ਗਠੀਏ ਦੇ ਮਰੀਜ਼ਾਂ ਦਾ ਇਲਾਜ ਕਰਵਾਉਣਗੇ ਸੋਨੂੰ ਸੂਦ

12/19/2022 12:17:26 PM

ਮੁੰਬਈ (ਯੂ. ਐੱਨ. ਆਈ.)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਗਠੀਏ ਦੀ ਬੀਮਾਰੀ ਨਾਲ ਜੂਝ ਰਹੇ ਲੋਕਾਂ ਦਾ ਇਲਾਜ ਕਰਵਾਉਣਗੇ। ਉਨ੍ਹਾਂ ਦੀ ਚੈਰਿਟੀ ਸੰਸਥਾ ‘ਸੂਦ ਚੈਰਿਟੀ ਫਾਊਂਡੇਸ਼ਨ’ ਨੇ ਗੋਡਿਆਂ ਦੀ ਬੀਮਾਰੀ ਤੋਂ ਪੀੜਤ ਮਰੀਜ਼ਾਂ ਦੀ ਮਦਦ ਲਈ ‘ਕਦਮ ਵਧਾਏ ਜਾ’ ਮੁਹਿੰਮ ਸ਼ੁਰੂ ਕੀਤੀ ਹੈ।

ਸੋਨੂੰ ਸੂਦ ਨੇ ਦੱਸਿਆ ਕਿ 50 ਸਾਲ ਦੀ ਉਮਰ ਤੋਂ ਬਾਅਦ ਗਠੀਏ ਦੀ ਬੀਮਾਰੀ ਲੋਕਾਂ ’ਚ ਆਮ ਹੋ ਜਾਂਦੀ ਹੈ। ਗੰਭੀਰ ਮਾਮਲਿਆਂ ’ਚ ਮਰੀਜ਼ ਨੂੰ ਦਰਦ ਤੋਂ ਰਾਹਤ ਦੇਣ ਲਈ ਟੋਟਲ ਨੀ ਰਿਪਲੇਸਮੈਂਟ ਸਰਜਰੀ ਦੀ ਜ਼ਰੂਰਤ ਹੁੰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਟਿਕਾਣਿਆਂ ’ਤੇ ਏਜੰਸੀ ਨੇ ਮਾਰੀ ਰੇਡ

ਹਰ ਕੋਈ ਇਸ ਦਾ ਖਰਚਾ ਨਹੀਂ ਉਠਾ ਸਕਦਾ, ਇਸ ਲਈ ਸੂਦ ਚੈਰਿਟੀ ਫਾਊਂਡੇਸ਼ਨ ਦੀ ਮੁਹਿੰਮ ਰਾਹੀਂ ਅਸੀਂ ਅਜਿਹੇ ਲੋੜਵੰਦ ਮਰੀਜ਼ਾਂ ਨੂੰ ਮਦਦ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਪਹਿਲਾਂ ਵਰਗੀ ਹੋ ਸਕੇ।

ਦੱਸ ਦੇਈਏ ਕਿ ਸੋਨੂੰ ਸੂਦ ਨੇ ਤਾਲਾਬੰਦੀ ਦੌਰਾਨ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਲੋਕਾਂ ਦੀ ਮਦਦ ਕੀਤੀ ਸੀ। ਸੋਨੂੰ ਸੂਦ ਟਵਿਟਰ ’ਤੇ ਵੀ ਬੇਹੱਦ ਸਰਗਰਮ ਰਹਿੰਦੇ ਹਨ ਤੇ ਮਦਦ ਮੰਗਣ ਵਾਲਿਆਂ ਲਈ ਅੱਗੇ ਵੀ ਆਉਂਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News