ਬਿਹਾਰ ਦੀ 4 ਹੱਥ ਅਤੇ 4 ਪੈਰਾਂ ਵਾਲੀ ਬੱਚੀ ਦੀ ਸੋਨੂੰ ਸੂਦ ਨੇ ਕਰਵਾਈ ਸਰਜਰੀ, ਖੁਸ਼ੀ ਪ੍ਰਗਟਾਉਂਦੇ ਕਿਹਾ...

Saturday, Jun 11, 2022 - 02:07 PM (IST)

ਬਿਹਾਰ ਦੀ 4 ਹੱਥ ਅਤੇ 4 ਪੈਰਾਂ ਵਾਲੀ ਬੱਚੀ ਦੀ ਸੋਨੂੰ ਸੂਦ ਨੇ ਕਰਵਾਈ ਸਰਜਰੀ, ਖੁਸ਼ੀ ਪ੍ਰਗਟਾਉਂਦੇ ਕਿਹਾ...

ਮੁੰਬਈ- ਸੋਨੂੰ ਸੂਦ ਇਕ ਚੰਗੇ ਅਦਾਕਾਰ ਹੋਣ ਦੇ ਨਾਲ-ਨਾਲ ਚੰਗੇ ਇਨਸਾਨ ਵੀ ਹਨ। ਅਦਾਕਾਰ ਹਮੇਸ਼ਾ  ਮਦਦ ਲਈ ਤਿਆਰ ਰਹਿੰਦੇ ਹਨ। ਹੁਣ ਸੋਨੂੰ ਬਿਹਾਰ ਦੀ ਇਕ ਬੱਚੀ ਦੇ ਲਈ ਫਰਿਸ਼ਤਾ ਬਣ ਕੇ ਆਏ ਹਨ। ਇਸ ਬੱਚੀ ਦਾ ਨਾਂ ਚੌਮੁਖੀ ਹੈ। ਚੌਮੁਖੀ ਚਾਰ ਪੈਰ ਅਤੇ ਚਾਰ ਹੱਥਾਂ ਦੇ ਨਾਲ ਪੈਦਾ ਹੋਈ ਹੈ। ਗਰੀਬ ਮਾਂ-ਪਿਓ ਬੱਚੀ ਦੀ ਸਰਜਰੀ ਦੀ ਬਾਰੇ 'ਚ ਸੋਚ ਵੀ ਨਹੀਂ ਸਕਦੇ ਸਨ। ਸੋਨੂੰ ਨੇ ਸੂਰਤ ਦੇ ਇਕ ਹਸਪਤਾਲ 'ਚ ਬੱਚੀਦੀ ਸਰਜਰੀ ਕਰਵਾਈ, ਜਿਸ ਤੋਂ ਬਾਅਦ ਉਹ ਇਕ ਆਮ ਜ਼ਿੰਦਗੀ ਜੀਅ ਪਾਵੇਗੀ। ਚੌਮੁਖੀ ਅਜੇ ਕੁਝ ਦਿਨਾਂ ਲਈ ਹਸਪਤਾਲ 'ਚ ਹੀ ਰਹੇਗੀ। ਸਰਜਰੀ ਦੇ ਸਫ਼ਲ ਹੋਣ ਤੋਂ ਬਾਅਦ ਅਦਾਕਾਰ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਚੌਮੁਖੀ ਦੇ ਨਾਲ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। 

PunjabKesari
ਸੋਨੂੰ ਨੇ ਤਿੰਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਪਹਿਲੀ 'ਚ ਅਦਾਕਾਰ ਚੌਮੁਖੀ ਨੂੰ ਟਾਫੀ ਦਿੰਦੇ ਹੋਏ ਨਜ਼ਰ ਆ ਰਹੇ ਹਨ। ਦੂਜੀ ਤਸਵੀਰ 'ਚ ਬੱਚੀ ਯੈਲੋ ਕੱਪੜਿਆਂ 'ਚ ਨਜ਼ਰ ਆ ਰਹੀ ਹੈ। ਬੱਚੀ ਚਾਰ ਪੈਰ ਅਤੇ ਚਾਰ ਹੱਥਾਂ ਨਾਲ ਦਿਖਾਈ ਦੇ ਰਹੀ ਹੈ। ਆਖਿਰੀ ਤਸਵੀਰ 'ਚ ਚੌਮੁਖੀ ਸਰਜਰੀ ਤੋਂ ਬਾਅਦ ਹਸਪਤਾਲ ਦੇ ਬੈੱਡ 'ਤੇ ਲੇਟੀ ਨਜ਼ਰ ਆ ਰਹੀ ਹੈ। ਤਸਵੀਰਾਂ ਸਾਂਝੀਆਂ ਕਰਦੇ ਹੋਏ ਸੋਨੂੰ ਨੇ ਲਿਖਿਆ-'ਮੇਰਾ ਅਤੇ ਚੌਮੁਖੀ ਕੁਮਾਰੀ ਦਾ ਸਫ਼ਰ ਕਾਮਯਾਬ ਰਿਹਾ। ਚੌਮੁਖੀ ਚਾਰ ਪੈਰਾਂ ਅਤੇ ਚਾਰ ਹੱਥਾਂ ਦੇ ਨਾਲ ਬਿਹਾਰ ਦੇ ਇਕ ਛੋਟੇ ਜਿਹੇ ਪਿੰਡ 'ਚ ਪੈਦਾ ਹੋਈ ਸੀ। ਹੁਣ ਉਹ ਸਫ਼ਲ ਸਰਜਰੀ ਦੇ ਬਾਅਦ ਘਰ ਪਰਤਣ ਲਈ ਤਿਆਰ ਹੈ। ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਪਸੰਦ ਕਰ ਰਹੇ ਹਨ ਅਤੇ ਅਦਾਕਾਰ ਦੀ ਤਾਰੀਫ਼ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਸਰਜਰੀ ਤੋਂ ਬਾਅਦ ਸ਼ਡਿਊਲ ਦੇ ਕਾਰਨ ਸੋਨੂੰ ਚੌਮੁਖੀ ਨੂੰ ਮਿਲਣ ਨਹੀਂ ਪਹੁੰਚ ਪਾਏ, ਪਰ ਅਦਾਕਾਰ ਜਲਦ ਹੀ ਮਿਲਣ ਜਾਣਗੇ। ਅਦਾਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਬੱਚੀ ਦੀ ਸਰਜਰੀ ਕਰਵਾਉਣਗੇ। ਹੁਣ ਅਦਾਕਾਰ ਜਲਦ ਆਪਣੇ ਦੂਜੇ ਵਾਅਦੇ ਦੇ ਅਨੁਸਾਰ ਪਿੰਡ 'ਚ ਚੌਮੁਖੀ ਦੇ ਨਾਂ 'ਤੇ ਸਕੂਲ ਵੀ ਖੋਲ੍ਹਣਗੇ। ਇਸ ਦੇ ਲਈ ਪਿੰਡ ਦੇ ਮੁਖੀਆ ਨੇ ਜ਼ਮੀਨ ਵੀ ਦਾਨ ਦੇ ਦਿੱਤੀ ਹੈ, ਜਿਸ 'ਤੇ ਜਲਦ ਹੀ ਕੰਮ ਸ਼ੁਰੂ ਹੋਵੇਗਾ।

PunjabKesari
ਕੰਮਕਾਰ ਦੀ ਗੱਲ ਕਰੀਏ ਤਾਂ ਸੋਨੂੰ ਹਾਲ ਹੀ 'ਚ ਫਿਲਮ 'ਪ੍ਰਿਥਵੀਰਾਜ' 'ਚ ਨਜ਼ਰ ਆਏ। ਇਸ ਫਿਲਮ 'ਚ ਅਦਾਕਾਰ ਦੇ ਨਾਲ ਅਕਸ਼ੈ ਕੁਮਾਰ, ਮਾਨੁਸ਼ੀ ਛਿੱਲਰ ਅਤੇ ਸੰਜੇ ਦੱਤ ਦਿਖਾਈ ਦਿੱਤੇ। ਇਸ ਤੋਂ ਇਲਾਵਾ ਅਦਾਕਾਰ ਤੇਲਗੂ ਫਿਲਮ 'ਆਚਾਰਿਆ' 'ਚ ਵੀ ਨਜ਼ਰ ਆਏ ਸਨ। ਇਸ 'ਚ ਸੋਨੂੰ ਨੇ ਵਿਲੇਨ ਦਾ ਕਿਰਦਾਰ ਨਿਭਾਇਆ।


author

Aarti dhillon

Content Editor

Related News