ਸੋਨੂੰ ਸੂਦ ਨੇ ਜਨਮ ਦਿਨ ’ਤੇ ਜ਼ਾਹਿਰ ਕੀਤੀ ਦਿਲ ਦੀ ਇੱਛਾ, ਕਰਨਾ ਚਾਹੁੰਦੇ ਨੇ ਇਹ ਕੰਮ
Friday, Jul 30, 2021 - 01:16 PM (IST)
ਮੁੰਬਈ: ਗਰੀਬਾਂ ਦਾ ਫਰਿਸ਼ਤਾ ਕਹੇ ਜਾਣ ਵਾਲੇ ਅਦਾਕਾਰ ਸੋਨੂੰ ਸੂਦ ਦਾ ਅੱਜ ਜਨਮ ਦਿਨ ਹੈ। 30 ਜੁਲਾਈ ਨੂੰ ਅਦਾਕਾਰਾ ਆਪਣਾ 48ਵਾਂ ਜਨਮ ਦਿਨ ਮਨ੍ਹਾ ਰਹੇ ਹਨ। ਆਪਣੇ ਇਸ ਖ਼ਾਸ ਦਿਨ ’ਤੇ ਅਦਾਕਾਰ ਨੇ ਆਪਣੇ ਦਿਲ ਦੀ ਇੱਛਾ ਜ਼ਾਹਿਰ ਕੀਤੀ ਹੈ। ਜਿਸ ਨੂੰ ਜਾਣਨ ਤੋਂ ਬਾਅਦ ਲੋਕ ਉਨ੍ਹਾਂ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਸੋਨੂੰ ਸੂਦ ਚਾਹੁੰਦੇ ਹਨ ਕਿ ਹਸਪਤਾਲ ’ਚ 1000 ਬੈੱਡ ਫ੍ਰੀ ਅਤੇ ਬੱਚਿਆਂ ਲਈ ਸਕਾਲਰਸ਼ਿੱਪ ਦੀ ਸੁਵਿਧਾ ਉਪਲੱਬਧ ਕਰਵਾਈ ਜਾਵੇ।
ਆਪਣੇ ਜਨਮ ਦਿਨ ’ਤੇ ਸੋਨੂੰ ਸੂਦ ਨੇ ਇੱਛਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਵਿਦਿਆਰਥੀਆਂ ਨੂੰ ਸਕਾਲਰਸ਼ਿੱਪ ਅਤੇ ਮਰੀਜ਼ਾਂ ਲਈ ਬੈੱਡਾਂ ਦੀ ਸੁਵਿਧਾ ਉਪਲੱਬਧ ਕਰਵਾ ਪਾਵਾਂ। ਮੇਰੀ ਦੇਸ਼ ਦੀ ਜਨਤਾ ਨੇ ਜਿੰਨਾ ਪਿਆਰ ਮੈਨੂੰ ਦਿੱਤਾ ਹੈ। ਇਸ ਲਈ ਮੈਂ ਉਨ੍ਹਾਂ ਦਾ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਲੋਕਾਂ ਦੀ ਮਦਦ ਕਰਦੇ ਹੋਏ ਮੈਂ ਜੋ ਕੈਪੇਂਨ ਸ਼ੁਰੂ ਕੀਤੀ ਹੈ ਉਹ ਕਿਸੇ ਇਕ ਪਿੰਡ ਜਾਂ ਸੂਬੇ ਤੱਕ ਸੀਮਿਤ ਨਹੀਂ ਹੈ ਸਗੋਂ ਇਹ ਪੂਰੇ ਦੇਸ਼ ਦੇ ਲਈ ਹੈ। ਮੈਂ ਇਸ ਨੂੰ ਦੂਰ ਤੱਕ ਲੈ ਕੇ ਜਾਣਾ ਚਾਹੁੰਦਾ ਹਾਂ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੋਨੂੰ ਨੇ ਕਿਹਾ ਕਿ ਮੈਂ ਆਪਣੇ ਆਉਣ ਵਾਲੇ ਸਮੇਂ ’ਚ ਇਸ ਦੇਸ਼ ’ਚ ਸਾਰਿਆਂ ਲਈ ਮੁਫਤ ਸਿੱਖਿਆ ਦੀ ਸੁਵਿਧਾ ਕਰਵਾਉਣਾ ਚਾਹੁੰਦਾ ਹਾਂ। ਮੈਨੂੰ ਵੱਖ-ਵੱਖ ਸੂਬਿਆਂ ਤੋਂ ਬਹੁਤ ਸਾਰੇ ਫੋਨ ਆ ਰਹੇ ਹਨ। ਸਿਰਫ਼ ਇੰਨਾ ਹੀ ਨਹੀਂ ਮੇਰੇ ਜਨਮ ਦਿਨ ’ਤੇ 7-8 ਲੋਕ ਸਾਈਕਲ ਅਤੇ ਬਾਈਕ ’ਤੇ ਮੁੰਬਈ ਆ ਰਹੇ ਹਨ। ਲੋਕਾਂ ਤੱਕ ਪਹੁੰਚਣ ਅਤੇ ਉਨ੍ਹਾਂ ਦੀ ਮਦਦ ਲਈ ਇਕ ਬੁਨਿਆਦੀ ਢਾਂਚਾ ਤਿਆਰ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਤੱਕ ਮਦਦ ਪਹੁੰਚਾਈ ਜਾ ਸਕੇ।