ਸਾਊਥ ਅਦਾਕਾਰਾ ਨਯਨਥਾਰਾ ਦਾ ਐਕਸ ਅਕਾਊਂਟ ਹੋਇਆ ਹੈਕ

Friday, Sep 13, 2024 - 05:05 PM (IST)

ਸਾਊਥ ਅਦਾਕਾਰਾ ਨਯਨਥਾਰਾ ਦਾ ਐਕਸ ਅਕਾਊਂਟ ਹੋਇਆ ਹੈਕ

ਮੁੰਬਈ- ਸਾਊਥ ਅਦਾਕਾਰਾ ਨਯਨਥਾਰਾ ਦਾ ਐਕਸ ਅਕਾਊਂਟ ਹੈਕ ਹੋ ਗਿਆ ਹੈ। ਨਯਨਥਾਰਾ ਨੇ ਖੁਦ ਐਕਸ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ ਹੈ। ਐਕਸ 'ਤੇ ਟਵੀਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ- 'ਮੇਰਾ ਅਕਾਊਂਟ ਹੈਕ ਹੋ ਗਿਆ ਹੈ। ਪੋਸਟ ਕੀਤੇ ਗਏ ਕਿਸੇ ਵੀ ਬੇਕਾਰ ਜਾਂ ਅਜੀਬ ਟਵੀਟ 'ਤੇ ਧਿਆਨ ਨਾ ਦਿਓ। ਅਗਸਤ 2013 'ਚ ਮਾਈਕ੍ਰੋਬਲਾਗਿੰਗ ਸਾਈਟ ਨਾਲ ਜੁੜੀ ਨਯਨਥਾਰਾ ਦੇ ਪਲੇਟਫਾਰਮ 'ਤੇ 3 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।

PunjabKesari

ਬਲੌਕਬਸਟਰ ਜਵਾਨ 'ਚ ਸ਼ਾਹਰੁਖ ਖਾਨ ਦੇ ਨਾਲ ਨਜ਼ਰ ਆਈ ਸਾਊਥ ਦੀ ਸੁਪਰਸਟਾਰ ਨਯਨਥਾਰਾ ਨੇ ਹਾਲ ਹੀ 'ਚ ਆਪਣੇ ਐਕਸ ਅਕਾਊਂਟ 'ਤੇ ਦੱਸਿਆ ਕਿ ਉਸ ਦਾ ਅਕਾਊਂਟ ਹੈਕ ਹੋ ਗਿਆ ਹੈ। ਉਸ ਨੇ ਟਵੀਟ ਕੀਤਾ- 'ਅਕਾਊਂਟ ਹੈਕ ਹੋ ਗਿਆ ਹੈ, ਕਿਰਪਾ ਕਰਕੇ ਕਿਸੇ ਵੀ ਬੇਲੋੜੇ ਅਤੇ ਅਜੀਬ ਟਵੀਟ ਨੂੰ ਨਜ਼ਰਅੰਦਾਜ਼ ਕਰੋ'। ਨਯਨਥਾਰਾ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਕਈ ਤਰ੍ਹਾਂ ਨਾਲ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਨੇ ਲਿਖਿਆ- ਮੈਡਮ ਚਿੰਤਾ ਨਾ ਕਰੋ, ਜਲਦੀ ਠੀਕ ਹੋ ਜਾਵੇਗਾ। ਇਕ ਨੇ ਲਿਖਿਆ- ਕੀ ਇਨ੍ਹਾਂ ਹੈਕਰਾਂ ਦਾ ਕੋਈ ਹੋਰ ਕੰਮ ਨਹੀਂ ਹੈ? ਨਯਨਥਾਰਾ ਦੇ ਐਕਸ ਅਕਾਊਂਟ 'ਤੇ 3.3 ਮਿਲੀਅਨ ਫਾਲੋਅਰਜ਼ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News