ਕੈਮਰੇ ਸਾਹਮਣੇ ਸੋਨਾਕਸ਼ੀ ਨੇ ਦਿਖਾਈ ਜ਼ਹੀਰ ਦੇ ਨਾਂ ਦੀ ਮਹਿੰਦੀ, ਦੇਖੋ ਵੀਡੀਓ
Sunday, Jun 23, 2024 - 11:39 AM (IST)
ਮੁੰਬਈ- ਅਦਾਕਾਰਾ ਸੋਨਾਕਸ਼ੀ ਸਿਨਹਾ ਕੁਝ ਹੀ ਘੰਟਿਆਂ 'ਚ ਬੈਚਲਰ ਲਾਈਫ ਤੋਂ ਵਿਆਹੁਤਾ ਜ਼ਿੰਦਗੀ 'ਚ ਐਂਟਰੀ ਕਰੇਗੀ। 23 ਜੂਨ ਨੂੰ ਅਦਾਕਾਰਾ ਪ੍ਰੇਮੀ ਜ਼ਹੀਰ ਇਕਬਾਲ ਨਾਲ ਕੋਰਟ ਮੈਰਿਜ ਕਰਕੇ ਆਪਣੀ ਜ਼ਿੰਦਗੀ ਦਾ ਨਵਾਂ ਅਧਿਆਏ ਸ਼ੁਰੂ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਹਨ। 21 ਜੂਨ ਨੂੰ ਸੋਨਾਕਸ਼ੀ ਨੇ ਪੀਆ ਜ਼ਹੀਰ ਦੇ ਨਾਂ ਦੀ ਮਹਿੰਦੀ ਆਪਣੇ ਹੱਥਾਂ 'ਤੇ ਲਗਾਈ, ਜਿਸ ਨੂੰ ਹਾਲ ਹੀ 'ਚ ਅਦਾਕਾਰ ਕੈਮਰੇ ਦੇ ਸਾਹਮਣੇ ਫਲਾਂਟ ਕਰਦੀ ਨਜ਼ਰ ਆਈ। ਅਦਾਕਾਰਾ ਦੀਆਂ ਇਸ ਤਸਵੀਰਾਂ ਨੇ ਲੋਕਾਂ ਦਾ ਧਿਆਨ ਆਕਰਸ਼ਿਤ ਕੀਤਾ ਹੈ। ਇਸ ਦੌਰਾਨ ਉਹ ਨੀਲੇ ਰੰਗ ਦੇ ਸੂਟ 'ਚ ਸਾਦੀ ਪਰ ਖੂਬਸੂਰਤ ਲੱਗ ਰਹੀ ਹੈ ਅਤੇ ਦੁਪੱਟੇ ਨਾਲ ਸਿਰ ਢੱਕਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਸੋਨਾਕਸ਼ੀ ਦੀ ਮਾਂ ਵੀ ਉਨ੍ਹਾਂ ਦੇ ਪਿੱਛੇ ਨਜ਼ਰ ਆ ਰਹੀ ਹੈ।
ਜਿਵੇਂ ਹੀ ਸੋਨਾਕਸ਼ੀ ਦੀ ਨਜ਼ਰ ਕੈਮਰੇ 'ਤੇ ਪੈਂਦੀ ਹੈ, ਉਹ ਮੁਸਕਰਾਉਂਦੀ ਅਤੇ ਪੋਜ਼ ਦਿੰਦੀ ਹੈ ਅਤੇ ਆਪਣੇ ਹੱਥਾਂ 'ਤੇ ਲੱਗੀ ਮਹਿੰਦੀ ਦਿਖਾਉਂਦੀ ਹੈ। ਇਸ ਦੌਰਾਨ ਸੋਨਾਕਸ਼ੀ ਕਾਫ਼ੀ ਖੁਸ਼ ਨਜ਼ਰ ਆ ਰਹੀ ਹੈ ਅਤੇ ਵਿਆਹ ਦੀ ਚਮਕ ਵੀ ਉਨ੍ਹਾਂ ਦੇ ਚਿਹਰੇ 'ਤੇ ਸਾਫ ਦੇਖੀ ਜਾ ਸਕਦੀ ਹੈ।
ਕੱਲ੍ਹ, ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੀ ਮਹਿੰਦੀ ਦੀ ਰਸਮ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ, ਜਿਸ 'ਚ ਇਹ ਜੋੜਾ ਰੰਗੀਨ ਰੰਗ ਦੇ ਪਹਿਰਾਵੇ 'ਚ ਆਪਣੀ ਰਸਮ ਦਾ ਅਨੰਦ ਲੈਂਦੇ ਹੋਏ ਦੇਖਿਆ ਗਿਆ ਸੀ। ਤੁਹਾਨੂੰ ਦੱਸ ਦੇਈਏ ਕਿ 23 ਜੂਨ ਨੂੰ ਕੋਰਟ ਮੈਰਿਜ ਤੋਂ ਬਾਅਦ ਜ਼ਹੀਰ-ਸੋਨਾਕਸ਼ੀ ਮੁੰਬਈ 'ਚ ਆਪਣੇ ਦੋਸਤਾਂ ਅਤੇ ਕਰੀਬੀਆਂ ਲਈ ਰਿਸੈਪਸ਼ਨ ਪਾਰਟੀ ਦੇਣਗੇ।