ਏਅਰਪੋਰਟ ''ਤੇ ਚੱਲਦੇ-ਚੱਲਦੇ ਸੋਨੂੰ ਸੂਦ ਤੋਂ ਸ਼ਖ਼ਸ ਨੇ ਮੰਗੀ ਮਦਦ, ਵੀਡੀਓ ਵਾਇਰਲ

Wednesday, Apr 28, 2021 - 02:34 PM (IST)

ਏਅਰਪੋਰਟ ''ਤੇ ਚੱਲਦੇ-ਚੱਲਦੇ ਸੋਨੂੰ ਸੂਦ ਤੋਂ ਸ਼ਖ਼ਸ ਨੇ ਮੰਗੀ ਮਦਦ, ਵੀਡੀਓ ਵਾਇਰਲ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਪਿਛਲੇ ਇਕ ਸਾਲ 'ਚ ਸਾਬਿਤ ਕਰ ਦਿੱਤਾ ਕਿ ਉਹ ਨਾ ਸਿਰਫ਼ ਇਕ ਵਧੀਆ ਅਦਾਕਾਰ ਹਨ ਸਗੋਂ ਚੰਗੇ ਇਨਸਾਨ ਵੀ ਹਨ। ਪਿਛਲੇ ਸਾਲ ਜਦੋਂ ਦੇਸ਼ ਨੇ ਕੋਰੋਨਾ ਮਹਾਮਾਰੀ ਅਤੇ ਲਾਕਡਾਊਨ ਦੀ ਮਾਰ ਝੱਲੀ ਸੀ, ਉਸ ਵੇਲੇ ਸੋਨੂੰ ਸੂਦ ਲੋਕਾਂ ਲਈ ਮਸੀਹਾ ਬਣ ਕੇ ਰੋਡ 'ਤੇ ਉਤਰੇ ਸਨ ਅਤੇ ਉਨ੍ਹਾਂ ਨੇ ਲੋੜਵੰਦਾਂ ਲਈ ਹਰ ਸੰਭਵ ਮਦਦ ਕੀਤੀ ਸੀ। ਹੁਣ ਜਦੋਂ ਕੋਰੋਨਾ ਵਾਇਰਸ ਦੀ ਦੂਸਰੀ ਲਹਿਰ ਨੇ ਦੇਸ਼ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਅਜਿਹੇ 'ਚ ਵੀ ਸੋਨੂੰ ਸੂਦ ਮੁੜ ਲੋਕਾਂ ਦੀ ਮਦਦ ਕਰ ਰਹੇ ਹਨ।

ਹਾਲ ਹੀ 'ਚ ਸੋਨੂੰ ਸੂਦ ਨੂੰ ਮੁੰਬਈ ਏਅਰਪੋਰਟ 'ਤੇ ਸਪਾਟ ਕੀਤਾ, ਜਿੱਥੇ ਇਕ ਸ਼ਖ਼ਸ ਨੇ ਉਨ੍ਹਾਂ ਤੋਂ ਚੱਲਦੇ-ਚੱਲਦੇ ਮਦਦ ਮੰਗ ਲਈ। ਸੋਨੂੰ ਸੂਦ ਆਪਣੀ ਫਲਾਈਟ ਫੜ੍ਹਨ ਦੀ ਕਾਹਲੀ 'ਚ ਸਨ ਪਰ ਇਸ ਦੇ ਬਾਵਜੂਦ ਉਨ੍ਹਾਂ ਸ਼ਖ਼ਸ ਨਾਲ ਚੱਲਦੇ-ਚੱਲਦੇ ਗੱਲ ਕੀਤੀ ਤੇ ਕਿਹਾ ਕਿ ਆਪਣੀ ਡਿਟੇਲ ਭੇਜੋ ਮੈਂ ਦਵਾਈ ਭੇਜਦਾ ਹਾਂ। ਇਸ ਪੂਰੀ ਗੱਲਬਾਤ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਸੋਨੂੰ ਸੂਦ ਦੇ ਇਕ ਫੈਨ ਪੇਜ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਚਿਹਰੇ 'ਤੇ ਮਾਸਕ ਲਾਏ ਸੋਨੂੰ ਸੂਦ ਏਅਰਪੋਰਟ ਦੇ ਅੰਦਰ ਜਾ ਰਹੇ ਹਨ ਉਦੋਂ ਇਕ ਸ਼ਖ਼ਸ ਉਨ੍ਹਾਂ ਦੇ ਕੋਲ ਆਉਂਦਾ ਹੈ ਤੇ ਇੰਜੈਕਸ਼ਨ ਸੰਬਧੀ ਕੁਝ ਕਹਿੰਦਾ ਹੈ। ਇਸ ਤੋਂ ਬਾਅਦ ਸੋਨੂੰ ਸੂਦ ਉਸ ਸ਼ਖ਼ਸ ਨੂੰ ਕਹਿੰਦੇ ਹਨ ਕਿ ਆਪਣਾ ਪਤਾ ਭੇਜ ,ਅਸੀਂ ਕਿੱਥੇ ਦਵਾਈ ਭੇਜੀਏ। ਸੋਨੂੰ ਸੂਦ ਆਪਣੇ ਨਾਲ ਮੌਜੂਦ ਟੀਮ ਮੈਂਬਰ ਤੋਂ ਉਸ ਸ਼ਖ਼ਸ ਦੀ ਡਿਟੇਲ ਲੈਣ ਲਈ ਕਹਿੰਦੇ ਹਨ ਤੇ ਅੱਗੇ ਵਧ ਜਾਂਦੇ ਹਨ। ਸੋਨੂੰ ਸੂਦ ਦੇ ਇਸ ਵੀਡੀਓ 'ਤੇ ਲੋਕ ਉਨ੍ਹਾਂ ਨੂੰ ਢੇਰ ਸਾਰਾ ਪਿਆਰ ਅਤੇ ਦੁਆਵਾਂ ਦੇ ਰਹੇ ਹਨ।


author

sunita

Content Editor

Related News