ਸੋਨੂੰ ਸੂਦ ਨੇ ਪੰਜਾਬ ਭੇਜੇ ਆਕਸੀਜਨ ਕੰਸਨਟ੍ਰੇਟਰਜ਼, ਭੈਣ ਮਾਲਵਿਕਾ ਨੇ ਚੁੱਕੀ ਵੰਡਣ ਦੀ ਜ਼ਿੰਮੇਵਾਰੀ
Tuesday, Jun 01, 2021 - 04:44 PM (IST)
ਚੰਡੀਗੜ੍ਹ (ਬਿਊਰੋ)– ਜਿਥੇ ਇਕ ਪਾਸੇ ਸੋਨੂੰ ਸੂਦ ਪੂਰੇ ਭਾਰਤ ’ਚ ਕੋਰੋਨਾ ਮਰੀਜ਼ਾਂ ਦੀ ਮਦਦ ਕਰ ਰਹੇ ਹਨ, ਉਥੇ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਮੋਗਾ ’ਚ ਬੈਠ ਕੇ ਪੰਜਾਬ ਦੇ ਲੋਕਾਂ ਦੀ ਸੇਵਾ ’ਚ ਲੱਗੀ ਹੋਈ ਹੈ। ਜਿਥੇ ਭਰਾ ਪੂਰੇ ਦੇਸ਼ ਲਈ ਇਕ ਮਿਸਾਲ ਬਣ ਰਿਹਾ ਹੈ, ਉਥੇ ਭੈਣ ਵੀ ਪੰਜਾਬ ਦੇ ਲੋਕਾਂ ਦੀ ਮਦਦ ਕਰਨ ’ਚ ਪਿੱਛੇ ਨਹੀਂ ਹੱਟ ਰਹੀ।
ਇਹ ਖ਼ਬਰ ਵੀ ਪੜ੍ਹੋ : ਘਰੇਲੂ ਕਲੇਸ਼ ’ਤੇ ਬੋਲੇ ਲਹਿੰਬਰ ਹੁਸੈਨਪੁਰੀ, ਸਾਲੀ ’ਤੇ ਲਾਏ ਪਰਿਵਾਰ ਨੂੰ ਭੜਕਾਉਣ ਦੇ ਦੋਸ਼
ਹਾਲ ਹੀ ’ਚ ਸੂਦ ਚੈਰਿਟੀ ਫਾਊਂਡੇਸ਼ਨ ਵਲੋਂ ਪੰਜਾਬ ’ਚ ਆਕਸੀਜਨ ਕੰਸਨਟ੍ਰੇਟਰਜ਼ ਭੇਜੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਸੋਨੂੰ ਸੂਦ ਦੀ ਭੈਣ ਨੇ ਇਹ ਆਕਸੀਜਨ ਕੰਸਨਟ੍ਰੇਟਰਜ਼ ਪੰਜਾਬ ਦੇ ਲੋਕਾਂ ਨੂੰ ਵੰਡਣ ਲਈ ਮੰਗਵਾਏ ਹਨ। ਇਹ ਆਕਸੀਜਨ ਕੰਸਨਟ੍ਰੇਟਰਜ਼ ਬਿਲਕੁਲ ਮੁਫ਼ਤ ਕੋਰੋਨਾ ਮਰੀਜ਼ਾਂ ਨੂੰ ਭੇਜੇ ਜਾਣਗੇ।
ਮਾਲਵਿਕਾ ਨੇ ਕਿਹਾ ਕਿ ਉਨ੍ਹਾਂ ਦੀ ਸੰਸਥਾ 24 ਘੰਟੇ ਕੋਰੋਨਾ ਮਰੀਜ਼ਾਂ ਦੀ ਮਦਦ ’ਚ ਲੱਗੀ ਹੋਈ ਹੈ। ਜਿਥੇ ਉਸ ਦੇ ਭਰਾ ਕੋਲ ਦੇਸ਼ ਦੀ ਜ਼ਿੰਮੇਵਾਰੀ ਹੈ, ਉਥੇ ਉਹ ਪੰਜਾਬ ’ਚ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹੈ।
ਦੱਸਣਯੋਗ ਹੈ ਕਿ ਸੋਨੂੰ ਸੂਦ ਰੋਜ਼ਾਨਾ ਲੱਖਾਂ ਲੋਕਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਦੀ ਸੰਸਥਾ ਸੋਨੂੰ ਸੂਦ ਫਾਊਂਡੇਸ਼ਨ ਵਲੋਂ ਸਿਰਫ ਕੋਰੋਨਾ ਮਰੀਜ਼ਾਂ ਹੀ ਨਹੀਂ, ਸਗੋਂ ਲੋੜਵੰਦਾਂ ਤੇ ਬੇਸਹਾਰਾ ਲੋਕਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ।
ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।