ਸੋਨਾ ਦਾ ਨਿੱਜੀ ਜ਼ਿੰਦਗੀ ਨੂੰ ਲੈ ਕੇ ਖੁਲਾਸਾ, ਕਿਹਾ-21 ਸਾਲ ਦੀ ਉਮਰ ’ਚ ਹੋਇਆ ਸੀ ਚਾਕੂ ਨਾਲ ਹਮਲਾ

Thursday, Feb 18, 2021 - 12:24 PM (IST)

ਸੋਨਾ ਦਾ ਨਿੱਜੀ ਜ਼ਿੰਦਗੀ ਨੂੰ ਲੈ ਕੇ ਖੁਲਾਸਾ, ਕਿਹਾ-21 ਸਾਲ ਦੀ ਉਮਰ ’ਚ ਹੋਇਆ ਸੀ ਚਾਕੂ ਨਾਲ ਹਮਲਾ

ਮੁੰਬਈ: ਗਾਇਕਾ ਸੋਨਾ ਮਹਾਪਾਤਰਾ ਆਪਣੇ ਬੇਬਾਕ ਅੰਦਾਜ਼ ਲਈ ਕਾਫ਼ੀ ਮਸ਼ਹੂਰ ਹੈ। ਸੋਨਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਸੋਨਾ ਵੱਖ-ਵੱਖ ਮੁੱਦਿਆਂ ’ਤੇ ਆਪਣੀ ਰਾਏ ਰੱਖਦੀ ਹੈ। ਹਾਲ ਹੀ ’ਚ ਸੋਨਾ ਨੇ ਟਵੀਟ ਕਰਕੇ ਆਪਣੀ ਜ਼ਿੰਦਗੀ ਨੂੰ ਲੈ ਕੇ ਇਕ ਖੁਲਾਸਾ ਕੀਤਾ ਹੈ।

PunjabKesari ਜੋ ਖ਼ੂਬ ਵਾਇਰਲ ਹੋ ਰਿਹਾ ਹੈ। ਸੋਨਾ ਮਹਾਪਾਤਰਾ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਮੈਂ ਬੀਟੈੱਕ ਕਰ ਰਹੀ ਸੀ ਤਾਂ ਮੈਨੂੰ ਚਾਕੂ ਮਾਰਿਆ ਗਿਆ ਸੀ। ਮੈਨੂੰ ਸਕਾਲਰਸ਼ਿਪ ਮਿਲੀ ਸੀ ਅਤੇ ਮੈਂ ਬਹੁਤ ਮਿਹਨਤ ਕਰ ਰਹੀ ਸੀ। ਇਸ ਗੱਲ ਨੂੰ ਮੈਂ ਲੁਕਾ ਲਿਆ ਕਿਉਂਕਿ ਇਸ ਨਾਲ ਮਾਮਲਾ ਵਿਗੜ ਸਕਦਾ ਸੀ, ਮੈਂ ਸਿਰਫ਼ 21 ਸਾਲ ਦੀ ਸੀ। ਮੇਰੇ ਦਿਲ ਨੂੰ ਸੁਕੂਨ ਮਿਲਿਆ ਜਦੋਂ ਲੋਕਾਂ ਨੇ ਸਪੋਰਟ ’ਚ 22 ਸਾਲ ਦੀ ਲੜਕੀ ਨੂੰ ਬੱਚਾ ਕਿਹਾ ਹੈ ਪਰ ਮੇਰਾ ਦਿਮਾਗ ਕਹਿੰਦਾ ਹੈ ਕਿ ਬਾਲਗਾਂ ਦੀ ਦੁਨੀਆ ਬਹੁਤ ਜ਼ਾਲਿਮ ਹੈ, ਇਸ ਨੂੰ ਝੱਲਣਾ ਪਵੇਗਾ। ਪ੍ਰਸ਼ੰਸਕ ਇਸ ਟਵੀਟ ਨੂੰ ਖ਼ੂਬ ਲਾਈਕ ਅਤੇ ਕੁਮੈਂਟ ਕਰ ਰਹੇ ਹਨ। 

PunjabKesari
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਸੋਨਾ ਨੇ ਆਪਣੀ ਜ਼ਿੰਦਗੀ ਨੂੰ ਲੈ ਕੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਹਨ। ਉਸ ਨੇ ਦੱਸਿਆ ਕਿ ਕਿੰਝ ਕਾਲਜ ’ਚ ਲੜਕੇ ਗਲ਼ਤ ਕੁਮੈਂਟ ਕਰਦੇ ਸਨ। ਸੋਨਾ ਕਈ ਵਾਰ ਆਪਣੀਆਂ ਬੋਲਡ ਤਸਵੀਰਾਂ ਨੂੰ ਲੈ ਕੇ ਟਰੋਲ ਵੀ ਹੋ ਚੁੱਕੀ ਹੈ। 

PunjabKesari


author

Aarti dhillon

Content Editor

Related News