ਸੋਨੀਆ ਮਾਨ ਤੋਂ ਯਾਦ ਗਰੇਵਾਲ ਨੇ ਮੰਗੀ ਮੁਆਫ਼ੀ, ਪਹਿਲਾਂ ਕੀਤੀ ਸੀ ਬੇਇੱਜ਼ਤੀ

Wednesday, Apr 21, 2021 - 01:53 PM (IST)

ਸੋਨੀਆ ਮਾਨ ਤੋਂ ਯਾਦ ਗਰੇਵਾਲ ਨੇ ਮੰਗੀ ਮੁਆਫ਼ੀ, ਪਹਿਲਾਂ ਕੀਤੀ ਸੀ ਬੇਇੱਜ਼ਤੀ

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰ ਯਾਦ ਗਰੇਵਾਲ ਨੇ ਬੀਤੇ ਦਿਨੀਂ ਇਕ ਇੰਟਰਵਿਊ ਦੌਰਾਨ ਅਦਾਕਾਰਾ ਸੋਨੀਆ ਮਾਨ ਦੀ ਬੇਇੱਜ਼ਤੀ ਕੀਤੀ ਸੀ। ਯਾਦ ਗਰੇਵਾਲ ਨੇ ਸੋਨੀਆ ਮਾਨ ਦੀ ਲਿਪ ਸਰਜਰੀ, ਸਲਮਾਨ ਖ਼ਾਨ ਨਾਲ ਕਨੈਕਸ਼ਨ ਤੇ ਫ਼ਿਲਮਾਂ ਨੂੰ ਲੈ ਕੇ ਕਈ ਗੱਲਾਂ ਆਖੀਆਂ ਸਨ।

ਇਹ ਵੀਡੀਓ ਜਿਵੇਂ ਹੀ ਸੋਨੀਆ ਮਾਨ ਨੇ ਦੇਖੀ ਤਾਂ ਉਸ ਤੋਂ ਬਾਅਦ ਸੋਨੀਆ ਨੇ ਯਾਦ ਗਰੇਵਾਲ ਨੂੰ ਘੇਰ ਲਿਆ ਤੇ ਇੰਟਰਵਿਊ ਦੌਰਾਨ ਆਖੀਆਂ ਗੱਲਾਂ ਦਾ ਸਪੱਸ਼ਟੀਕਰਨ ਮੰਗਿਆ।

ਤੁਸੀਂ ਦੇਖ ਸਕਦੇ ਹੋ ਕਿ ਕਿਸੇ ਨੇ ਚੋਰੀ-ਚੋਰੀ ਇਹ ਵੀਡੀਓ ਬਣਾਈ ਹੈ, ਜੋ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਹੈ। ਵੀਡੀਓ ’ਚ ਸੋਨੀਆ ਮਾਨ ਯਾਦ ਗਰੇਵਾਲ ਤੋਂ ਇਕੱਲੀ-ਇਕੱਲੀ ਗੱਲ ਦਾ ਜਵਾਬ ਮੰਗ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੂੰ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਕੀਤਾ ਪ੍ਰੇਸ਼ਾਨ, ਦਿਹਾੜੀਦਾਰਾਂ ਲਈ ਆਖੀ ਇਹ ਗੱਲ

ਦੱਸਣਯੋਗ ਹੈ ਕਿ ਸੋਨੀਆ ਮਾਨ ਤੇ ਯਾਦ ਗਰੇਵਾਲ ਨੇ ਕਿਸਾਨ ਅੰਦੋਲਨ ਦੌਰਾਨ ਇਕੱਠਿਆਂ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਉਹ ਲੋਕਾਂ ਨੂੰ ਕਿਸਾਨੀ ਅੰਦੋਲਨ ਦਾ ਸਾਥ ਦੇਣ ਦੀ ਗੱਲ ਕਰਦੇ ਰਹਿੰਦੇ ਹਨ ਤੇ ਅਜਿਹੇ ’ਚ ਯਾਦ ਗਰੇਵਾਲ ਵਲੋਂ ਸੋਨੀਆ ਮਾਨ ਬਾਰੇ ਕੁਝ ਬੋਲਣਾ ਚਰਚਾ ਦਾ ਵਿਸ਼ਾ ਜ਼ਰੂਰ ਬਣ ਜਾਂਦਾ ਹੈ।

ਨੋਟ– ਇਸ ਵੀਡੀਓ ’ਤੇ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News