ਸੋਨੂੰ ਸੂਦ ਨੂੰ ਦੋ ਪਾਰਟੀਆਂ ਤੋਂ ਮਿਲਿਆ ਰਾਜ ਸਭਾ ਦੀ ਸੀਟ ਲਈ ਆਫਰ

09/21/2021 1:02:55 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਇਨ੍ਹੀਂ ਦਿਨੀਂ ਟੈਕਸ ਚੋਰੀ ਦੇ ਦੋਸ਼ਾਂ ਨਾਲ ਘਿਰੇ ਹੋਏ ਹਨ। ਦੱਸ ਦੇਈਏ ਕਿ ਆਈ. ਟੀ. ਅਧਿਕਾਰੀਆਂ ਨੇ ਸੋਨੂੰ ਸੂਦ 'ਤੇ 20 ਕਰੋੜ ਰੁਪਏ ਦੀ ਟੈਕਸ ਚੋਰੀ ਦਾ ਦੋਸ਼ ਲਗਾਇਆ ਹੈ। ਸੋਨੂੰ ਸੂਦ ਨੇ ਇਸ ਮਾਮਲੇ 'ਤੇ ਆਪਣੀ ਚੁੱਪੀ ਤੋੜੀ ਹੈ। ਹਾਲ ਹੀ 'ਚ ਇੱਕ ਇੰਟਰਵਿਊ 'ਚ ਸੋਨੂੰ ਨੇ ਕਿਹਾ ਕਿ, ''ਮੈਂ ਕਦੇ ਵੀ ਕੁਝ ਗਲਤ ਨਹੀਂ ਕੀਤਾ, ਮੈਨੂੰ ਦੋ ਵਾਰ ਰਾਜ ਸਭਾ ਸੀਟ ਦੀ ਪੇਸ਼ਕਸ਼ ਵੀ ਮਿਲੀ ਹੈ।''

ਇਹ ਖ਼ਬਰ ਵੀ ਪੜ੍ਹੋ - ਪੇਸ਼ੀ 'ਤੇ ਪਹੁੰਚੀ ਕੰਗਨਾ ਰਣੌਤ, ਜਾਵੇਦ ਅਖਤਰ ਅਤੇ ਜੱਜ 'ਤੇ ਲਾਏ ਸਨਸਨੀਖੇਜ਼ ਦੋਸ਼

ਮੈਂ ਸਾਰੇ ਪ੍ਰਸ਼ਨਾਂ ਦੇ ਦਿੱਤੇ ਸਹੀ ਉੱਤਰ 
ਇਸ ਮੁੱਦੇ 'ਤੇ ਸੋਨੂੰ ਸੂਦ ਨੇ NDTV ਨਾਲ ਖੁੱਲ੍ਹ ਕੇ ਗੱਲਬਾਤ ਕੀਤੀ। ਹਾਲ ਹੀ 'ਚ ਇੱਕ ਇੰਟਰਵਿਊ 'ਚ ਸੋਨੂੰ ਸੂਦ ਨੇ ਕਿਹਾ ਕਿ, ''ਮੈਂ ਕੋਈ ਕਾਨੂੰਨ ਨਹੀਂ ਤੋੜਿਆ ਹੈ। ਫਿਰ ਵੀ ਟੈਕਸ ਅਧਿਕਾਰੀਆਂ ਨੇ ਲਗਾਤਾਰ 4 ਦਿਨ ਮੇਰੇ ਤੋਂ ਪੁੱਛਗਿੱਛ ਕੀਤੀ ਹੈ। ਪੁੱਛਗਿੱਛ ਦੌਰਾਨ ਉਨ੍ਹਾਂ ਜੋ ਵੀ ਪ੍ਰਸ਼ਨ ਪੁੱਛੇ, ਮੈਂ ਉਨ੍ਹਾਂ ਨੂੰ ਸਹੀ ਉੱਤਰ ਦਿੱਤੇ, ਮੈਂ ਉਨ੍ਹਾਂ ਨੂੰ ਉਹ ਕਾਗਜ਼ ਦਿੱਤੇ, ਜੋ ਉਹ ਚਾਹੁੰਦੇ ਸਨ।''

ਇਹ ਖ਼ਬਰ ਵੀ ਪੜ੍ਹੋ - ਰਾਜ ਕੁੰਦਰਾ ਦੀ ਜ਼ਮਾਨਤ ਤੋਂ ਬਾਅਦ ਸ਼ਿਲਪਾ ਸ਼ੈੱਟੀ ਨੇ ਸਾਂਝੀ ਕੀਤੀ ਖ਼ਾਸ ਪੋਸਟ

ਦੋ ਵਾਰ ਮਿਲੀ ਰਾਜ ਸਭਾ ਸੀਟ ਦੀ ਪੇਸ਼ਕਸ਼
ਉਨ੍ਹਾਂ ਅੱਗੇ ਦੱਸਿਆ ਕਿ, ''ਮੈਨੂੰ ਦੋ ਪਾਰਟੀਆਂ ਵੱਲੋਂ ਰਾਜ ਸਭਾ ਸੀਟ ਦੀ ਪੇਸ਼ਕਸ਼ ਮਿਲੀ ਹੈ ਪਰ ਮੈਂ ਇਸ ਨੂੰ ਠੁਕਰਾ ਦਿੱਤਾ। ਸੋਨੂੰ ਸੂਦ ਨੇ ਇਹ ਵੀ ਕਿਹਾ ਹੈ, ''ਮੈਂ ਆਪਣਾ ਕੰਮ ਕੀਤਾ, ਉਨ੍ਹਾਂ ਆਪਣਾ ਕੰਮ ਕੀਤਾ। ਉਨ੍ਹਾਂ ਜੋ ਵੀ ਪ੍ਰਸ਼ਨ ਕੀਤੇ, ਅਸੀਂ ਉਨ੍ਹਾਂ 'ਚੋਂ ਹਰੇਕ ਦੇ ਪੂਰੇ ਕਾਗਜ਼ਾਂ ਨਾਲ ਉੱਤਰ ਦਿੱਤੇ ਅਤੇ ਇਹ ਮੇਰਾ ਫਰਜ਼ ਵੀ ਹੈ।''

ਇਹ ਖ਼ਬਰ ਵੀ ਪੜ੍ਹੋ - ‘ਬਿੱਗ ਬੌਸ 15’ ’ਚ ਪਹਿਲੀ ਵਾਰ ਦਿਸੇਗਾ ਰਾਖੀ ਸਾਵੰਤ ਦਾ ਪਤੀ ਰਿਤੇਸ਼, ਦੁਨੀਆ ਸਾਹਮਣੇ ਆਉਣ ਲਈ ਹੈ ਤਿਆਰ

ਸੋਨੂੰ ਸੂਦ ਨੇ ਰਾਜਨੀਤੀ ਦੇ ਸਵਾਲ 'ਤੇ ਸ਼ਰੇਆਮ ਆਖੀਆਂ ਇਹ ਗੱਲਾਂ
ਇਨ੍ਹਾਂ ਪਿੱਛੇ 'ਸਿਆਸੀ ਮਨੋਰਥ' ਹੋਣ ਦੇ ਸਵਾਲ 'ਤੇ ਸੋਨੂੰ ਸੂਦ ਨੇ ਕਿਹਾ, ''ਮੈਂ ਅਜੇ ਕਿਸੇ ਸਿੱਟੇ 'ਤੇ ਨਹੀਂ ਪਹੁੰਚਿਆ ਹਾਂ ਅਤੇ ਮੈਂ ਸਿੱਖਿਆ 'ਤੇ ਕੰਮ ਕਰ ਰਿਹਾ ਹਾਂ। ਮੈਂ ਖੁੱਲ੍ਹੀ ਸੋਚ ਵਾਲਾ ਹਾਂ। ਜਦੋਂ ਵੀ ਕੋਈ ਰਾਜ ਮੈਨੂੰ ਬੁਲਾਏਗਾ, ਮੈਂ ਉਨ੍ਹਾਂ ਦੀ ਮਦਦ ਜ਼ਰੂਰ ਕਰਾਂਗਾ। ਸੋਨੂੰ ਨੇ ਦੱਸਿਆ ਕਿ ਜੋ ਕੁਝ ਹੋਇਆ ਹੈ ਮੈਂ ਉਸ ਤੋਂ ਬਿਲਕੁਲ ਵੀ ਪ੍ਰੇਸ਼ਾਨ ਨਹੀਂ ਹੋਵਾਂਗਾ ਤੇ ਨਾ ਹੀ ਮੈਂ ਰੁਕਣ ਵਾਲਾ ਹਾਂ, ਕੰਮ ਜਾਰੀ ਰਹੇਗਾ। ਅਜੇ ਮੀਲ ਦੂਰ ਜਾਣਾ ਹੈ ਤੇ ਮੈਂ ਲੋਕਾਂ ਦੀ ਮਦਦ ਲਈ ਦਿਨ ਰਾਤ ਮਿਹਨਤ ਕਰਦਾ ਰਹਾਂਗਾ।''


sunita

Content Editor

Related News