ਕੋਰੋਨਾ ਸੰਕਟ ’ਚ ਸੋਨੂੰ ਸੂਦ ਨੇ ਸਰਕਾਰ ’ਤੇ ਕੱਢੀ ਭੜਾਸ, ਕਿਹਾ- ‘ਕਿਸ ਦੇਸ਼ ’ਚ ਰਹਿ ਰਹੇ ਹਾਂ ਅਸੀਂ?’
Tuesday, May 04, 2021 - 01:29 PM (IST)
ਮੁੰਬਈ (ਬਿਊਰੋ)– ਕੋਰੋਨਾ ਵਾਇਰਸ ਦੇ ਮੱਦੇਨਜ਼ਰ ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਪਿਛਲੇ ਸਾਲ ਤੋਂ ਲੋਕਾਂ ਦੀ ਸਹਾਇਤਾ ਕਰ ਰਹੇ ਹਨ। ਉਹ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨਾਲ ਲੜ ਰਹੇ ਲੋਕਾਂ ਲਈ ਆਕਸੀਜਨ, ਹਸਪਤਾਲ ਦੇ ਬਿਸਤਰੇ ਤੇ ਦਵਾਈਆਂ ਦਾ ਪ੍ਰਬੰਧ ਕਰਨ ’ਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਹਰ ਕਾਲ ਜੋ ਉਸ ਕੋਲ ਆਈ, ਉਹ ਸਰਕਾਰ ਦੀਆਂ ਨਾਕਾਮੀਆਂ ਨੂੰ ਦਰਸਾਉਂਦੀ ਹੈ ਕਿ ਉਹ ਆਪਣੇ ਨਾਗਰਿਕਾਂ ਦੀ ਰੱਖਿਆ ਨਹੀਂ ਕਰ ਸਕੀ।
ਸੋਨੂੰ ਸੂਦ ਨੇ ਇਕ ਇੰਟਰਵਿਊ ’ਚ ਕਿਹਾ ਕਿ ਰਾਜਧਾਨੀ ’ਚ ਆਕਸੀਜਨ ਦੀ ਘਾਟ ਹੈ, ਹਸਪਤਾਲ ’ਚ ਬਿਸਤਰਿਆਂ ਦੀ ਘਾਟ ਹੈ ਤੇ ਲੋਕ ਆਪਣੇ ਅਜ਼ੀਜ਼ਾਂ ਨੂੰ ਗੁਆਉਣ ਤੋਂ ਬਾਅਦ ਮਾਨਸਿਕ ਸਦਮੇ ’ਚੋਂ ਲੰਘ ਰਹੇ ਹਨ। ਇਹ ਵਾਇਰਸ ਦੇ ਕਾਰਨ ਨਹੀਂ, ਬਲਕਿ ਇਲਾਜ ’ਚ ਦੇਰੀ ਕਾਰਨ ਹੈ। ਉਨ੍ਹਾਂ ਕਿਹਾ ਕਿ ਇਹ ਸੋਚਣਾ ਦਿਲ ਨੂੰ ਹੈਰਾਨ ਕਰਨ ਵਾਲਾ ਹੈ ਕਿ ਆਰਥਿਕ ਤੇ ਸਮਾਜਿਕ ਸਰੋਤਾਂ ਦੀ ਘਾਟ ਕਾਰਨ ਘੱਟ ਸਹੂਲਤਾਂ ਵਾਲੇ ਲੋਕਾਂ ਨੂੰ ਕੁਝ ਵੀ ਨਹੀਂ ਮਿਲ ਰਿਹਾ।
ਇਹ ਖ਼ਬਰ ਵੀ ਪੜ੍ਹੋ : ਟਵਿਟਰ ’ਤੇ ਨਫਰਤ ਫੈਲਾਉਣਾ ਕੰਗਨਾ ਨੂੰ ਪਿਆ ਭਾਰੀ, ਟਵਿਟਰ ਅਕਾਊਂਟ ਹੋਇਆ ਸਸਪੈਂਡ
ਸੋਨੂੰ ਸੂਦ ਨੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਸ ਦੇ ਮਾਤਾ-ਪਿਤਾ ਜਿਊਂਦੇ ਨਹੀਂ ਹਨ ਕਿਉਂਕਿ ਉਹ ਕਲਪਨਾ ਨਹੀਂ ਕਰ ਸਕਦੇ ਕਿ ਉਹ ਕਿੰਨਾ ਬੇਵੱਸ ਹੋ ਗਿਆ ਹੁੰਦਾ, ਜੇ ਉਨ੍ਹਾਂ ਨੂੰ ਕੋਰੋਨਾ ਹੋ ਜਾਂਦਾ। ਸੋਨੂੰ ਸੂਦ ਨੇ ਕਿਹਾ, ‘ਮੇਰੇ ਮਾਪੇ ਹੁਣ ਨਹੀਂ ਹਨ ਤੇ ਮੈਂ ਬਹੁਤ ਵਾਰ ਸੋਚਦਾ ਹਾਂ ਕਿ ਸ਼ੁਕਰ ਹੈ ਰੱਬ ਦਾ ਕਿ ਉਹ ਨਹੀਂ ਹਨ ਕਿਉਂਕਿ ਉਹ ਬੇਵੱਸ ਹੁੰਦੇ ਤੇ ਮੈਂ ਉਨ੍ਹਾਂ ਲਈ ਭੱਜਦਾ।’
ਸੋਨੂੰ ਸੂਦ ਨੇ ਅੱਗੇ ਕਿਹਾ, ‘ਤੁਸੀਂ ਇਕ ਅਸਫਲ ਵਿਅਕਤੀ ਦੀ ਤਰ੍ਹਾਂ ਮਹਿਸੂਸ ਕਰੋਗੇ, ਜੇ ਤੁਸੀਂ ਆਪਣੇ ਅਜ਼ੀਜ਼ਾਂ ਲਈ ਆਕਸੀਜਨ ਪ੍ਰਦਾਨ ਨਹੀਂ ਕਰ ਪਾਉਂਦੇ। ਤੁਸੀਂ ਕੀ ਸੋਚਦੇ ਹੋ ਕਿ ਮੈਂ ਜ਼ਿੰਦਗੀ ’ਚ ਕੀ ਹਾਸਲ ਕੀਤਾ ਹੈ। ਮੈਨੂੰ ਦਿੱਲੀ ਦੇ ਲੋਕਾਂ ਤੋਂ ਕਾਲ ਆ ਰਹੀ ਹੈ, ਜੋ ਵੱਡੇ ਘਰਾਂ ’ਚ ਰਹਿੰਦੇ ਹਨ ਤੇ ਕਹਿੰਦੇ ਹਨ ਕਿ ਕਿਰਪਾ ਕਰਕੇ ਸਾਨੂੰ ਇਕ ਬੈੱਡ ਦਿਵਾ ਦਿਓ।’
ਸੋਨੂੰ ਸੂਦ ਨੇ ਕਿਹਾ, ‘ਸੋਚੋ ਕਿ ਉਹ ਕਿੰਨੇ ਬੇਵੱਸ ਹਨ। ਕਲਪਨਾ ਕਰੋ ਕਿ ਇਕ ਆਮ ਵਿਅਕਤੀ ਜਾਂ ਕਿਸੇ ਗਰੀਬ ਵਿਅਕਤੀ ਦਾ ਕੀ ਹੋਵੇਗਾ, ਜਿਸ ਕੋਲ ਕੋਈ ਸਰੋਤ ਨਹੀਂ ਹੈ। ਕੌਣ ਉਨ੍ਹਾਂ ਦੀ ਦੇਖਭਾਲ ਕਰੇਗਾ? ਕੁਝ ਵੀ ਬੁਰਾ ਨਹੀਂ ਹੋ ਸਕਦਾ। ਘੱਟੋ-ਘੱਟ ਆਕਸੀਜਨ ਮੇਰਾ ਅਧਿਕਾਰ ਹੈ। ਇਕ ਹਸਪਤਾਲ ਮੇਰਾ ਹੱਕ ਹੈ। ਜੇ ਅਸੀਂ ਕਹਿੰਦੇ ਹਾਂ ਕਿ ਇਕ ਮਿਲੀਅਨ ਲੋਕਾਂ ਦੀ ਮੌਤ ਹੋ ਗਈ ਹੈ ਤਾਂ ਕਲਪਨਾ ਕਰੋ ਕਿ ਜੇ ਸਾਡੇ ਕੋਲ ਇਕ ਲੱਖ ਹੋਰ ਬਿਸਤਰੇ ਹੁੰਦੇ ਤਾਂ ਇਹ ਲੋਕ ਬੱਚ ਜਾਂਦੇ। ਉਹ ਮਰ ਰਹੇ ਹਨ ਕਿਉਂਕਿ ਉਹ ਸਹੀ ਸਮੇਂ ’ਤੇ ਇਲਾਜ ਨਹੀਂ ਕਰਵਾ ਰਹੇ। ਲੋਕ ਕਿਹੜੇ ਦੇਸ਼ ’ਚ ਰਹਿ ਰਹੇ ਹਨ?’
ਨੋਟ– ਸੋਨੂੰ ਸੂਦ ਦੇ ਇਸ ਬਿਆਨ ਨਾਲ ਤੁਸੀਂ ਕਿੰਨੇ ਸਹਿਮਤ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।