ਸੋਨਾਕਸ਼ੀ ਅਤੇ ਹੁਮਾ ਦੀ ‘ਡਬਲ XL’ ਹੋਈ ਮੁਲਤਵੀ, ਕੈਟਰੀਨਾ ਕੈਫ਼ ਦੀ ‘ਫ਼ੋਨ ਭੂਤ’ ਨੂੰ ਦੇਵੇਗੀ ਟੱਕਰ

10/07/2022 6:28:37 PM

ਬਾਲੀਵੁੱਡ ਡੈਸਕ- ਸੋਨਾਕਸ਼ੀ ਸਿਨਹਾ ਅਤੇ ਹੁਮਾ ਕੁਰੈਸ਼ੀ ਦੀ ਫ਼ਿਲਮ ‘ਡਬਲ ਐਕਸਐੱਲ’ ਦਾ ਮੋਸ਼ਨ ਪੋਸਟਰ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਇਸ ਦੇ ਨਾਲ ਹੀ ਨਿਰਮਾਤਾਵਾਂ ਨੇ ਐਲਾਨ ਕੀਤਾ ਕਿ ਇਹ ਫ਼ਿਲਮ 4 ਨਵੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ- ਜਾਣੋ ਬਿੱਗ ਬੌਸ 16 ਦੇ ਮੁਕਾਬਲੇਬਾਜ਼ 3.2 ਫੁੱਟ ਦੇ ਅਬਦੁ ਰੋਜ਼ਿਕ ਬਾਰੇ, ਦੁਬਈ ਦਾ ਮਿਲਿਆ ਹੈ ਗੋਲਡਨ ਵੀਜ਼ਾ

ਹੁਣ ‘ਡਬਲ ਐਕਸਐੱਲ’ ਬਾਕਸ ਆਫ਼ਿਸ ’ਤੇ ਕੈਟਰੀਨਾ ਕੈਫ਼ ਦੀ ਫ਼ਿਲਮ ‘ਫ਼ੋਨ ਭੂਤ’ ਨਾਲ ਮੁਕਾਬਲਾ ਕਰੇਗੀ। ਫ਼ਿਲਮ ‘ਡਬਲ ਐਕਸਐੱਲ’ ਦਾ ਪਹਿਲਾ ਮੋਸ਼ਨ ਪੋਸਟਰ ਹਾਲ ਹੀ ’ਚ ਮੇਕਰਸ ਨੇ ਰਿਲੀਜ਼ ਕੀਤਾ ਸੀ, ਜਿਸ ’ਚ ਸੋਨਾਕਸ਼ੀ ਸਿਨਹਾ ਨਜ਼ਰ ਆ ਰਹੀ ਹੈ।

ਇਹ ਵੀ ਪੜ੍ਹੋ- ਮੱਥੇ ਦੀ ਬੰਦੀ ਅਤੇ ਗਲੇ ਦੇ ਹਾਰ ਨੇ ਰਾਣੀ ਮੁਖਰਜੀ ਖੂਬਸੂਰਤੀ ਨੂੰ ਲਗਾਏ ਚਾਰ-ਚੰਨ, ਰਵਾਇਤੀ ਲੁੱਕ ’ਚ ਤਸਵੀਰਾਂ ਵਾਇਰਲ

ਨਿਰਦੇਸ਼ਕ ਸਤਰਾਮ ਰਮਾਨੀ ਦੀ ਕਾਮੇਡੀ ਫ਼ਿਲਮ ‘ਡਬਲ ਐਕਸਐੱਲ’ ਦੋ ਪਲੱਸ-ਸਾਈਜ਼ ਔਰਤਾਂ ਦੇ ਜੀਵਨ ਦੀ ਪੜਚੋਲ ਕਰਦੀ ਹੈ। ਇਹ ਦੋਵੇਂ ਸਮਾਜ ਦਾ ਪ੍ਰਤੀਬਿੰਬ ਹਨ ਜਿਸ ਲਈ ਸੁੰਦਰ ਹੋਣ ਦਾ ਮਤਲਬ ਪਤਲਾ ਹੋਣਾ ਹੈ।

ਫ਼ਿਲਮ ‘ਫੋਨ ਭੂਤ’ ਦੀ ਗੱਲ ਕਰੀਏ ਤਾਂ ਇਸ ’ਚ ਕੈਟਰੀਨਾ ਕੈਫ਼, ਈਸ਼ਾਨ ਖੱਟਰ ਅਤੇ ਸਿਧਾਂਤ ਚਤੁਰਵੇਦੀ ਪਹਿਲੀ ਵਾਰ ਇਕੱਠੇ ਨਜ਼ਰ ਆਉਣ ਵਾਲੇ ਹਨ। ਇਹ ਇਕ ਡਰਾਉਣੀ-ਕਾਮੇਡੀ ਫ਼ਿਲਮ ਹੈ। ਹੁਣ ਦਿਲਚਸਪ ਗੱਲ ਇਹ ਹੈ ਕਿ ਕਿਹੜੀ ਫ਼ਿਲਮ ਦੂਜੀ ਫ਼ਿਲਮ ਨੂੰ ਮਾਤ ਦੇਵੇਗੀ। ਪ੍ਰਸ਼ੰਸਕ ਇਨ੍ਹਾਂ ਫ਼ਿਲਮਾਂ ਨੂੰ ਦੇਖਣ ਲਈ ਉਤਸ਼ਾਹਿਤ ਹਨ। 
 
 


Shivani Bassan

Content Editor

Related News