ਭਰਾਵਾਂ ਨੂੰ ਲੈ ਕੇ ਸੋਨਮ ਕਪੂਰ ਨੇ ਆਖ ਦਿੱਤੀ ਅਜਿਹੀ ਗੱਲ, ਸ਼ਰਮ ਨਾਲ ਲਾਲ ਹੋਇਆ ਅਰਜੁਨ ਕਪੂਰ

08/09/2022 4:48:18 PM

ਮੁੰਬਈ (ਬਿਊਰੋ)– ਸੋਨਮ ਕਪੂਰ ਤੇ ਅਰਜੁਨ ਕਪੂਰ, ਕਰਨ ਜੌਹਰ ਦੇ ਸ਼ੋਅ ‘ਕੌਫੀ ਵਿਦ ਕਰਨ’ ਦੇ ਆਗਾਮੀ ਐਪੀਸੋਡ ਦੇ ਮਹਿਮਾਨ ਹੋਣਗੇ। ਸ਼ੋਅ ਦਾ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ’ਚ ਦੋਵੇਂ ਭੈਣ-ਭਰਾ ਇਕ-ਦੂਜੇ ਨੂੰ ਲੈ ਕੇ ਅਜਿਹੇ ਬਿਆਨ ਦੇ ਰਹੇ ਹਨ ਕਿ ਇਸ ਨੂੰ ਦੇਖ ਕੇ ਇਸ ਸ਼ੋਅ ਨੂੰ ਦੇਖਣ ਦਾ ਉਤਸਾਹ ਵੱਧ ਗਿਆ ਹੈ।

ਸੋਨਮ ਸ਼ੋਅ ’ਚ ਬਲੈਕ ਆਊਟਫਿੱਟ ਪਹਿਨ ਕੇ ਆਉਂਦੀ ਹੈ, ਜਿਸ ’ਚ ਉਸ ਦਾ ਬੇਬੀ ਬੰਪ ਸਾਫ ਨਜ਼ਰ ਆ ਰਿਹਾ ਹੈ। ਸ਼ੋਅ ’ਚ ਜਿਵੇਂ ਹੀ ਦੋਵਾਂ ਦੀ ਐਂਟਰੀ ਹੁੰਦੀ ਹੈ ਤਾਂ ਕਰਨ ਕਹਿੰਦੇ ਹਨ ਕਿ ਓਹ ਮਾਈ ਗੌਡ... ਅੱਜ ਸਾਡੇ ਕਾਊਚ ’ਤੇ ਹਨ ਐੱਸ. ਐਂਡ ਐੱਮ.। ਕਰਨ ਇਹ ਅਰਜੁਨ ਨੂੰ ਮਜ਼ਾਕੀਆ ਅੰਦਾਜ਼ ’ਚ ਕਹਿੰਦੇ ਹਨ ਕਿਉਂਕਿ ਅਰਜੁਨ ਦੀ ਗਰਲਫਰੈਂਡ ਮਲਾਇਕਾ ਹੈ।

ਇਸ ਤੋਂ ਬਾਅਦ ਸੋਨਮ, ਅਰਜੁਨ ਕੋਲੋਂ ਪੁੱਛਦੀ ਹੈ ਕਿ ਮੇਰੀ ਅਜਿਹੀ ਕਿਹੜੀ ਚੀਜ਼ ਹੈ, ਜੋ ਤੁਹਾਨੂੰ ਚੰਗੀ ਨਹੀਂ ਲੱਗਦੀ ਤਾਂ ਅਰਜੁਨ ਕਹਿੰਦੇ ਹਨ ਕਿ ਤੁਸੀਂ ਕਿਸੇ ਹੋਰ ਦਾ ਇੰਤਜ਼ਾਰ ਨਹੀਂ ਕਰਦੇ ਹੋ ਕੋਈ ਕੁਮੈਂਟ ਕਰਨ ਲਈ। ਤੁਸੀਂ ਖ਼ੁਦ ਹੀ ਪੁੱਛਦੇ ਹੋ ਅਰਜੁਨ ਮੈਂ ਕਿਵੇਂ ਦੀ ਲੱਗ ਰਹੀ ਹਾਂ? ਮੈਂ ਚੰਗੀ ਹੀ ਲੱਗ ਰਹੀ ਹਾਂ ਨਾ। ਫਿਰ ਸੋਨਮ ਕਹਿੰਦੀ ਹੈ ਕਿ ਇਹ ਸਭ ਇਸ ਲਈ ਕਿਉਂਕਿ ਮੈਂ ਅਨਿਲ ਕਪੂਰ ਦੀ ਧੀ ਹਾਂ।

ਇਹ ਖ਼ਬਰ ਵੀ ਪੜ੍ਹੋ : ਮਨਕੀਰਤ ਔਲਖ ਦੀਆਂ ਵਧੀਆਂ ਮੁਸ਼ਕਿਲਾਂ, ਅੱਜ ਅਦਾਲਤ ’ਚ ਹੋਵੇਗੀ ਇਸ ਮਾਮਲੇ ਦੀ ਸੁਣਵਾਈ

ਇਸ ਤੋਂ ਬਾਅਦ ਕਰਨ, ਅਰਜੁਨ ਨੂੰ ਪੁੱਛਦੇ ਹਨ ਕਿ ਤੁਸੀਂ ਮਲਾਇਕਾ ਦਾ ਨੰਬਰ ਕਿਸ ਨਾਂ ਨਾਲ ਸੇਵ ਕੀਤਾ ਹੈ। ਇਸ ’ਤੇ ਅਰਜੁਨ ਕਹਿੰਦੇ ਹਨ ਕਿ ਮੈਨੂੰ ਉਨ੍ਹਾਂ ਦਾ ਨਾਂ ਬਹੁਤ ਪਸੰਦ ਹੈ, ਇਸ ਲਈ ਮੈਂ ਉਨ੍ਹਾਂ ਦਾ ਨੰਬਰ ਮਲਾਇਕਾ ਨਾਲ ਹੀ ਸੇਵ ਕੀਤਾ ਹੈ।

ਕਰਨ, ਸੋਨਮ ਕੋਲੋਂ ਪੁੱਛਦੇ ਹਨ ਕਿ ਤੁਹਾਡੇ ਦੋਸਤਾਂ ’ਚੋਂ ਕਿਸ ਨਾਲ ਅਰਜੁਨ ਸੁੱਤੇ ਹਨ ਜਾਂ ਰਿਲੇਸ਼ਨਸ਼ਿਪ ’ਚ ਰਹੇ ਹਨ ਤਾਂ ਸੋਨਮ ਕਹਿੰਦੀ ਹੈ ਕਿ ਮੈਂ ਇਨ੍ਹਾਂ ਬਾਰੇ ਨਹੀਂ ਕਹਿ ਰਹੀ ਪਰ ਮੇਰੇ ਸਾਰੇ ਭਰਾਵਾਂ ’ਚੋਂ ਕੋਈ ਨਹੀਂ ਬਚਿਆ ਹੈ। ਫਿਰ ਕਰਨ ਕਹਿੰਦੇ ਹਨ ਕਿ ਤੁਹਾਡੇ ਕਿਹੋ-ਜਿਹੇ ਭਰਾ ਹਨ। ਇਸ ’ਤੇ ਅਰਜੁਨ ਕਹਿੰਦੇ ਹਨ ਕਿ ਇਹ ਕਿਵੇਂ ਦੀ ਭੈਣ ਹੈ। ਆਪਣਾ ਭਰਾਵਾਂ ਬਾਰੇ ਕੀ ਕਹਿ ਰਹੀ ਹੈ।

 
 
 
 
 
 
 
 
 
 
 
 
 
 
 

A post shared by Karan Johar (@karanjohar)

ਕਰਨ, ਸੋਨਮ ਨੂੰ ਪੁੱਛਦੇ ਹਨ ਕਿ ‘ਮੈਨ ਆਫ ਦਿ ਮੂਮੈਂਟ’ ਕੌਣ ਹੈ ਤੁਹਾਡੇ ਹਿਸਾਬ ਨਾਲ ਤਾਂ ਉਹ ਕਹਿੰਦੀ ਹੈ ਕਿ ਰਣਬੀਰ ਕਪੂਰ ਕਿਉਂਕਿ ਉਹ ਹਰ ਜਗ੍ਹਾ ਨਜ਼ਰ ਆ ਰਹੇ ਹਨ। ਉਹ ਆਪਣੀ ਫ਼ਿਲਮ ਪ੍ਰਮੋਟ ਕਰ ਰਹੇ ਹਨ, ਜੋ ਅਯਾਨ ਮੁਖਰਜੀ ਡਾਇਰੈਕਟ ਕਰ ਰਹੇ ਹਨ ਤਾਂ ਕਰਨ ਪੁੱਛਦੇ ਹਨ ਕਿ ਕਿਹੜੀ ਫ਼ਿਲਮ ਹੈ ਉਹ?

ਸੋਨਮ ਕਹਿੰਦੀ ਹੈ ਕਿ ‘ਸ਼ਿਵਾ ਨੰਬਰ 1’। ਕਰਨ ਸੋਨਮ ਦੀ ਗੱਲ ਸੁਣ ਕੇ ਹੈਰਾਨ ਹੋ ਜਾਂਦੇ ਹਨ ਤਾਂ ਅਰਜੁਨ ਕਹਿੰਦੇ ਹਨ ਕਿ ਤੁਸੀਂ ਮੈੱਸ ਹੋ ਸੋਨਮ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News