ਹਨੀਮੂਨ ਮਨਾਉਣ ਗਈ ਇਸ ਅਦਾਕਾਰਾ ਨੂੰ ਆਇਆ ਗੁੱਸਾ? ਪਤੀ ਨੂੰ ਮਾਰ ਦਿੱਤਾ ਥੱਪੜ
Monday, Nov 25, 2024 - 06:21 PM (IST)
ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੋਨਾਕਸ਼ੀ ਸਿਨਹਾ ਆਪਣੇ ਖਾਸ ਅੰਦਾਜ਼ ਅਤੇ ਸਟਾਈਲ ਦੇ ਨਾਲ, ਸੋਸ਼ਲ ਮੀਡੀਆ ਉੱਤੇ ਆਪਣੇ ਕਿਊਟ ਵੀਡੀਓਜ਼ ਲਈ ਵੀ ਜਾਣੀ ਜਾਂਦੀ ਹੈ। ਸੋਨਾਕਸ਼ੀ ਸੋਸ਼ਲ ਮੀਡੀਆ ‘ਤੇ ਕਾਫ਼ੀ ਮਸ਼ਹੂਰ ਹੈ ਅਤੇ ਇੰਸਟਾਗ੍ਰਾਮ ਉੱਤੇ ਸੋਨਾਕਸ਼ੀ ਦੇ 28.3 ਮਿਲੀਅਨ ਫਾਲੋਅਰ ਹਨ। ਜਦੋਂ ਤੋਂ ਸੋਨਾਕਸ਼ੀ ਦਾ ਜ਼ਹੀਰ ਇਕਬਾਲ ਨਾਲ ਵਿਆਹ ਹੋਇਆ ਹੈ, ਉਹ ਲਗਾਤਾਰ ਆਪਣੇ ਪਤੀ ਨਾਲ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।ਸੋਨਾਕਸ਼ੀ-ਜ਼ਹੀਰ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਹੋ ਰਿਹੈ ਵਾਇਰਲ
ਇਹ ਵੀ ਪੜ੍ਹੋ- 'Bigg Boss 18' ਦੀ ਹਵਾ 'ਚ ਘੁਲਿਆ ਹੌਟਨੈੱਸ ਦਾ ਡੋਜ਼, ਇਨ੍ਹਾਂ ਹਸੀਨਾਵਾਂ ਨੂੰ ਮਿਲੀ ਵਾਈਲਡ ਕਾਰਡ ਐਂਟਰੀ (ਤਸਵੀਰਾਂ)
ਫਿਲਹਾਲ ਸੋਨਾਕਸ਼ੀ ਸਿਨਹਾ ਆਪਣੇ ਵਿਆਹ ਦੀ ਪੰਜਵੀ ਵਰ੍ਹੇਗੰਢ ਮਨਾਉਣ ਵਿਦੇਸ਼ ਗਈ ਹੋਈ ਹੈ। ਇਸ ਦੇ ਨਾਲ ਹੀ ਉਹ ਆਪਣਾ ਚੌਥਾ ਹਨੀਮੂਨ ਵੀ ਮਨਾ ਰਹੀ ਹੈ। ਉਨ੍ਹਾਂ ਨੇ ਆਪਣੀ ਇੰਸਟਾ ਸਟੋਰੀ ‘ਤੇ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਸ ‘ਚ ਦੋਵੇਂ ਕਾਫ਼ੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਇਸ ਜੋੜੇ ਨੇ ਆਪਣੇ ਇੰਸਟਾ ਹੈਂਡਲ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ। ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਪਹਿਲਾਂ ਜ਼ਹੀਰ ਸੋਨਾਕਸ਼ੀ ਦਾ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ ਕਿਉਂਕਿ ਸੋਨਾਕਸ਼ੀ ਠੰਡ ‘ਚ ਆਪਣੇ ਆਪ ਨੂੰ ਢੱਕਦੀ ਨਜ਼ਰ ਆ ਰਹੀ ਹੈ।
ਸੋਨਾਕਸ਼ੀ ਨੇ ਜ਼ਹੀਰ ਨੂੰ ਮਾਰਿਆ ਥੱਪੜ
ਪਰ ਜਿਵੇਂ ਹੀ ਦੋਵੇਂ ਰੈਸਟੋਰੈਂਟ ‘ਚ ਜਾਂਦੇ ਹਨ ਤਾਂ ਸੋਨਾਕਸ਼ੀ ਮੌਕਾ ਮਿਲਣ ‘ਤੇ ਜ਼ਹੀਰ ਇਕਬਾਲ (Zaheer Iqbal) ਨੂੰ ਪਿਆਰ ਨਾਲ ਥੱਪੜ ਮਾਰ ਦਿੰਦੀ ਹੈ। ਇਹ ਦੇਖ ਕੇ ਪਹਿਲਾਂ ਜ਼ਹੀਰ ਕੈਮਰੇ ਵੱਲ ਕਾਫੀ ਹੈਰਾਨੀ ਨਾਲ ਦੇਖਦੇ ਹਨ ਅਤੇ ਫਿਰ ਉਹ ਤੁਰੰਤ ਵੀਡੀਓ ਬੰਦ ਕਰ ਦਿੰਦੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਨਾਕਸ਼ੀ ਨੇ ਕੈਪਸ਼ਨ ‘ਚ ਲਿਖਿਆ- “ਇੱਕ ਤਾਂ ਇੰਨੀ ਠੰਡ ਉੱਤੋਂ ਇਹ ਆਦਮੀ…।”
ਇਹ ਵੀ ਪੜ੍ਹੋ- ਪਹਿਲੀ ਵਾਰ ਪਤੀ ਨਾਲ ਨਜ਼ਰ ਆਈ ਇਹ ਅਦਾਕਾਰਾ, ਸਾਦਗੀ ਨੇ ਖਿੱਚਿਆ ਪ੍ਰਸ਼ੰਸਕਾਂ ਦਾ ਧਿਆਨ
ਦੋਵਾਂ ਦੇ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਕਾਫੀ ਕਮੈਂਟ ਕੀਤੇ ਹਨ: ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ ‘ਤੇ ਯੂਜ਼ਰਸ ਵੱਲੋਂ ਕਾਫੀ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।
ਇਹ ਵੀ ਪੜ੍ਹੋ- ਇਸ ਫਿਲਮ ਦੀ ਸਟਾਰ ਕਾਸਟ ਹੋਈ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ, ਬੱਸ 'ਚ ਸਨ 20 ਲੋਕ ਸਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ