ਕੋਰੋਨਾ ਕਾਰਨ ਅਨਾਥ ਹੋਏ ਬੱਚਿਆਂ ਦੀ ਮਦਦ ਲਈ ਸੋਨੂੰ ਸੂਦ ਨੇ ਲੋਕਾਂ ਨੂੰ ਕੀਤੀ ਖ਼ਾਸ ਅਪੀਲ
Sunday, Jun 06, 2021 - 03:26 PM (IST)
ਮੁੰਬਈ- ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲੋਕਾਂ ਦੀ ਮਦਦ ਦੀ ਵਜ੍ਹਾ ਨਾਲ ਹਮੇਸ਼ਾ ਚਰਚਾ ’ਚ ਰਹਿੰਦੇ ਹਨ। ਲੋਕ ਉਨ੍ਹਾਂ ਤੋਂ ਲਗਾਤਾਰ ਹਮੇਸ਼ਾ ਮਦਦ ਦੀ ਅਪੀਲ ਕਰਦੇ ਰਹਿੰਦੇ ਹਨ। ਜਿਨ੍ਹਾਂ ਲਈ ਉਹ ਹਰ ਸਮੇਂ ਤਿਆਰ ਰਹਿੰਦੇ ਹਨ। ਹਾਲਾਂਕਿ ਸੋਨੂੰ ਸੂਦ ਬਹੁਤ ਲੋਕਾਂ ਦੀ ਮਦਦ ’ਚ ਨਾਕਾਮ ਰਹਿੰਦੇ ਹਨ। ਜਿਨ੍ਹਾਂ ਲਈ ਉਹ ਖ਼ੁਦ ਵੀ ਜ਼ਾਹਿਰ ਕਰਦੇ ਹਨ। ਹੁਣ ਇਕ ਵਾਰ ਫਿਰ ਸੋਨੂੰ ਸੂਦ ਨੇ ਇਕ ਕੁੜੀ ਦੀ ਦਰਦਨਾਕ ਕਹਾਣੀ ਦੱਸੀ ਹੈ।
ਅਦਾਕਾਰ ਨੇ ਇਕ ਕੁੜੀ ਦੇ ਬਾਰੇ ’ਚ ਦੱਸਿਆ ਹੈ ਕਿ ਕਿਵੇਂ ਉਸ ਦੇ ਮਾਤਾ-ਪਿਤਾ ਤੇ ਭਰਾ ਨੇ ਸਿਰਫ਼ 10 ਦਿਨਾਂ ਦੇ ਅੰਦਰ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਦਮ ਤੋੜ ਦਿੱਤਾ। ਇਹ ਗੱਲ ਉਨ੍ਹਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਕਹੀ ਹੈ। ਭਾਵੁਕ ਪੋਸਟ ਸਾਂਝੀ ਕਰਦੇ ਹੋਏ ਸੋਨੂੰ ਸੂਦ ਨੇ ਸਾਰੇ ਫੈਨਜ਼ ਅਤੇ ਭਾਰਤੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਈ ਹੋਰ ਬੱਚਿਆਂ ਤੱਕ ਪਹੁੰਚੇ ਅਤੇ ਮਦਦ ਕਰੋ ਜੋ ਮਹਾਂਮਾਰੀ ਦੌਰਾਨ ਅਨਾਥ ਹੋ ਗਏ ਹਨ।
ਸੋਨੂੰ ਸੂਦ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਜੁੜੇ ਰਹਿਣ ਲਈ ਖ਼ਾਸ ਪੋਸਟਾਂ ਵੀ ਸਾਂਝੀਆਂ ਕਰਦੇ ਰਹਿੰਦੇ ਹਨ। ਸੋਨੂੰ ਸੂਦ ਨੇ ਆਪਣੇ ਟਵੀਟ ’ਚ ਲਿਖਿਆ ਕਿ ਮੈਂ ਇਸ ਖ਼ਬਰ ਦੇ ਨਾਲ ਉਠਿਆ ਕਿ ਉਸ ਦੀ ਮਾਂ ਦੀ ਹੁਣੇ-ਹੁਣੇ ਦਿਹਾਂਤ ਹੋਇਆ। ਹੁਣ ਇਹ ਨੰਨ੍ਹੀ ਜਿਹੀ ਬੱਚੀ ਬਿਲਕੁੱਲ ਇਕੱਲੀ ਹੈ। ਕਿ੍ਰਪਾ ਕਰਕੇ ਅੱਗੇ ਆਓ ਅਜਿਹੇ ਪਰਿਵਾਰਾਂ ਦਾ ਸਮਰਥਨ ਕਰੋ। ਉਨ੍ਹਾਂ ਨੂੰ ਤੁਹਾਡੀ ਲੋੜ ਹੈ। ਜੇਕਰ ਤੁਸੀਂ ਇਹ ਨਹੀਂ ਕਰ ਸਕਦੇ ਹੋ ਤਾਂ ਮੈਨੂੰ ਦੱਸੋ ਮੈਂ ਕਰਾਂਗਾ’।
ਸੋਨੂੰ ਸੂਦ ਦਾ ਇਹ ਟਵੀਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਅਦਾਕਾਰ ਦੇ ਕਈ ਪ੍ਰਸ਼ੰਸਕ ਅਤੇ ਤਮਾਮ ਸੋਸ਼ਲ ਮੀਡੀਆ ਯੂਜ਼ਰਸ ਉਨ੍ਹਾਂ ਦੇ ਟਵੀਟ ਨੂੰ ਪਸੰਦ ਕਰ ਰਹੇ ਹਨ। ਨਾਲ ਹੀ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਗੌਰਤਲੱਬ ਹੈ ਕਿ ਸੋਨੂੰ ਸੂਦ ਇਸ ਕੋਰੋਨਾ ਕਾਲ ’ਚ ਲੋਕਾਂ ਦੀ ਹਰ ਸਭੰਵ ਮਦਦ ਕਰ ਰਹੇ ਹਨ। ਪੀੜਤਾਂ ਲਈ ਉਹ ਕਿਸੇ ਭਗਵਾਨ ਤੋਂ ਘੱਟ ਨਹੀਂ ਹਨ। ਕਿਸੇ ਲਈ ਹਸਪਤਾਲ, ਕਿਸੇ ਨੂੰ ਦਵਾਈਆਂ ਦਾ ਇੰਤਜ਼ਾਮ ਕਰਕੇ ਸੋਨੂੰ ਸੂਦ ਦੇਸ਼ ’ਚ ਫਰਿਸ਼ਤੇ ਦੀ ਤਰ੍ਹਾਂ ਜਾਣੇ ਜਾਂਦੇ ਹਨ।