦੇ ਮੁਖੀ ਹਨ ਅਤੇ ਜਤਿੰਦਰ ਰਾਣਾ ਦਿੱਲੀ ਹਵਾਈ ਅੱਡੇ 'ਤੇ ਉਸੇ ਅਹੁਦੇ 'ਤੇ ਤਾਇਨਾਤ ਹਨ।ਸੀ. ਆਈ. ਐੱਸ. ਐੱਫ ਵਿੱਚ ਲਗਭਗ 1.80 ਲੱਖ ਕਰਮਚਾਰੀ ਹਨ, ਜੋ ਦੇਸ਼ ਦੇ 68 ਸਿਵਲ ਹਵਾਈ ਅੱਡਿਆਂ ਤੋਂ ਇਲਾਵਾ ਪਰਮਾਣੂ ਅਤੇ ਏਅਰੋਸਪੇਸ ਖੇਤਰਾਂ ਵਿੱਚ ਸੇਵਾ ਕਰ ਰਹੇ ਹਨ। ਇਸ ਦੇ ਨਾਲ ਹੀ ਹਾਲ ਹੀ 'ਚ ਉਨ੍ਹਾਂ ਨੂੰ ਸੰਸਦ ਦੀ ਸੁਰੱਖਿਆ 'ਚ ਸ਼ਾਮਲ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News