ਪੁੱਤ ਦੇ ਸੁਸਾਈਡ ਦੀ ਖ਼ਬਰ ਸੁਣ ਅਦਾਕਾਰਾ ਦਾ ਫੁੱਟਿਆ ਗੁੱਸਾ, ਬੋਲੀ- ''ਜੇਕਰ ਕੋਈ ਮੈਨੂੰ...''
Monday, Jul 07, 2025 - 10:30 AM (IST)

ਐਂਟਰਟੇਨਮੈਂਟ ਡੈਸਕ- ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਦੀ ਫਿਲਮ 'ਬਾਜ਼ੀਗਰ' ਵਿੱਚ ਨਜ਼ਰ ਆਈ ਅਦਾਕਾਰਾ ਰੇਸ਼ਮ ਟਿਪਨਿਸ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੈ। ਦਰਅਸਲ ਹਾਲ ਹੀ ਵਿੱਚ ਮੁੰਬਈ ਦੇ ਕਾਂਦੀਵਾਲੀ ਇਲਾਕੇ ਤੋਂ ਇੱਕ ਬੱਚੇ ਦੀ ਖੁਦਕੁਸ਼ੀ ਦੀ ਖ਼ਬਰ ਸਾਹਮਣੇ ਆਈ ਸੀ। ਇਸ ਬਾਰੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਬੱਚਾ ਅਦਾਕਾਰਾ ਰੇਸ਼ਮ ਦਾ ਪੁੱਤਰ ਮਾਨਵ ਹੈ। ਹੁਣ ਅਦਾਕਾਰਾ ਇਨ੍ਹਾਂ ਖ਼ਬਰਾਂ 'ਤੇ ਹੁਣ ਅਦਾਕਾਰਾ ਦਾ ਗੁੱਸਾ ਫੁੱਟਿਆ ਹੈ ਅਤੇ ਉਨ੍ਹਾਂ ਇਸਨੂੰ ਝੂਠੀ ਖ਼ਬਰ ਕਿਹਾ।
ਪੁੱਤਰ ਦੀ ਖੁਦਕੁਸ਼ੀ ਦੀਆਂ ਝੂਠੀਆਂ ਖ਼ਬਰਾਂ 'ਤੇ ਭੜਕੀ ਰੇਸ਼ਮ ਟਿਪਨਿਸ
ਰੇਸ਼ਮ ਟਿਪਨਿਸ ਨੇ ਸੋਸ਼ਲ ਮੀਡੀਆ 'ਤੇ ਇਨ੍ਹਾਂ ਅਫਵਾਹਾਂ ਨੂੰ ਖਾਰਜ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ। ਇਸ ਪੋਸਟ ਵਿੱਚ ਅਦਾਕਾਰਾ ਨੇ ਲਿਖਿਆ, "ਕਿਰਪਾ ਕਰਕੇ ਇਸ ਖ਼ਬਰ ਨੂੰ ਨਜ਼ਰਅੰਦਾਜ਼ ਕਰੋ। ਕੋਈ ਮੇਰੇ ਪੁੱਤਰ ਮਾਨਵ ਬਾਰੇ ਝੂਠੀਆਂ ਖ਼ਬਰਾਂ ਫੈਲਾ ਰਿਹਾ ਹੈ। ਬੱਪਾ ਦੇ ਆਸ਼ੀਰਵਾਦ ਨਾਲ, ਉਹ ਠੀਕ ਅਤੇ ਸਿਹਤਮੰਦ ਹੈ,ਪਰ ਜਿਸਨੇ ਵੀ ਅਜਿਹਾ ਕੀਤਾ ਹੈ ਉਸ ਨੂੰ ਸਲਾਖਾਂ ਪਿੱਛੇ ਜਾਣਾ ਪਵੇਗਾ। ਜੇਕਰ ਕੋਈ ਉਨ੍ਹਾਂ ਨੂੰ ਲੱਭਣ ਵਿੱਚ ਮੇਰੀ ਮਦਦ ਕਰ ਸਕਦਾ ਹੈ ਤਾਂ ਕਿਰਪਾ ਕਰਕੇ ਟਿੱਪਣੀ ਕਰੋ।"
ਜ਼ਿਕਰਯੋਗ ਹੈ ਕਿ ਬੁੱਧਵਾਰ ਸ਼ਾਮ ਨੂੰ ਖ਼ਬਰ ਆਈ ਕਿ ਟੀਵੀ ਅਦਾਕਾਰਾ ਰੇਸ਼ਮ ਦੇ 14 ਸਾਲਾਂ ਪੁੱਤਰ ਨੇ ਇੱਕ ਉੱਚੀ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਘਟਨਾ ਵਾਲੇ ਦਿਨ ਮ੍ਰਿਤਕ ਦਾ ਆਪਣੀ ਮਾਂ ਨਾਲ ਟਿਊਸ਼ਨ ਜਾਣ ਨੂੰ ਲੈ ਕੇ ਝਗੜਾ ਹੋਇਆ ਸੀ। ਇਸ ਕਾਰਨ ਉਸਨੇ ਇੱਕ ਇਮਾਰਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪਰ ਹੁਣ ਅਦਾਕਾਰਾ ਨੇ ਆਪਣੀ ਪੋਸਟ ਵਿੱਚ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਪੁੱਤਰ ਬਿਲਕੁਲ ਠੀਕ ਹੈ।
ਤੁਹਾਨੂੰ ਦੱਸ ਦੇਈਏ ਕਿ ਰੇਸ਼ਮ ਟਿਪਨਿਸ ਗਲੈਮਰਸ ਦੁਨੀਆ ਦੀ ਇੱਕ ਮਸ਼ਹੂਰ ਅਦਾਕਾਰਾ ਹੈ। ਉਨ੍ਹਾਂ ਦਾ ਵਿਆਹ "ਯੇ ਰਿਸ਼ਤਾ" ਫੇਮ ਅਦਾਕਾਰ ਸੰਜੀਵ ਸੇਠ ਨਾਲ ਹੋਇਆ ਸੀ। ਪਰ ਦੋਵਾਂ ਦਾ 11 ਸਾਲ ਬਾਅਦ ਤਲਾਕ ਹੋ ਗਿਆ। ਵਿਆਹ ਤੋਂ ਬਾਅਦ ਇਹ ਜੋੜਾ ਦੋ ਬੱਚਿਆਂ ਰਿਸ਼ਿਕਾ ਅਤੇ ਮਾਨਵ ਦੇ ਮਾਤਾ-ਪਿਤਾ ਬਣੇ ਸਨ। ਰੇਸ਼ਮ ਨੇ ਨਾ ਸਿਰਫ਼ ਟੀਵੀ ਵਿੱਚ ਸਗੋਂ ਬਾਲੀਵੁੱਡ ਦੀ ਦੁਨੀਆ ਵਿੱਚ ਵੀ ਨਾਮ ਕਮਾਇਆ ਹੈ।