Sonu Sood ਨੇ ਯੋਗੀ ਸਰਕਾਰ ਦੀ ਨੇਮਪਲੇਟ ਵਾਲੇ ਫੈਸਲੇ ਨੂੰ ਲੈ ਕੇ ਕਹੀ ਇਹ ਗੱਲ, ਨੈਟੀਜ਼ਮ ਨੇ ਕੀਤੀ ਤਾਰੀਫ਼
Saturday, Jul 20, 2024 - 11:51 AM (IST)
ਮੁੰਬਈ- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਆਪਣੀ ਬੇਬਾਕੀ ਲਈ ਜਾਣੇ ਜਾਂਦੇ ਹਨ। ਉਹ ਹਰ ਮੁੱਦੇ 'ਤੇ ਖੁੱਲ੍ਹ ਕੇ ਗੱਲ ਕਰਦੇ ਹਨ। ਹਾਲ ਹੀ 'ਚ ਯੂਪੀ ਸਰਕਾਰ ਨੇ 22 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਕਾਂਵੜ ਯਾਤਰਾ ਦੇ ਰੂਟ 'ਤੇ ਦੁਕਾਨਦਾਰਾਂ ਨੂੰ ਆਰਡਰ ਜਾਰੀ ਕੀਤਾ ਹੈ, ਜਿਸ 'ਤੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਸ ਦੌਰਾਨ ਸੋਨੂੰ ਸੂਦ ਨੇ ਆਪਣੇ ਐਕਸ ਅਕਾਊਂਟ 'ਤੇ ਅਜਿਹੀ ਪੋਸਟ ਕੀਤੀ ਹੈ, ਜਿਸ ਦੀ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਹੋ ਰਹੀ ਹੈ।ਐਕਸ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ, 'ਹਰ ਦੁਕਾਨ 'ਤੇ ਇਕ ਹੀ ਨੇਮ ਪਲੇਟ ਹੋਣੀ ਚਾਹੀਦੀ ਹੈ ਅਤੇ ਉਹ ਹੈ 'ਇਨਸਾਨੀਅਤ' । ਪ੍ਰਸ਼ੰਸਕ ਸੋਨੂੰ ਸੂਦ ਦੀ ਇਸ ਪੋਸਟ ਨੂੰ ਯੂਪੀ ਸਰਕਾਰ ਦੇ ਹੁਕਮਾਂ ਨਾਲ ਜੋੜ ਰਹੇ ਹਨ, ਜਿਸ 'ਚ ਦੁਕਾਨਦਾਰਾਂ ਨੂੰ ਕਾਂਵੜ ਯਾਤਰਾ ਰੂਟ 'ਤੇ ਆਪਣੀ ਪਛਾਣ ਦੱਸਣ ਲਈ ਕਿਹਾ ਗਿਆ ਹੈ ਅਤੇ ਉਸ ਦੀ ਸੋਚ ਦੀ ਖੂਬ ਤਾਰੀਫ ਕਰ ਰਹੇ ਹਨ।
ਸੋਨੂੰ ਸੂਦ ਦੀ ਪੋਸਟ 'ਤੇ ਲੋਕਾਂ ਨੇ ਦਿੱਤੀ ਆਪਣੀ ਪ੍ਰਤੀਕਿਰਿਆ
ਅਦਾਕਾਰ ਦੀ ਪੋਸਟ 'ਤੇ ਇਕ ਯੂਜ਼ਰ ਨੇ ਲਿਖਿਆ, 'ਤੁਹਾਡੀ ਇਸ ਲਾਈਨ ਨਾਲ ਦੁਨੀਆ 'ਚ ਸ਼ਾਂਤੀ ਆਈ ਹੈ ਅਤੇ 'ਇਨਸਾਨੀਅਤ' ਦਾ ਬੋਲਬਾਲਾ ਹੋ ਗਿਆ ਹੈ। ਇਸ ਲਈ ਧੰਨਵਾਦ।' ਇਕ ਹੋਰ ਯੂਜ਼ਰ ਨੇ ਲਿਖਿਆ, 'ਤੁਸੀਂ ਸੱਚ ਕਿਹਾ ਸਰ। ਉਮੀਦ ਹੈ ਕਿ ਸਰਕਾਰ ਇਸ ਗੱਲ ਨੂੰ ਸਮਝੇਗੀ।' ਤੀਜੇ ਯੂਜ਼ਰ ਨੇ ਲਿਖਿਆ, 'ਮਾਨਵਤਾ' ਪਹਿਲਾਂ ਆਉਣੀ ਚਾਹੀਦੀ ਹੈ ਅਤੇ ਬਾਕੀ ਸਭ ਬਾਅਦ 'ਚ।' ਇਹ ਸਭ ਤੋਂ ਵਧੀਆ ਨੇਮ ਪਲੇਟ ਹੈ।
ਇਸ ਫ਼ਿਲਮ 'ਚ ਸੋਨੂੰ ਸੂਦ ਆਉਣਗੇ ਨਜ਼ਰ
ਵਰਕ ਫਰੰਟ ਦੀ ਗੱਲ ਕਰੀਏ ਤਾਂ ਸੋਨੂੰ ਸੂਦ ਜਲਦ ਹੀ ਫ਼ਿਲਮ 'ਫਤਿਹ' 'ਚ ਨਜ਼ਰ ਆਉਣਗੇ। ਇਹ ਪੂਰੀ ਐਕਸ਼ਨ-ਥ੍ਰਿਲਰ ਫ਼ਿਲਮ ਹੋਵੇਗੀ, ਜਿਸ 'ਚ ਸੋਨੂੰ ਸੂਦ ਦਾ ਐਕਸ਼ਨ ਅਵਤਾਰ ਦੇਖਣ ਨੂੰ ਮਿਲੇਗਾ। 'ਫਤਿਹ' ਦਾ ਟੀਜ਼ਰ ਕੁਝ ਦਿਨ ਪਹਿਲਾਂ ਲਾਂਚ ਹੋਇਆ ਸੀ, ਜਿਸ ਨੇ ਫ਼ਿਲਮ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਦੁੱਗਣਾ ਕਰ ਦਿੱਤਾ ਸੀ। ਸੋਨੂੰ ਸੂਦ ਇਸ ਫ਼ਿਲਮ 'ਚ ਨਾ ਸਿਰਫ ਹੀਰੋ ਦੀ ਭੂਮਿਕਾ ਨਿਭਾਅ ਰਹੇ ਹਨ, ਸਗੋਂ ਉਹ ਇਸ ਦੇ ਨਿਰਦੇਸ਼ਕ ਵੀ ਹਨ। ਉਹ ਫ਼ਿਲਮ 'ਫਤਿਹ' ਨਾਲ ਬਤੌਰ ਨਿਰਦੇਸ਼ਕ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।