Sonakshi Sinha ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਕੀਤਾ ਰੈਂਪ ਵਾਕ, ਦੇਖੋ ਵੀਡੀਓ

Sunday, Jul 28, 2024 - 11:45 AM (IST)

Sonakshi Sinha ਨੇ ਵਿਆਹ ਤੋਂ ਬਾਅਦ ਪਹਿਲੀ ਵਾਰ ਕੀਤਾ ਰੈਂਪ ਵਾਕ, ਦੇਖੋ ਵੀਡੀਓ

ਮੁੰਬਈ- ਇਨ੍ਹੀਂ ਦਿਨੀਂ ਸੋਨਾਕਸ਼ੀ ਸਿਨਹਾ ਜ਼ਹੀਰ ਇਕਬਾਲ ਨਾਲ ਖੁਸ਼ਹਾਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੀ ਹੈ। ਵਿਆਹ ਅਤੇ ਹਨੀਮੂਨ ਦਾ ਆਨੰਦ ਲੈਣ ਤੋਂ ਬਾਅਦ, ਅਦਾਕਾਰਾ ਇੱਕ ਵਾਰ ਫਿਰ ਆਪਣੇ ਕੰਮ 'ਤੇ ਵਾਪਸ ਆ ਗਈ ਹੈ। ਹਾਲ ਹੀ 'ਚ ਉਨ੍ਹਾਂ ਦੀ ਫ਼ਿਲਮ 'ਕਾਕੂਡਾ' ਰਿਲੀਜ਼ ਹੋਈ ਹੈ।ਹੁਣ ਇੱਕ ਵਾਰ ਫਿਰ ਅਦਾਕਾਰਾ ਰੈਂਪ 'ਤੇ ਵਾਕ ਕਰਦੀ ਨਜ਼ਰ ਆਈ ਹੈ। ਅਦਾਕਾਰਾ ਨੇ ਮਨਮੋਹਕ ਅੰਦਾਜ਼ 'ਚ ਰੈਂਪ 'ਤੇ ਵਾਕ ਕੀਤਾ, ਜਿਸ ਦੀ ਇਕ ਝਲਕ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

 

 
 
 
 
 
 
 
 
 
 
 
 
 
 
 
 

A post shared by Viral Bhayani (@viralbhayani)

ਇਹ ਖ਼ਬਰ ਵੀ ਪੜ੍ਹੋ - ਦਰਸ਼ਕਾਂ ਨੂੰ ਨਹੀਂ ਆਇਆ ਪਸੰਦ 'ਬਿੱਗ ਬੌਸ ਓਟੀਟੀ 3', ਜਲਦ ਹੋਣ ਜਾ ਰਿਹਾ ਹੈ ਸ਼ੋਅ ਬੰਦ

ਸੋਨਾਕਸ਼ੀ ਸਿਨਹਾ ਨੂੰ ਕਈ ਵਾਰ ਰੈਂਪ 'ਤੇ ਆਪਣਾ ਜਾਦੂ ਦਿਖਾਉਂਦੇ ਦੇਖਿਆ ਗਿਆ ਹੈ ਪਰ ਇਹ ਪਹਿਲਾਂ ਨਾਲੋਂ ਜ਼ਿਆਦਾ ਖਾਸ ਸੀ। ਦਰਅਸਲ, ਵਿਆਹ ਤੋਂ ਬਾਅਦ ਪਹਿਲੀ ਵਾਰ ਸੋਨਾਕਸ਼ੀ ਨੇ ਇੱਕ ਫੈਸ਼ਨ ਸ਼ੋਅ ਲਈ ਰੈਂਪ ਵਾਕ ਕੀਤਾ ਹੈ। ਸ਼ਨੀਵਾਰ ਨੂੰ ਦਿੱਲੀ 'ਚ ਇੰਡੀਆ ਕਾਊਚਰ ਵੀਕ ਫੈਸ਼ਨ ਸ਼ੋਅ ਆਯੋਜਿਤ ਕੀਤਾ ਗਿਆ। ਇਸ ਖਾਸ ਮੌਕੇ 'ਤੇ ਅਦਾਕਾਰਾ ਨੇ ਡਿਜ਼ਾਈਨਰ ਡੌਲੀ ਜੇ ਲਈ ਰੈਂਪ ਵਾਕ ਕੀਤਾ।

ਇਹ ਖ਼ਬਰ ਵੀ ਪੜ੍ਹੋ -ਅਦਾਕਾਰਾ ਨੀਰੂ ਬਾਜਵਾ ਨੇ ਪਰਿਵਾਰ ਨਾਲ ਟਾਈਮ ਸਪੈਂਡ ਕਰਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਖਾਸ ਮੌਕੇ 'ਤੇ ਸੋਨਾਕਸ਼ੀ ਸਿਨਹਾ ਨੇ ਆਪਣੇ ਮਨਮੋਹਕ ਅੰਦਾਜ਼ ਨਾਲ ਰੈਂਪ 'ਤੇ ਜਲਵਾ ਬਿਖੇਰਿਆ। ਇਸ ਮੌਕੇ 'ਤੇ ਅਦਾਕਾਰਾ ਕਾਫੀ ਕੂਲ ਅੰਦਾਜ਼ 'ਚ ਰੈਂਪ 'ਤੇ ਵਾਕ ਕਰਦੀ ਨਜ਼ਰ ਆਈ। ਇਸ ਦੌਰਾਨ ਸੋਨਾਕਸ਼ੀ ਨੇ ਰੈਂਪ 'ਤੇ ਇੱਕ ਗਾਇਕ ਦੁਆਰਾ ਪੇਸ਼ ਕੀਤੇ ਗਏ 'ਦਿ ਕਾਰਡਿਗਨਜ਼' ਦੇ ਗੀਤ 'ਲਵਫੂਲ' 'ਤੇ ਡਾਂਸ ਕਰਕੇ ਮਹਿਮਾਨਾਂ ਨੂੰ ਮੰਤਰਮੁਗਧ ਕੀਤਾ।


author

Priyanka

Content Editor

Related News