ਬਿਹਾਰ ਪਹੁੰਚੇ ਸੋਨੂੰ ਸੂਦ ਦਾ ਹੋਇਆ ਸ਼ਾਨਦਾਰ ਸਵਾਗਤ, ਲਿੱਟੀ-ਚੋਖੇ ਦਾ ਲਿਆ ਆਨੰਦ ‘ਵੀਡੀਓ ਵਾਇਰਲ’

Friday, Sep 23, 2022 - 11:47 AM (IST)

ਬਿਹਾਰ ਪਹੁੰਚੇ ਸੋਨੂੰ ਸੂਦ ਦਾ ਹੋਇਆ ਸ਼ਾਨਦਾਰ ਸਵਾਗਤ, ਲਿੱਟੀ-ਚੋਖੇ ਦਾ ਲਿਆ ਆਨੰਦ ‘ਵੀਡੀਓ ਵਾਇਰਲ’

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਹਮੇਸ਼ਾ ਸੁਰਖੀਆਂ ’ਚ ਰਹਿੰਦੇ ਹਨ। ਅਦਾਕਾਰ ਸੋਨੂੰ ਸੂਦ ਕੋਰੋਨਾ ਦੌਰ ’ਚ ਲੋਕਾਂ ਲਈ ਮਸੀਹਾ ਬਣ ਕੇ ਉੱਭਰੇ ਸਨ। ਉਹ ਹਮੇਸ਼ਾ ਲੋਕਾਂ ਦੀ ਮਦਦ ਲਈ ਸਭ ਤੋਂ ਅੱਗੇ ਖੜ੍ਹੇ ਨਜ਼ਰ ਆਉਂਦੇ ਹਨ। ਇਹੀ ਕਾਰਨ ਹੈ ਕਿ ਦੇਸ਼ ਭਰ ’ਚ ਉਨ੍ਹਾਂ ਦੀ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਅਦਾਕਾਰ ਜਿੱਥੇ ਵੀ ਜਾਂਦੇ ਹਨ, ਲੋਕ ਉਨ੍ਹਾਂ ਲਈ ਇਕੱਠੇ ਹੁੰਦੇ ਨਜ਼ਰ ਆਉਦੇ ਹਨ। ਹਾਲ ਹੀ ’ਚ ਸੋਨੂੰ ਬਿਹਾਰ ਦੀ ਰਾਜਧਾਨੀ ਪਟਨਾ ਪਹੁੰਚੇ ਸਨ।  ਜਿੱਥੇ ਲੋਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। 

PunjabKesari

ਇਹ ਵੀ ਪੜ੍ਹੋ : ਤਾਜੀ ਦੀ ਨਵੀਂ ਐਲਬਮ ‘Behind the Mask’ ਦੀ ਮਿਊਜ਼ਿਕ ਵੀਡੀਓ ਹੋਈ ਰਿਲੀਜ਼, ਮਿਲ ਰਹੇ ਚੰਗੇ ਵੀਊਜ਼

ਪਟਨਾ ਪਹੁੰਚੇ ਸੋਨੂੰ ਸੂਦ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਦਾਕਾਰ ਦੀ ਇਸ ਵੀਡੀਓ ਨੂੰ ਪ੍ਰਸ਼ੰਸਕ ਬੇਹੱਦ ਪਸੰਦ ਕਰ ਰਹੇ ਹਨ। ਇਸ ਵੀਡੀਓ ਨੂੰ ਸੋਨੂੰ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਸਾਂਝਾ ਕੀਤਾ ਹੈ। ਵੀਡੀਓ ’ਚ ਅਦਾਕਾਰ ਨੂੰ ਲਿੱਟੀ ਚੋਖਾ ਖਾਂਦੇ ਦੇਖਿਆ ਜਾ ਸਕਦਾ ਹੈ। ਇਸ ਪੋਸਟ ਦੇ ਨਾਲ ਅਦਾਕਾਰ ਨੇ ਲਿਖਿਆ ਕਿ ‘ਬਿਹਾਰ ’ਚ ਲਿੱਟੀ ਚੋਖਾ ਨਾਲ ਸਵਾਗਤ ਕੀਤਾ ਗਿਆ। ਧੰਨਵਾਦ।’ ਇਸ ਦੇ ਨਾਲ ਹੀ ਉਨ੍ਹਾਂ ਨੇ ਦਿਲ ਅਤੇ ਹੱਥਾਂ ਨੂੰ ਜੋੜਨ ਵਾਲਾ ਈਮੋਜੀ ਵੀ ਸਾਂਝਾ ਕੀਤਾ ਹੈ।

 

 
 
 
 
 
 
 
 
 
 
 
 
 
 
 
 

A post shared by Sonu Sood (@sonu_sood)


ਸੋਨੂੰ ਸੂਦ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਦੇ ਅਦਾਕਾਰ ਨੇ ਸਵਾਦਿਸ਼ਟ ਭੋਜਨ ਦਾ ਆਨੰਦ ਲਿਆ। ਲੋਕ ਇਸ ਵੀਡੀਓ ਨੂੰ ਬੇਹੱਦ ਪਸੰਦ ਕਰ ਰਹੇ ਹਨ। ਹਰ  ਕੋਈ ਅਦਾਕਾਰ ਦੀ ਵੀਡੀਓ ’ਤੇ ਵੱਖ-ਵੱਖ ਪ੍ਰਤੀਕਿਰਿਆ ਦੇ ਰਿਹਾ ਹੈ। 

ਇਹ ਵੀ ਪੜ੍ਹੋ : ਪਤੀ ਨਿਕ ਨਾਲ ਨਿਊਯਾਰਕ ਡਿਨਰ ਡੇਟ ’ਤੇ ਨਿਕਲੀ ਪ੍ਰਿਅੰਕਾ ਚੋਪੜਾ, ਇਕ-ਦੂਜੇ ਦਾ ਹੱਥ ਫੜ੍ਹ ਕੇ ਦਿੱਤੇ ਪੋਜ਼

ਅਦਾਕਾਰ ਸੋਨੂੰ ਸੂਦ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਅਦਾਕਾਰ ਨੂੰ ਹਾਲ ਹੀ ’ਚ ‘ਸਮਰਾਟ ਪ੍ਰਿਥਵੀਰਾਜ’ ’ਚ ਦੇਖਿਆ ਗਿਆ ਸੀ। ਸੋਨੂੰ ਹੁਣ ਉਹ ਜਲਦ ਹੀ ਫ਼ਿਲਮ  ‘Thamilarasan’ ਅਤੇ ‘ਫਤਿਹ’ ’ਚ ਨਜ਼ਰ ਆਉਣਗੇ।


author

Shivani Bassan

Content Editor

Related News