ਸੋਨੂੰ ਸੂਦ ਨੇ ਇਸ ਨੇਤਰਹੀਣ ਕੁੜੀ ਨੂੰ ਦੱਸਿਆ 'ਭਾਰਤ ਦੀ ਸਭ ਤੋਂ ਅਮੀਰ ਔਰਤ', ਜਾਣੋ ਕਿਉਂ

05/15/2021 5:36:38 PM

ਮੁੰਬਈ (ਬਿਊਰੋ) - ਕੋਰੋਨਾ ਵਾਇਰਸ ਦੇ ਮਾਮਲੇ ਦੁਨੀਆ ਭਰ 'ਚ ਤੇਜ਼ੀ ਨਾਲ ਵਧ ਰਹੇ ਹਨ। ਦੂਜੀ ਲਹਿਰ 'ਚ ਆਏ ਦਿਨ ਤਿੰਨ ਲੱਖ ਤੋਂ ਜ਼ਆਦਾ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਕਈ ਬਾਲੀਵੁੱਡ ਸਿਤਾਰੇ ਮਦਦ ਲਈ ਅੱਗੇ ਆ ਰਹੇ ਹਨ। ਉਥੇ ਹੀ ਸੋਨੂੰ ਸੂਦ ਵੀ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਉਨ੍ਹਾਂ ਦਾ ਸਾਥ ਦੇਣ ਲਈ ਕਈ ਸਿਤਾਰਿਆਂ ਨੇ ਫਾਊਂਡੇਸ਼ਨ 'ਚ ਯੋਗਦਾਨ ਕਰ ਰਹੇ ਹਨ। ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖ਼ਾਨ ਨੇ ਸੂਦ ਫਾਊਂਡੇਸ਼ਨ 'ਚ ਯੋਗਦਾਨ ਦਿੱਤਾ ਹੈ। ਆਮ ਲੋਕ ਵੀ ਉਸ ਦੀ ਫਾਊਂਡੇਸ਼ਨ 'ਚ ਯੋਗਦਾਨ ਦੇ ਰਹੇ ਹਨ। ਇਕ ਨੇਤਰਹੀਣ ਲੜਕੀ ਨੇ ਸੋਨੂੰ ਸੂਦ ਦੀ ਫਾਊਂਡੇਸ਼ਨ 'ਚ 15 ਹਜ਼ਾਰ ਰੁਪਏ ਦਾਨ ਦਿੱਤੇ ਹਨ, ਉਥੇ ਹੀ ਸੋਨੂੰ ਸੂਦ ਨੇ ਉਸ ਨੂੰ 'ਭਾਰਤ ਦੀ ਸਭ ਤੋਂ ਅਮੀਰ ਮਹਿਲਾ' ਦੱਸਿਆ। ਪਿੱਛੇ ਦੀ ਕਹਾਣੀ ਨੂੰ ਜਾਣ ਕੇ ਤੁਸੀਂ ਵੀ ਤਾਰੀਫ਼ ਕਰਦੇ ਨਹੀਂ ਥੱਕੋਗੇ।

ਨੇਤਰਹੀਣ ਲੜਕੀ ਦਾ ਨਾਂ ਹੈ ਬੋਦੂ ਨਾਗਾ ਲਕਸ਼ਮੀ

ਇਸ ਲੜਕੀ ਦਾ ਨਾਂ ਬੋਦੂ ਨਾਗਾ ਲਕਸ਼ਮੀ ਹੈ, ਜੋ ਇਕ ਮਸ਼ਹੂਰ ਯੂਟਿਊਬਰ ਹੈ। ਆਂਧਰਾ ਪ੍ਰਦੇਸ਼ ਦੇ ਇਕ ਛੋਟੇ ਜਿਹੇ ਪਿੰਡ ਵਰਿਕੁੰਟਪੁਡੂ ਦੀ ਰਹਿਣ ਵਾਲੀ ਲਕਸ਼ਮੀ ਨੇ ਸੂਦ ਫਾਉਂਡੇਸ਼ਨ ਨੂੰ 15,000 ਰੁਪਏ ਦਾਨ ਕੀਤੇ ਅਤੇ ਇਹ ਉਸ ਦੀ 5 ਮਹੀਨੇ ਦੀ ਪੈਨਸ਼ਨ ਸੀ। ਮੇਰੇ ਲਈ ਉਹ ਭਾਰਤ ਦੀ ਸਭ ਤੋਂ ਅਮੀਰ ਮਹਿਲਾ ਹੈ। ਕਿਸੇ ਦੇ ਦਰਦ ਨੂੰ ਵੇਖਣ ਲਈ ਅੱਖਾਂ ਦੀ ਰੌਸ਼ਨੀ ਦੀ ਜ਼ਰੂਰਤ ਨਹੀਂ ਹੈ। ਇੱਕ ਸੱਚਾ ਹੀਰੋ।

ਇਸ ਪੋਸਟ ਨੂੰ 13 ਮਈ ਨੂੰ ਸਾਂਝਾ ਕੀਤਾ ਹੈ, ਜਿਸ ਨੂੰ ਹੁਣ ਤੱਕ 22 ਹਜ਼ਾਰ ਤੋਂ ਵੱਧ ਲਾਈਕਸ ਅਤੇ 4 ਹਜ਼ਾਰ ਤੋਂ ਰੀ-ਟਵੀਟ ਹੋ ਚੁੱਕੇ ਹਨ। ਲੋਕਾਂ ਨੇ ਲੜਕੀ ਦੀ ਬਹੁਤ ਪ੍ਰਸ਼ੰਸਾ ਕੀਤੀ ਹੈ। ਲੋਕਾਂ ਨੇ ਕੁਮੈਂਟ ਸੈਕਸ਼ਨ 'ਚ ਅਜਿਹੇ ਰਿਐਕਸ਼ਨ ਦਿੱਤੇ ਹਨ -

ਦੱਸ ਦੇਈਏ ਕਿ ਸੋਨੂੰ ਸੂਦ ਨਾਲ ਬਾਲੀਵੁੱਡ ਦੇ ਕਈ ਹੋਰ ਮਸ਼ਹੂਰ ਸਿਤਾਰੇ ਵੀ ਮਦਦ ਲਈ ਅੱਗੇ ਆਏ ਹਨ। ਸਲਮਾਨ ਖ਼ਾਨ, ਜੈਕਲੀਨ ਫਰਨਾਂਡੀਜ਼, ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਅਤੇ ਹੋਰ ਲੋਕ ਕੋਰੋਨਾ ਖ਼ਿਲਾਫ਼ ਲੜਾਈ ਜਿੱਤਣ 'ਚ ਲੋਕਾਂ ਦੀ ਮਦਦ ਕਰ ਰਹੇ ਹਨ।


sunita

Content Editor

Related News