ਸੋਨਮ ਕਪੂਰ ਨੇ ਪੁੱਤਰ ਨੂੰ ਬ੍ਰੈਸਟਫੀਡਿੰਗ ਕਰਵਾਉਂਦਿਆਂ ਕਰਵਾਇਆ ਮੇਕਅੱਪ, ਵੀਡੀਓ ਕੀਤੀ ਸਾਂਝੀ

Saturday, Oct 15, 2022 - 05:48 PM (IST)

ਸੋਨਮ ਕਪੂਰ ਨੇ ਪੁੱਤਰ ਨੂੰ ਬ੍ਰੈਸਟਫੀਡਿੰਗ ਕਰਵਾਉਂਦਿਆਂ ਕਰਵਾਇਆ ਮੇਕਅੱਪ, ਵੀਡੀਓ ਕੀਤੀ ਸਾਂਝੀ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਕਿਸੇ ਨਾ ਕਿਸੇ ਕਾਰਨ ਚਰਚਾ ’ਚ ਆ ਹੀ ਜਾਂਦੀ ਹੈ। ਡਿਲਿਵਰੀ ਤੋਂ ਬਾਅਦ ਸੋਨਮ ਆਪਣੀ ਮਲਟੀਟਾਸਕਿੰਗ ਸਕਿੱਲਜ਼ ਨਾਲ ਲੋਕਾਂ ਨੂੰ ਇੰਪ੍ਰੈੱਸ ਕਰ ਰਹੀ ਹੈ। ਪੁੱਤਰ ਵਾਯੂ ਦੇ ਜਨਮ ਦੇ ਦੋ ਮਹੀਨਿਆਂ ਬਾਅਦ ਹੀ ਅਦਾਕਾਰਾ ਨੇ ਖ਼ੁਦ ਨੂੰ ਫਿੱਟ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਥੇ ਹੁਣ ਸੋਨਮ ਕਪੂਰ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਹੈ। ਇਹ ਵੀਡੀਓ ਦੇਖਣ ਤੋਂ ਬਾਅਦ ਹਰ ਕੋਈ ਸੋਨਮ ਦੀ ਤਾਰੀਫ਼ ਕਰ ਰਿਹਾ ਹੈ।

ਬਾਲੀਵੁੱਡ ਫ਼ਿਲਮਾਂ ਤੋਂ ਸੋਨਮ ਪਿਛਲੇ ਕੁਝ ਸਮੇਂ ਤੋਂ ਭਾਵੇਂ ਦੂਰ ਚੱਲ ਰਹੀ ਹੋਵੇ ਪਰ ਸੋਸ਼ਲ ਮੀਡੀਆ ’ਤੇ ਉਸ ਦੀ ਫੈਨ ਫਾਲੋਇੰਗ ਕਾਫੀ ਤਗੜੀ ਹੈ। ਇਨ੍ਹਾਂ ਪ੍ਰਸ਼ੰਸਕਾਂ ਲਈ ਸੋਨਮ ਇੰਸਟਾਗ੍ਰਾਮ ’ਤੇ ਕੁਝ ਨਾ ਕੁਝ ਸਾਂਝਾ ਕਰਦੀ ਹੈ। ਮਾਂ ਬਣਨ ਤੋਂ ਬਾਅਦ ਸੋਨਮ ਦੀ ਜ਼ਿੰਦਗੀ ਕਾਫੀ ਬਦਲ ਗਈ ਹੈ। ਫਿਰ ਵੀ ਸੋਨਮ ਆਪਣੇ ਪ੍ਰਸ਼ੰਸਕਾਂ ਲਈ ਸਮਾਂ ਕੱਢਣਾ ਨਹੀਂ ਭੁੱਲੀ ਹੈ।

ਇਹ ਖ਼ਬਰ ਵੀ ਪੜ੍ਹੋ : ਦੇਸ਼ ਦੀ ਨੌਜਵਾਨ ਪੀੜ੍ਹੀ ਦਾ ਦਿਮਾਗ ਖ਼ਰਾਬ ਕਰ ਰਹੀ ਏਕਤਾ ਕਪੂਰ, ਸੁਪਰੀਮ ਕੋਰਟ ਨੇ ਕੀਤੀ ਨਿੰਦਿਆ

ਸੋਨਮ ਕਪੂਰ ਨੇ ਇਕ ਵੀਡੀਓ ਸਾਂਝੀ ਕੀਤੀ ਹੈ। ਇਹ ਵੀਡੀਓ ਕਰਵਾਚੌਥ ਵਾਲੇ ਦਿਨ ਦੀ ਹੈ। ਵੀਡੀਓ ’ਚ ਸੋਨਮ ਮੇਕਅੱਪ ਰੂਮ ’ਚ ਮੇਕਅੱਪ ਕਰਾਉਂਦੀ ਦਿਖਾਈ ਦੇ ਰਹੀ ਹੈ। ਹੁਣ ਤੁਹਾਡੇ ’ਚੋਂ ਕਈ ਲੋਕਾਂ ਦੇ ਮਨ ’ਚ ਖਿਆਲ ਆਵੇਗਾ ਕਿ ਇਸ ’ਚ ਕਿਹੜੀ ਵੱਡੀ ਗੱਲ ਹੈ।

ਵੱਡੀ ਗੱਲ ਇਹ ਹੈ ਕਿ ਮੇਕਅੱਪ ਰੂਮ ’ਚ ਸੋਨਮ ਆਪਣੇ ਪੁੱਤਰ ਵਾਯੂ ਨੂੰ ਬ੍ਰੈਸਟਫੀਡਿੰਗ ਕਰਵਾਉਂਦੀ ਦਿਖੀ। ਵੀਡੀਓ ’ਚ ਸੋਨਮ ਬ੍ਰੈਸਟਫੀਡਿੰਗ ਕਰਵਾਉਣ ਤੋਂ ਬਾਅਦ ਲਹਿੰਗਾ ਤੇ ਗਹਿਣੇ ਪਹਿਨਦੀ ਦਿਖੀ।

ਸੋਨਮ ਕਪੂਰ ਨੇ ਮੇਕਅੱਪ ਰੂਮ ’ਚੋਂ ਵੀਡੀਓ ਸਾਂਝੀ ਕਰਦਿਆਂ ਲਿਖਿਆ, ‘‘ਆਪਣੀ ਟੀਮ ਨਾਲ ਅਸਲ ਜ਼ਿੰਦਗੀ ’ਚ ਲੋਕਾਂ ਨੂੰ ਮਿਲਣਾ ਚੰਗਾ ਲੱਗਦਾ ਹੈ। ਆਪਣੀ ਹੋਮ ਗਰਾਊਂਡ ’ਚ ਵਾਪਸ ਆਉਣਾ ਬਹੁਤ ਪਿਆਰਾ ਹੈ। ਲਵ ਯੂ ਮੁੰਬਈ।’’

ਸੋਨਮ ਦੀ ਇਸ ਵੀਡੀਓ ਨੂੰ ਲੋਕ ਬੇਹੱਦ ਪਿਆਰ ਦੇ ਰਹੇ ਹਨ। ਹਰ ਕੋਈ ਸੋਨਮ ਨੂੰ ਖ਼ੂਬਸੂਰਤ, ਮਜ਼ਬੂਤ ਤੇ ਟੈਲੇਂਟਿਡ ਦੱਸ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News