ਵਿਆਹ ਮਗਰੋਂ ਭਰਾਵਾਂ ਨੂੰ ਭੁੱਲੀ ਸੋਨਾਕਸ਼ੀ, ਰੱਖੜੀ ''ਤੇ ਖਾਲੀ ਰਹੇ ਗੁੱਟ, ਭਰਾ ਲਵ ਨੇ ਲਿਖੀ ਖ਼ਾਸ ਪੋਸਟ
Wednesday, Aug 21, 2024 - 03:37 PM (IST)
ਮੁੰਬਈ (ਬਿਊਰੋ) - ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ ਨੂੰ ਲੈ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਸੁਣਨ ਨੂੰ ਮਿਲੀਆਂ। ਕਿਸੇ ਨੇ ਕਿਹਾ ਕਿ ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨਹਾ ਅਤੇ ਭਰਾ ਲਵ ਸਿਨਹਾ ਅਤੇ ਕੁਸ਼ ਸਿਨਹਾ ਇਸ ਵਿਆਹ ਲਈ ਤਿਆਰ ਨਹੀਂ ਹਨ ਪਰ ਜਦੋਂ 23 ਜੂਨ ਨੂੰ ਵਿਆਹ ਹੋਇਆ ਤਾਂ ਸ਼ਤਰੂਘਨ ਸਿਨਹਾ ਪਤਨੀ ਪੂਨਮ ਸਿਨਹਾ ਨਾਲ ਰਸਮਾਂ ਨਿਭਾਉਂਦੇ ਨਜ਼ਰ ਆਏ। ਪਰ ਲਵ ਅਤੇ ਕੁਸ਼ ਦੋਵੇਂ ਭਰਾ ਨਜ਼ਰ ਨਹੀਂ ਆਏ। ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ ਦੇ ਵਿਆਹ 'ਚ ਸ਼ਾਮਲ ਨਾ ਹੋਣ ਵਾਲੇ ਲਵ ਅਤੇ ਕੁਸ਼ ਸਿਨਹਾ ਨੂੰ ਲੈ ਕੇ ਲੋਕਾਂ ਨੂੰ ਉਮੀਦ ਸੀ ਕਿ ਰੱਖੜੀ ਵਾਲੇ ਦਿਨ ਦੋਹਾਂ ਵਿਚਾਲੇ ਦੂਰੀ ਦੂਰ ਹੋ ਜਾਵੇਗੀ ਪਰ ਅਜਿਹਾ ਨਹੀਂ ਹੋ ਸਕਿਆ। ਰਕਸ਼ਾ ਬੰਧਨ ਤੋਂ ਦੋ ਦਿਨ ਪਹਿਲਾਂ ਸੋਨਾਕਸ਼ੀ ਆਪਣੇ ਪਤੀ ਨਾਲ ਅਮਰੀਕਾ ਗਈ ਸੀ।
ਰਕਸ਼ਾ ਬੰਧਨ ਵਰਗੇ ਪਵਿੱਤਰ ਤਿਉਹਾਰ ਸਮੇਂ ਸੋਨਾਕਸ਼ੀ ਭਾਰਤ 'ਚ ਨਹੀਂ ਹੈ। ਉਸ ਨੇ ਤਿੰਨ ਦਿਨ ਪਹਿਲਾਂ ਇੱਕ ਪੋਸਟ 'ਚ ਦੱਸਿਆ ਸੀ ਕਿ ਉਹ ਆਪਣੇ ਤੀਜੇ ਹਨੀਮੂਨ 'ਤੇ ਜਾ ਰਹੀ ਹੈ। ਉਸ ਨੇ ਆਪਣੀ ਨਿਊਯਾਰਕ ਛੁੱਟੀਆਂ ਦੀਆਂ ਕੁਝ ਤਸਵੀਰਾਂ ਵੀ ਇੰਸਟਾ ਸਟੋਰੀ ‘ਤੇ ਸ਼ੇਅਰ ਕੀਤੀਆਂ ਹਨ। ਇਸ ਦੇ ਨਾਲ ਹੀ ਸੋਨਾਕਸ਼ੀ ਸਿਨਹਾ ਦੇ ਭਰਾ ਨੇ ਆਪਣੀ ਇੰਸਟਾ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਹ ਲੋਕਾਂ ਨੂੰ ਰਕਸ਼ਾ ਬੰਧਨ ਦੀਆਂ ਵਧਾਈਆਂ ਦਿੰਦੇ ਨਜ਼ਰ ਆ ਰਹੇ ਹਨ ਪਰ ਇਸ 'ਚ ਕਿਤੇ ਵੀ ਨਾ ਤਾਂ ਸੋਨਾਕਸ਼ੀ ਦੀਆਂ ਤਸਵੀਰਾਂ ਹਨ ਅਤੇ ਨਾ ਹੀ ਉਸ ਦਾ ਨਾਂ।
ਸਟੋਰੀ 'ਚ ਲਵ ਦੀ ਸੋਨਾਕਸ਼ੀ ਸਿਨਹਾ ਨਾਲ ਨਾ ਤੇ ਕੋਈ ਤਸਵੀਰ ਹੈ ਅਤੇ ਨਾ ਹੀ ਕੀਤੇ ਉਸ ਦਾ ਨਾਂ ਲਿਖਿਆ ਹੋਇਆ ਹੈ। ਅਕਸਰ ਮਸ਼ਹੂਰ ਹਸਤੀਆਂ ਜਾਂ ਆਮ ਲੋਕ ਵੀ ਰੱਖੜੀ ਦੀ ਕਾਮਨਾ ਕਰਦੇ ਹੋਏ ਆਪਣੀ ਭੈਣ ਜਾਂ ਭਰਾ ਦੀਆਂ ਤਸਵੀਰਾਂ ਜਾਂ ਨਾਂ ਸ਼ੇਅਰ ਕਰਦੇ ਹਨ, ਜੋ ਕਿ ਲਵ ਨੇ ਨਹੀਂ ਕੀਤਾ। ਸੋਨਾਕਸ਼ੀ ਸਿਨਹਾ ਆਪਣੇ ਪਤੀ ਜ਼ਹੀਰ ਨਾਲ ਨਿਊਯਾਰਕ 'ਚ ਖਾਣੇ ਦਾ ਆਨੰਦ ਲੈ ਰਹੀ ਹੈ। ਜ਼ਹੀਰ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ''ਫੂਡ ਕੋਮਾ ਵਿਦ ਜ਼ਹੀਰ। ਇਸ ਤਸਵੀਰ 'ਚ ਦੋਹਾਂ ਦੇ ਮੇਜ਼ 'ਤੇ ਕਈ ਤਰ੍ਹਾਂ ਦੇ ਖਾਣੇ ਰੱਖੇ ਹੋਏ ਹਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਸੋਨਾਕਸ਼ੀ ਸਿਨਹਾ ਨਦੀ ਕੰਢੇ ਘੁੰਮ ਰਹੀ ਹੈ। ਉਹ ਆਪਣੇ ਪਤੀ ਨਾਲ ਰੋਮਾਂਟਿਕ ਤਸਵੀਰਾਂ ਵੀ ਸ਼ੇਅਰ ਕਰ ਰਹੀ ਹੈ। ਇਕ ਤਸਵੀਰ ਸ਼ੇਅਰ ਕਰਦੇ ਹੋਏ ਉਸ ਨੇ ਲਿਖਿਆ, ''ਚੰਗੀ ਕੰਟੇਂਟ ਲਈ ਇਹ ਮੇਰੀ ਚਾਲ ਹੈ। ਮੈਂ ਦੇਖਣਾ ਚਾਹੁੰਦੀ ਹਾਂ ਕਿ ਤੁਸੀਂ ਕਿੰਨੇ ਚੰਗੇ ਫੋਟੋਗ੍ਰਾਫਰ ਹੋ।'' ਸੋਨਾਕਸ਼ੀ ਸਿਨਹਾ ਨੇ ਇੱਕ ਤਸਵੀਰ 'ਚ ਨਿਊਯਾਰਕ ਦਾ ਇਮੋਜੀ ਵੀ ਸ਼ਾਮਲ ਕੀਤਾ ਹੈ। ਉਨ੍ਹਾਂ ਦੀਆਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਸੋਨਾਕਸ਼ੀ ਅਤੇ ਜ਼ਹੀਰ ਵਿਚਕਾਰ ਕਾਫ਼ੀ ਪਿਆਰ ਹੈ। ਸ਼ਾਇਦ ਇਹੀ ਕਾਰਨ ਹੈ ਕਿ ਸੋਨਾਕਸ਼ੀ ਨੇ ਕਥਿਤ ਤੌਰ 'ਤੇ ਪਰਿਵਾਰ ਖ਼ਿਲਾਫ਼ ਜਾ ਕੇ ਜ਼ਹੀਰ ਨੂੰ ਆਪਣਾ ਸਾਥੀ ਚੁਣਿਆ।