ਸਤਿੰਦਰ ਸਰਤਾਜ ਦੇ ਗੀਤ ਅਮਰੀਕਾ 'ਚ ਕਰ ਰਹੇ ਨੇ ਗੋਰਿਆਂ ਦਾ ਇਲਾਜ, ਜਾਣੋ ਕਿਵੇਂ?
Friday, Nov 15, 2024 - 01:22 PM (IST)
ਜਲੰਧਰ (ਬਿਊਰੋ) : ਸੂਫ਼ੀ ਗਾਇਕ ਸਤਿੰਦਰ ਸਰਤਾਜ ਇਸ ਸਮੇਂ ਆਪਣੀ ਤਾਜ਼ਾ ਰਿਲੀਜ਼ ਕੀਤੀ ਐਲਬਮ ਨਾਲ ਸਰੋਤਿਆਂ ਦੇ ਦਿਲਾਂ 'ਤੇ ਛਾਏ ਹੋਏ ਹਨ। ਸਤਿੰਦਰ ਸਰਤਾਜ ਪੰਜਾਬੀ ਸਿਨੇਮਾ ਦੇ ਅਜਿਹੇ ਸਿਤਾਰੇ ਹਨ, ਜਿੰਨ੍ਹਾਂ ਦੇ ਗੀਤਾਂ ਨੂੰ ਹਰ ਵਰਗ ਦੇ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ। ਦੂਜੇ ਸ਼ਬਦਾਂ 'ਚ ਕਹੀਏ ਤਾਂ ਸਤਿੰਦਰ ਸਰਤਾਜ ਇੱਕ ਸਦਾ ਬਹਾਰ ਗਾਇਕ ਹਨ, ਜਿੰਨ੍ਹਾਂ ਦੇ ਗੀਤਾਂ ਨੂੰ ਕਦੋਂ ਵੀ, ਕਿਸੇ ਵੀ ਸਮੇਂ ਸੁਣਿਆ ਜਾ ਸਕਦਾ ਹੈ।
ਹੁਣ ਇਸ ਸਮੇਂ ਇਹ ਫਨਕਾਰ ਆਪਣੇ ਇੱਕ ਪੋਡਕਾਸਟ ਕਾਰਨ ਲਗਾਤਾਰ ਸੁਰਖ਼ੀਆਂ ਬਟੋਰ ਰਿਹਾ ਹੈ। ਇਸ ਪੋਡਕਾਸਟ ਦੌਰਾਨ ਗਾਇਕ ਨੇ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਜਦੋਂ ਸਰਤਾਜ ਤੋਂ ਪੁੱਛਿਆ ਗਿਆ ਕਿ "ਕੀ ਤੁਹਾਨੂੰ ਪਤਾ ਹੈ ਕਿ ਅਮਰੀਕਾ 'ਚ ਗੋਰਿਆਂ ਦਾ ਇੱਕ ਡਾਕਟਰ ਹੈ, ਜਿਸ ਦਾ ਨਾਂ ਡਾ. ਜੋਸ਼ੀ ਹੈ, ਜੋ ਤੁਹਾਡੇ ਗੀਤਾਂ ਨੂੰ ਟ੍ਰਾਂਸਲੇਸ਼ਨ ਕਰਕੇ ਗੋਰਿਆਂ ਨੂੰ ਸੁਣਾਉਂਦਾ ਹੈ ਅਤੇ ਉਨ੍ਹਾਂ ਦਾ ਇਲਾਜ ਕਰਦਾ ਹੈ।" ਇਸ ਗੱਲ ਨੂੰ ਸੁਣ ਕੇ ਪਹਿਲਾਂ ਤਾਂ ਗਾਇਕ ਹੱਸਦਾ ਹੈ ਅਤੇ ਫਿਰ ਆਖਦੇ ਨੇ, "ਹਾਂ ਮੈਨੂੰ ਇਹ ਤਰਨ (ਮੈਨੇਜਰ) ਨੇ ਦੱਸਿਆ ਸੀ, ਅਸੀਂ ਦਿੱਲੀ ਸੀ, ਸਾਡਾ ਹੋਟਲ ਤੋਂ ਵੈਨਿਊ ਤੱਕ ਦਾ ਰਸਤਾ ਲਗਭਗ 45 ਮਿੰਟ ਦਾ ਸੀ, ਉਸ ਸਮੇਂ ਮੈਨੂੰ ਤਰਨ ਕਹਿੰਦਾ ਬਾਈ ਇੱਕ ਡਾਕਟਰ ਹੈ ਅਮਰੀਕਾ ਤੋਂ, ਉਹ ਬਹੁਤ ਦੇਰ ਤੋਂ ਕਾਲ ਕਰ ਰਿਹਾ ਹੈ, ਹੁਣ ਸਾਡੇ ਕੋਲ ਟਾਈਮ ਹੈਗਾ 45 ਮਿੰਟ ਦਾ...ਕੀ ਮੈਂ ਤੁਹਾਡੀ ਗੱਲ ਕਰਵਾ ਦੇਵਾਂ? ਮੈਂ ਕਿਹਾ ਹਾਂ ਕਰਵਾ ਦੇ।"
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਦੀ ਹੈਦਰਾਬਾਦ 'ਚ ਧੱਕ, ਅੱਜ ਲਾਉਣਗੇ ਰੌਣਕਾਂ ਤੇ ਨਚਾਉਣਗੇ ਲੋਕਾਂ ਨੂੰ
ਆਪਣੀ ਗੱਲ ਜਾਰੀ ਰੱਖਦੇ ਹੋਏ ਸਤਿੰਦਰ ਸਰਤਾਜ ਨੇ ਅੱਗੇ ਕਿਹਾ, ''ਅਮਰੀਕਾ 'ਚ ਇੱਕ ਛੋਟਾ ਜਿਹਾ ਟਾਊਨ ਹੈ, ਉਸ ਡਾਕਟਰ ਦੀ ਸਾਰੀ ਪੜ੍ਹਾਈ ਉੱਥੋਂ ਦੀ ਹੀ ਹੈ, ਡਾਕਟਰ ਨੇ ਪਹਿਲਾਂ ਮੈਨੂੰ ਸਤਿ ਸ੍ਰੀ ਅਕਾਲ ਕਿਹਾ ਅਤੇ ਫਿਰ ਕਿਹਾ ਕਿ ਮੈਂ ਤੁਹਾਡੇ ਨਾਲ ਪ੍ਰਸ਼ੰਸਕ ਬਣ ਕੇ ਗੱਲ ਕਰਾਂ ਜਾਂ ਫਿਰ ਡਾਕਟਰ ਬਣਕੇ, ਮੈਂ ਕਿਹਾ 100 ਫੀਸਦੀ ਤੁਸੀਂ ਮੇਰੇ ਨਾਲ ਡਾਕਟਰ ਬਣਕੇ ਗੱਲ ਕਰੋ। ਉਹ ਕਹਿੰਦਾ ਠੀਕ ਹੈ, ਫਿਰ ਉਸ ਨੇ ਮੈਨੂੰ ਕਿਹਾ ਕਿ ਮੈਂ ਇੱਕ ਮਨੋਵਿਗਿਆਨੀ ਹਾਂ, ਮੈਂ ਹਸਪਤਾਲ 'ਚ ਕੰਮ ਕਰਦਾ ਹਾਂ ਅਤੇ ਇੱਥੇ ਕਾਫੀ ਸਾਰੇ ਮਰੀਜ਼ ਆਉਂਦੇ ਹਨ, ਉਹ ਲੋਕ ਤੁਹਾਡੀ ਭਾਸ਼ਾ ਨਹੀਂ ਸਮਝਦੇ, ਮੈਂ ਉਨ੍ਹਾਂ ਕੋਲ ਤੁਹਾਡਾ ਗਾਣਾ ਲਾ ਦਿੰਦਾ ਹਾਂ, ਫਿਰ ਮੈਂ ਉਨ੍ਹਾਂ ਦੇ ਦਿਮਾਗ਼ ਦੀ ਰੀਡਿੰਗ ਕਰਦਾ ਹਾਂ ਅਤੇ ਮੈਂ ਦੇਖਿਆ ਹੈ ਕਿ ਤੁਹਾਡੇ ਗੀਤਾਂ ਨਾਲ ਉਨ੍ਹਾਂ ਨੂੰ ਕਾਫੀ ਆਰਾਮ ਮਿਲਦਾ ਹੈ।'' ਇਸ ਤੋਂ ਬਾਅਦ ਸਤਿੰਦਰ ਸਰਤਾਜ ਨੇ ਕਿਹਾ, ''ਇਹ ਗੱਲ ਮੇਰੇ ਲਈ ਬਹੁਤ ਵੱਡੀ ਹੈ ਕਿਉਂਕਿ ਮੈਂ ਤਾਂ ਆਪਣਾ ਕੰਮ ਕਰ ਰਿਹਾ ਹਾਂ ਪਰ ਇਹ ਅਲੱਗ ਤਰ੍ਹਾਂ ਦਾ ਫਾਇਦਾ ਹੋ ਰਿਹਾ ਹੈ।''
ਇਹ ਖ਼ਬਰ ਵੀ ਪੜ੍ਹੋ - ਕੁੱਲ੍ਹੜ ਪਿੱਜ਼ਾ ਕੱਪਲ ਨੂੰ ਸਕਿਓਰਿਟੀ ਮਿਲਣ ਮਗਰੋਂ ਹੋ ਗਿਆ ਵੱਡਾ ਕਾਂਡ
ਦੱਸ ਦੇਈਏ ਕਿ ਸਤਿੰਦਰ ਸਰਤਾਜ ਦੇ ਇਸ ਪੋਡਕਾਸਟ 'ਤੇ ਦਰਸ਼ਕ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ ਅਤੇ ਉਨ੍ਹਾਂ ਦੀ ਰੱਜ ਕੇ ਤਾਰੀਫ਼ ਕਰ ਰਹੇ ਹਨ। ਜੇਕਰ ਸਤਿੰਦਰ ਸਰਤਾਜ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਆਪਣੀ ਪੰਜਾਬੀ ਫ਼ਿਲਮ 'ਹੁਸ਼ਿਆਰ ਸਿੰਘ' ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਇਸ ਫ਼ਿਲਮ 'ਚ ਉਨ੍ਹਾਂ ਨਾਲ ਸਿੰਮੀ ਚਾਹਲ ਅਹਿਮ ਕਿਰਦਾਰ ਨਿਭਾਉਂਦੀ ਨਜ਼ਰੀ ਆਵੇਗੀ। ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।