‘ਸਮਰਾਟ ਪ੍ਰਿਥਵੀਰਾਜ’ ’ਚ ਮੇਰੇ ਕੰਮ ’ਤੇ ਲੋਕਾਂ ਨੂੰ ਮਾਣ ਹੋਵੇਗਾ : ਸੋਨੂੰ ਸੂਦ
Friday, Jun 03, 2022 - 04:30 PM (IST)
ਮੁੰਬਈ (ਬਿਊਰੋ)– ਸੁਪਰਸਟਾਰ ਅਕਸ਼ੇ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਯਸ਼ਰਾਜ ਫ਼ਿਲਮਜ਼ ਦੀ ਪਹਿਲੀ ਇਤਿਹਾਸਕ ਫ਼ਿਲਮ ਹੈ। ਦੇਸ਼ ’ਚ ਕੋਰੋਨਾ ਵਾਇਰਸ ਦੇ ਕਹਿਰ ਦੌਰਾਨ ਪ੍ਰਵਾਸੀ ਮਜ਼ਦੂਰਾਂ ਸਣੇ ਅਣਗਿਣਤ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤਕ ਪਹੁੰਚਾਉਣ ’ਚ ਮਦਦ ਕਰਕੇ ਅਦਾਕਾਰ ਸੋਨੂੰ ਸੂਦ ਅਸਲ ਜ਼ਿੰਦਗੀ ’ਚ ਹੀਰੋ ਦੇ ਤੌਰ ’ਤੇ ਉੱਭਰੇ।
ਫ਼ਿਲਮ ’ਚ ਉਹ ਸਮਰਾਟ ਪ੍ਰਿਥਵੀਰਾਜ ਚੌਹਾਨ ਦੇ ਜਿਗਰੀ ਦੋਸਤ ਚੰਦਬਰਦਾਈ ਦੀ ਭੂਮਿਕਾ ਨਿਭਾਅ ਰਹੇ ਹਨ। ਚੰਦ ਉਸ ਬਲਸ਼ਾਲੀ ਰਾਜੇ ਦੇ ਦਰਬਾਰੀ ਕਵੀ ਵੀ ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਗੌਰਵਸ਼ਾਲੀ ਜੀਵਨੀ ਸਭ ਤੋਂ ਪ੍ਰਮਾਣਿਕ ਤਰੀਕੇ ਨਾਲ ਲਿਖੀ।
ਇਹ ਖ਼ਬਰ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਦਾ ਵੱਡਾ ਖ਼ੁਲਾਸਾ, ‘ਮੇਰੀ ਹੀ ਗੈਂਗ ਨੇ ਕਰਵਾਇਆ ਮੂਸੇ ਵਾਲਾ ਦਾ ਕਤਲ’, ਮਸ਼ਹੂਰ ਗਾਇਕ ਨੂੰ ਦੱਸਿਆ ਭਰਾ
ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਇਤਿਹਾਸਕ ਫ਼ਿਲਮ ’ਚ ਉਨ੍ਹਾਂ ਦੇ ਕੰਮ ਨਾਲ ਭਾਰਤ ਦੇ ਲੋਕਾਂ ਨੂੰ ਮਾਣ ਹੋਵੇਗਾ। ਸੋਨੂ ਕਹਿੰਦੇ ਹਨ, ‘‘ਮੈਂ ਹਮੇਸ਼ਾ ਅਜਿਹਾ ਕਿਰਦਾਰ ਨਿਭਾਉਣਾ ਚਾਹੁੰਦਾ ਸੀ, ਜੋ ਸਾਡੇ ਇਤਿਹਾਸ ਨਾਲ ਸਬੰਧਤ ਹੋਣ ਤੇ ਇਸ ਫ਼ਿਲਮ ’ਚ ਚੰਦਬਰਦਾਈ ਦੀ ਭੂਮਿਕਾ ਨਿਭਾਉਣਾ ਸਨਮਾਨ ਦੀ ਗੱਲ ਹੈ।’’
ਸੋਨੂੰ ਨੇ ਅੱਗੇ ਕਿਹਾ, ‘‘ਇਕ ਅਦਾਕਾਰ ਦੇ ਤੌਰ ’ਤੇ ਕਦੇ-ਕਦੇ ਤੁਹਾਨੂੰ ਇਤਿਹਾਸ ਨੂੰ ਫਿਰ ਤੋਂ ਜਿਊਣ ਤੇ ਅਜਿਹੇ ਕਿਰਦਾਰ ਨਿਭਾਉਣ ਦਾ ਮੌਕਾ ਮਿਲਦਾ ਹੈ, ਜੋ ਪੀੜ੍ਹੀਆਂ ਨੂੰ ਸਨਮਾਨ ਦੇ ਨਾਲ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਦੇ ਹਨ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।