ਫਾਸਟ ਫੂਡ ਸੈਂਟਰ ਚਲਾਉਣ ਵਾਲੇ ਪ੍ਰਸ਼ੰਸਕ ਨੂੰ ਸੋਨੂੰ ਸੂਦ ਨੇ ਦਿੱਤਾ ਸਰਪ੍ਰਾਈਜ਼

Sunday, Dec 27, 2020 - 01:30 PM (IST)

ਫਾਸਟ ਫੂਡ ਸੈਂਟਰ ਚਲਾਉਣ ਵਾਲੇ ਪ੍ਰਸ਼ੰਸਕ ਨੂੰ ਸੋਨੂੰ ਸੂਦ ਨੇ ਦਿੱਤਾ ਸਰਪ੍ਰਾਈਜ਼

ਹੈਦਰਾਬਾਦ: ਮਸ਼ਹੂਰ ਬਾਲੀਵੁੱਡ ਸਟਾਰ ਸੋਨੂੰ ਸੂਦ ਨੇ ਹੈਦਰਾਬਾਦ ’ਚ ਆਪਣੇ ਪ੍ਰਸ਼ੰਸਕ ਨੂੰ ਸ਼ਾਨਦਾਨ ਸਰਪ੍ਰਾਈਜ਼ ਦਿੱਤਾ ਹੈ। ਉਹ ਅਚਾਨਕ ਆਪਣੇ ਪ੍ਰਸ਼ੰਸਕ ਅਨਿਲ ਕੁਮਾਰ ਦੇ ਫਾਸਟ ਫੂਡ ਸੈਂਟਰ ’ਚ ਪਹੁੰਚ ਕੇ ਉਨ੍ਹਾਂ ਨੂੰ ਹੈਰਾਨ ਕਰ ਦਿੱਤਾ। ਸੋਨੂੰ ਸੂਦ ਦੀਆਂ ਸੇਵਾਵਾਂ ਤੋਂ ਪ੍ਰੇਰਿਤ ਹੋ ਕੇ ਅਨਿਲ ਨੇ ਬੇਗਮਪੇਟ ’ਚ ਇਕ ਫਾਸਟ ਫੂਡ ਸੈਂਟਰ ਖੋਲਿ੍ਹਆ ਅਤੇ ਇਸ ਦਾ ਨਾਮ ਲਕਸ਼ਮੀ ਸੋਨੂੰ ਸੂਦ ਰੱਖਿਆ। ਇਸ ਮਾਮਲੇ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸੋਨੂੰ ਸੂਦ ਤੱਕ ਪਹੁੰਚੀ। ਉਨ੍ਹਾਂ ਨੇ ਫਾਸਟ ਫੂਡ ਸੈਂਟਰ ’ਚ ਜੇ ਕੇ ਅਨਿਲ ਕੁਮਾਰ ਨੂੰ ਹੈਰਾਨ ਕਰ ਦਿੱਤਾ।

PunjabKesari
ਸੋਨੂੰ ਸੂਦ ਨੇ ਅਨਿਲ ਦੁਆਰਾ ਬਣਾਏ ਚੌਲ ਖਾਧੇ ਅਤੇ ਉਸ ਦੇ ਕੰਮ ਦੀ ਸ਼ਲਾਂਘਾ ਕੀਤੀ। ਸੂਦ ਨੇ ਉਸ ਨੂੰ ਕਾਰੋਬਾਰ ’ਚ ਵਾਧੇ ਦੀ ਕਾਮਨਾ ਕੀਤੀ। ਸੋਨੂੰ ਸੂਦ ਨੇ ਕਿਹਾ ਕਿ ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਨੂੰ ਫਰਾਈ ਕੀਤੇ ਚੌਲ ਬਹੁਤ ਪਸੰਦ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਹੈਦਰਾਬਾਦ ਦਾ ਸਭ ਤੋਂ ਵਧੀਆ ਫਾਸਟ ਫੂਡ ਇੱਥੇ ਬਣਾਇਆ ਜਾਵੇਗਾ। ਸੋਨੂੰ ਨੇ ਕਿਹਾ ਕਿ ਮੈਂ ਅਨਿਲ ਦੀ ਸਫ਼ਲਤਾ ਦੀ ਕਾਮਨਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸਿੱਧੀਪੇਟ ਜਾਣਗੇ, ਜਿੱਥੇ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਮੂਰਤੀ ਸਥਾਪਿਤ ਕੀਤੀ ਹੈ। ਅਨਿਲ ਸੋਨੂੰ ਦੀ ਫੇਰੀ ਤੋਂ ਖ਼ੁਸ਼ ਸੀ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ  ਨਹੀਂ ਸੀ ਕਿ ਸੋਨੂੰ ਸੂਦ ਉਸ ਦੇ ਸਟਾਲ ’ਤੇ ਆਉਣਗੇ। ਮੈਂ ਬਹੁਤ ਖੁਸ਼ ਹਾਂ ਮੇਰਾ ਕਾਰੋਬਾਰ ਉਸ ਦੇ ਨਾਮ ਨਾਲ ਵਧੀਆ ਚੱਲ ਰਿਹਾ ਹੈ ਅਤੇ ਉਨ੍ਹਾਂ ਦੇ ਇਥੇ ਆਉਣ ਤੋਂ ਬਾਅਦ ਹੋਰ ਅੱਗੇ ਵਧੇਗਾ।

PunjabKesari
ਤਾਲਾਬੰਦੀ ਦੇ ਦੌਰਾਨ ਸੂਦ ਨੇ ਮੁੰਬਈ ’ਚ ਪ੍ਰਵਾਸੀ ਮਜ਼ਦੂਰਾਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਉਨ੍ਹਾਂ ਦੇ ਪਰਿਵਾਰਾਂ ’ਚ ਸ਼ਾਮਲ ਹੋਣ ’ਚ ਸਹਾਇਤਾ ਲਈ ਇਕ ਪਹਿਲ ਸ਼ੁਰੂ ਕੀਤੀ। ਉਨ੍ਹਾਂ ਅਤੇ ਉਨ੍ਹਾਂ ਦੀ ਟੀਮ ਨੇ ਕਰਮਚਾਰੀਆਂ ਨੂੰ ਜੋੜਨ ਲਈ ਇਕ ਟੋਲ-ਮੁਕਤ ਨੰਬਰ ਅਤੇ ਇਕ ਵਟਸਐਪ ਹੈਲਪਲਾਈਨ ਸ਼ੁਰੂ ਕੀਤੀ ਅਤੇ ਫਿਰ ਬੱਸਾਂ, ਰੇਲ ਗੱਡੀਆਂ ਅਤੇ ਇੱਥੋਂ ਤੱਕ ਕਿ ਚਾਰਟਰਡ ਪਲੇਨ ਦੇ ਨਾਲ-ਨਾਲ ਪ੍ਰਵਾਸੀਆਂ ਲਈ ਭੋਜਨ ਦਾ ਪ੍ਰਬੰਧ ਕੀਤਾ। ਇਸ ਤੋਂ ਪਹਿਲਾਂ ਸੋਨੂੰ ਸੂਦ ਨੇ ਕਿਹਾ ਸੀ ਕਿ ਤਾਲਾਬੰਦੀ ਦੌਰਾਨ ਪ੍ਰਵਾਸੀਆਂ ਲਈ ਕੰਮ ਕਰਨ ਤੋਂ ਬਾਅਦ ਹੁਣ ਫ਼ਿਲਮ ਨਿਰਮਾਤਾ ਉਨ੍ਹਾਂ ਨੂੰ ਫ਼ਿਲਮਾਂ ’ਚ ਮੁੱਖ ਭੂਮਿਕਾਵਾਂ ਦੇ ਰਹੇ ਹਨ।


author

Aarti dhillon

Content Editor

Related News