ਸੋਨੂੰ ਸੂਦ ਨੇ ਮੁੜ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਦੇਖ ਪ੍ਰਸ਼ੰਸਕ ਤਾਰੀਫਾਂ ਕਰਨੋਂ ਨਹੀਂ ਥੱਕ ਰਹੇ

Tuesday, Jun 29, 2021 - 03:42 PM (IST)

ਸੋਨੂੰ ਸੂਦ ਨੇ ਮੁੜ ਜਿੱਤਿਆ ਲੋਕਾਂ ਦਾ ਦਿਲ, ਵੀਡੀਓ ਦੇਖ ਪ੍ਰਸ਼ੰਸਕ ਤਾਰੀਫਾਂ ਕਰਨੋਂ ਨਹੀਂ ਥੱਕ ਰਹੇ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਿਛਲੇ ਇਕ ਸਾਲ ਤੋਂ ਜਿਸ ਤਰ੍ਹਾਂ ਬੇਰੁਜ਼ਗਾਰਾਂ ਤੇ ਲੋੜਵੰਦਾਂ ਦੀ ਸਹਾਇਤਾ ਕਰ ਰਹੇ ਹਨ, ਹਰ ਕੋਈ ਉਨ੍ਹਾਂ ਦਾ ਪ੍ਰਸ਼ੰਸਕ ਬਣ ਗਿਆ ਹੈ। ਉਨ੍ਹਾਂ ਨੇ ਉਨ੍ਹਾਂ ਲੋਕਾਂ ਦੀ ਵੀ ਸਹਾਇਤਾ ਕੀਤੀ ਹੈ, ਜਿਨ੍ਹਾਂ ਨੇ ਤਾਲਾਬੰਦੀ ਦੌਰਾਨ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਸਨ। ਇਸ ਦੇ ਨਾਲ ਹੀ ਉਨ੍ਹਾਂ ਨੇ ਲੋੜਵੰਦ ਬੱਚਿਆਂ ਨੂੰ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਵੀ ਚੁੱਕੀ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਲਿਆ ਰਹੇ ਨੇ ‘ਲਿਮਟਿਡ ਐਡੀਸ਼ਨ’ ਐਲਬਮ, ਪੋਸਟਰ ਕੀਤਾ ਰਿਲੀਜ਼

ਅਦਾਕਾਰ ਅੱਜ ਆਪਣੇ ਵੱਡੇ ਦਿਲ ਕਰਕੇ ਕਰੋੜਾਂ ਦਿਲਾਂ ’ਤੇ ਰਾਜ ਕਰਦੇ ਹਨ। ਅੱਜ ਲੱਖਾਂ ਨੌਜਵਾਨ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਹੁਣ ਉਹ ਲੋਕਾਂ ਲਈ ਰੀਲ ਲਾਈਫ ਤੋਂ ਅਸਲ ਜ਼ਿੰਦਗੀ ਦਾ ਨਾਇਕ ਬਣ ਗਿਆ ਹੈ। ਇਸ ਦੌਰਾਨ ਉਨ੍ਹਾਂ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਸੋਨੂੰ ਦੇ ਫੈਨ ਬਣ ਜਾਓਗੇ।

ਇਸ ਸਮੇਂ ਸੋਨੂੰ ਸੂਦ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜੋ ਉਨ੍ਹਾਂ ਦੇ ਮੁੰਬਈ ਘਰ ਦੇ ਬਾਹਰ ਦੀ ਹੈ। ਤੁਹਾਨੂੰ ਦੱਸ ਦੇਈਏ ਕਿ ਸੋਨੂੰ ਸੂਦ ਦੇ ਘਰ ਦੇ ਬਾਹਰ ਜ਼ਰੂਰਤਮੰਦ ਲੋਕਾਂ ਦੀ ਇਕ ਲਾਈਨ ਲੱਗੀ ਹੋਈ ਹੈ। ਅੱਜ ਵੀ ਲੋਕ ਉਨ੍ਹਾਂ ਤੋਂ ਮਦਦ ਮੰਗਣ ਲਈ ਉਨ੍ਹਾਂ ਦੇ ਘਰ ਦੇ ਬਾਹਰ ਜਾਂਦੇ ਹਨ ਤੇ ਸੋਨੂੰ ਆਪਣੇ ਘਰ ਤੋਂ ਕਿਸੇ ਨੂੰ ਨਿਰਾਸ਼ ਵਾਪਸ ਨਹੀਂ ਭੇਜਦੇ। ਇਸ ਸਿਲਸਿਲੇ ’ਚ ਅੱਜ ਵੀ ਉਨ੍ਹਾਂ ਦੇ ਘਰ ਦੇ ਬਾਹਰ ਮਦਦ ਦੀ ਮੰਗ ਕਰਨ ਵਾਲੇ ਲੋਕਾਂ ਦੀ ਇਕ ਲੰਬੀ ਲਾਈਨ ਸੀ।

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਸ ਦੌਰਾਨ ਇਕ ਲੜਕਾ ਸੋਨੂੰ ਸੂਦ ਦੇ ਸਾਹਮਣੇ ਆਇਆ ਤੇ ਉਸ ਤੋਂ ਮਦਦ ਮੰਗਣ ਲੱਗਾ, ਉਦੋਂ ਹੀ ਸੋਨੂੰ ਵੀ ਆਪਣੇ ਗੋਡਿਆਂ ਭਾਰ ਜ਼ਮੀਨ ’ਤੇ ਬੈਠ ਗਏ ਤੇ ਉਸ ਲੜਕੇ ਦੀ ਸਾਰੀ ਕਹਾਣੀ ਸੁਣ ਲਈ। ਇਸ ਵੀਡੀਓ ਨੂੰ ਵੇਖ ਕੇ ਲੋਕ ਸੋਨੂੰ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ।

ਸੋਨੂੰ ਦੀ ਇਸ ਖ਼ੁਸ਼ਦਿਲੀ ਨੇ ਇਕ ਵਾਰ ਫਿਰ ਦੇਸ਼ ਵਾਸੀਆਂ ਦਾ ਦਿਲ ਜਿੱਤ ਲਿਆ ਹੈ। ਉਥੇ ਹੀ ਹਾਲ ਹੀ ’ਚ ਸੋਨੂੰ ਸੂਦ ਨੇ ਪ੍ਰੈਕਟਿਸ ਲਈ ਅੰਤਰਰਾਸ਼ਟਰੀ ਨਿਸ਼ਾਨੇਬਾਜ਼ ਕੋਨਿਕਾ ਲਾਇਕ ਨੂੰ ਇਕ ਜਰਮਨ ਰਾਈਫਲ ਗਿਫਟ ਕੀਤੀ ਸੀ। ਰਾਈਫਲ ਦੀ ਘਾਟ ਕਾਰਨ ਕੋਨਿਕਾ ਸਹੀ ਢੰਗ ਨਾਲ ਪ੍ਰੈਕਟਿਸ ਨਹੀਂ ਕਰ ਸਕੀ ਤੇ ਵਿੱਤੀ ਸਮੱਸਿਆਵਾਂ ਕਾਰਨ ਉਹ ਰਾਈਫਲ ਨਹੀਂ ਖਰੀਦ ਸਕੀ। ਸੋਨੂੰ ਸੂਦ ਨੂੰ ਟਵਿਟਰ ’ਤੇ ਇਸ ਬਾਰੇ ਪਤਾ ਲੱਗਾ ਤੇ ਉਨ੍ਹਾਂ ਨੇ ਕੋਨਿਕਾ ਨੂੰ ਰਾਈਫਲ ਦੇਣ ਦਾ ਭਰੋਸਾ ਦਿੱਤਾ। ਹੁਣ ਕੋਨਿਕਾ ਨੂੰ ਜਰਮਨ ਰਾਈਫਲ ਮਿਲ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News