ਸੋਨੂੰ ਸੂਦ ਦੀ ਪਤਨੀ ਸੋਨਾਲੀ ਅੱਗੇ ਫੇਲ ਹਨ ਬੀ-ਟਾਊਨ ਦੀਆਂ ਹਸੀਨਾਵਾਂ, ਜਾਣੋ ਨਿੱਜੀ ਜ਼ਿੰਦਗੀ ਬਾਰੇ ਹੋਰ ਵੀ ਖ਼ਾਸ ਗੱਲਾਂ

Saturday, May 29, 2021 - 10:45 AM (IST)

ਸੋਨੂੰ ਸੂਦ ਦੀ ਪਤਨੀ ਸੋਨਾਲੀ ਅੱਗੇ ਫੇਲ ਹਨ ਬੀ-ਟਾਊਨ ਦੀਆਂ ਹਸੀਨਾਵਾਂ, ਜਾਣੋ ਨਿੱਜੀ ਜ਼ਿੰਦਗੀ ਬਾਰੇ ਹੋਰ ਵੀ ਖ਼ਾਸ ਗੱਲਾਂ

ਮੁੰਬਈ: ਪਿਛਲੇ ਸਾਲ ਲੱਗੀ ਤਾਲਾਬੰਦੀ ਤੋਂ ਲੈ ਕੇ ਹੁਣ ਤੱਕ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਜ਼ਰਰੂਤਮੰਦਾਂ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ ਜਿਸ ਨੂੰ ਲੈ ਕੇ ਲੋਕ ਉਨ੍ਹਾਂ ਨੂੰ ਫਰਿਸ਼ਤਾ ਕਹਿਣ ਲੱਗੇ ਹਨ। ਸੋਨੂੰ ਸੂਦ ਦੇ ਇਸ ਨੇਕ ਕੰਮ ਦੇ ਚਰਚੇ ਦੇਸ਼ ਦੇ ਹਰ ਕੋਨੇ ’ਚ ਹੋ ਰਹੇ ਹਨ। ਉਹ ਗਰੀਬ ਲੋਕਾਂ ਨੂੰ ਹਸਪਤਾਲਾਂ ’ਚ ਆਕਸੀਜਨ ਤੋਂ ਲੈ ਕੇ ਦਵਾਈਆਂ ਤੱਕ ਮੁਹੱਈਆ ਕਰਵਾ ਰਹੇ ਹਨ ਜਿਸ ਕਾਰਨ ਉਹ ਹਰ ਪਾਸੇ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਅੱਜ ਅਸੀਂ ਉਨ੍ਹਾਂ ਦੇ ਪਰਿਵਾਰ ਨੂੰ ਲੈ ਕੇ ਗੱਲ ਕਰਨ ਲੱਗੇ ਹਨ। ਗੱਲ ਕਰਦੇ ਹਾਂ ਉਨ੍ਹਾਂ ਦੀ ਪਤਨੀ ਬਾਰੇ।

PunjabKesari

ਲਾਈਮਲਾਈਟ ਤੋਂ ਦੂਰ ਰਹਿਣ ਵਾਲੀ ਸੋਨੂੰ ਸੂਦ ਦੀ ਪਤਨੀ ਸੋਨਾਲੀ ਸੂਦ ਨੂੰ ਘੱਟ ਹੀ ਸਪਾਟ ਕੀਤਾ ਜਾਂਦਾ ਹੈ ਜਦੋਂ ਵੀ ਉਹ ਸੋਨੂੰ ਦੇ ਨਾਲ ਨਜ਼ਰ ਆਉਂਦੀ ਹੈ ਤਾਂ ਦੋਵਾਂ ਇਕੱਠੇ ਮੇਡ ਫਾਰ ਈਚ ਅਦਰ ਹੀ ਲੱਗਦੇ ਹਨ। ਸੋਨੂੰ ਨੂੰ ਦੇਖ ਕੇ ਹੀ ਤੁਸੀਂ ਉਨ੍ਹਾਂ ਦੀ ਸਾਦਗੀ ਭਰੇ ਜੀਵਨ ਬਾਰੇ ਅੰਦਾਜ਼ਾ ਲਗਾ ਸਕਦੇ ਹੋ।

PunjabKesari
ਸੋਨੂੰ ਸੂਦ ਦੀ ਪਤਨੀ ਸੋਨਾਲੀ ਸੂਦ ਸਟਾਈਲ ਦਾ ਪੂਰਾ ਧਿਆਨ ਰੱਖਦੀ ਹੈ। ਸਟਾਈਲ ਦੇ ਨਾਲ ਹੀ ਸੋਨਾਲੀ ਆਪਣੀ ਕੰਫਰਟ ਦਾ ਵੀ ਪੂਰਾ ਧਿਆਨ ਰੱਖਦੀ ਹੈ। ਉਨ੍ਹਾਂ ਦੇ ਆਊਟਫਿਟ ਕਾਫ਼ੀ ਸਾਦੇ ਹੋਣ ਦੇ ਨਾਲ ਸਟਾਈਲਿਸ਼ ਵੀ ਹੁੰਦੇ ਹਨ।

PunjabKesari
ਸੋਨੂੰ ਸੂਦ ਦੀ ਤਰ੍ਹਾਂ ਹੀ ਸੋਨਾਲੀ ਆਪਣੀ ਫਿਟਨੈੱਸ ਦਾ ਵੀ ਪੂਰਾ ਧਿਆਨ ਰੱਖਦੀ ਹੈ। ਤਾਹੀ ਤਾਂ ਉਹ ਦੋ ਪੁੱਤਰਾਂ ਦੀ ਮਾਂ ਹੋਣ ਤੋਂ ਬਾਅਦ ਵੀ ਬਿਲਕੁੱਲ ਫਿੱਟ ਹੈ। ਪ੍ਰਸ਼ੰਸਕ ਅਜਿਹਾ ਵੀ ਕਹਿੰਦੇ ਹਨ ਕਿ ਸੋਨੂੰ ਉਨ੍ਹਾਂ ਨੂੰ ਫਿਟਨੈੱਸ ਟਿਪਸ ਜ਼ਰੂਰ ਦਿੰਦੇ ਹੋਣਗੇ। 

PunjabKesari
ਸਾਲ 1996 ’ਚ ਸੋਨੂੰ ਸੂਦ ਨੇ ਸੋਨਾਲੀ ਨਾਲ ਵਿਆਹ ਕੀਤਾ ਸੀ। ਦੋਵਾਂ ਦੇ ਦੋ ਪੁੱਤਰ ਹਨ ਅਯਾਨ ਅਤੇ ਇਸ਼ਾਂਤ। ਸੋਨਾਲੀ ਸੂਦ ਦਾ ਫ਼ਿਲਮੀ ਦੁਨੀਆ ਨਾਲ ਕੋਈ ਤਾਲੁੱਕ ਨਹੀਂ ਹੈ। ਬਾਲੀਵੁੱਡ ’ਚ ਦੂਜੇ ਸਿਤਾਰਿਆਂ ਦੀ ਪਤਨੀਆਂ ਦੀ ਤਰ੍ਹਾਂ ਸੋਨਾਲੀ ਇੰਵੈਂਟਸ ’ਚ ਵੀ ਜਾਣ ਤੋਂ ਪਰਹੇਜ਼ ਕਰਦੀ ਹੈ। 

PunjabKesari
ਸੋਨਾਲੀ ਸੂਦ ਅਤੇ ਸੋਨੂੰ ਸੂਦ ਦੀ ਮੁਲਾਕਾਤ ਨਾਗਪੁਰ ਦੇ ਯਸ਼ਵੰਤਰਾਓ ਚੌਹਾਨ ਕਾਲਜ ’ਚ ਹੋਈ ਸੀ ਜਦੋਂ ਸੋਨੂੰ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ। ਦੱਸ ਦੇਈਏ ਕਿ ਸੋਨੂੰ ਪੰਜਾਬੀ ਹਨ ਅਤੇ ਉਨ੍ਹਾਂ ਦੀ ਪਤਨੀ ਤੇਲਗੂ ਹੈ।

PunjabKesari
ਇਕ ਇੰਟਰਵਿਊ ’ਚ ਸੋਨੂੰ ਨੇ ਕਿਹਾ ਕਿ ਸੋਨਾਲੀ ਉਨ੍ਹਾਂ ਦੀ ਜ਼ਿੰਦਗੀ ’ਚ ਆਉਣ ਵਾਲੀ ਪਹਿਲੀ ਕੁੜੀ ਹੈ ਅਤੇ ਹੁਣ ਉਨ੍ਹਾਂ ਦੇ ਵਿਆਹ ਨੂੰ 24 ਸਾਲ ਹੋ ਗਏ ਹਨ। 


author

Aarti dhillon

Content Editor

Related News