ਵੱਡੀ ਖਬਰ; 'ਸਨ ਆਫ਼ ਸਰਦਾਰ' 'ਚ ਅਹਿਮ ਕਿਰਦਾਰ ਨਿਭਾ ਚੁੱਕੇ ਅਦਾਕਾਰ ਮੁਕੁਲ ਦੇਵ ਦਾ ਦੇਹਾਂਤ

Saturday, May 24, 2025 - 11:42 AM (IST)

ਵੱਡੀ ਖਬਰ;  'ਸਨ ਆਫ਼ ਸਰਦਾਰ' 'ਚ ਅਹਿਮ ਕਿਰਦਾਰ ਨਿਭਾ ਚੁੱਕੇ ਅਦਾਕਾਰ ਮੁਕੁਲ ਦੇਵ ਦਾ ਦੇਹਾਂਤ

ਮੁੰਬਈ (ਏਜੰਸੀ)- ਮਨੋਰੰਜਨ ਜਗਤ ਤੋਂ ਇਸ ਵੇਲੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਅਦਾਕਾਰ ਮੁਕੁਲ ਦੇਵ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਮੁਕੁਲ ਦੇਵ 'ਸਨ ਆਫ਼ ਸਰਦਾਰ', 'ਆਰ... ਰਾਜਕੁਮਾਰ', 'ਜੈ ਹੋ' ਅਤੇ ਕਈ ਹੋਰ ਹਿੱਟ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ। ਅਦਾਕਾਰ ਦਾ ਸ਼ੁੱਕਰਵਾਰ ਰਾਤ ਨੂੰ ਦੇਹਾਂਤ ਹੋ ਗਿਆ। 

ਇਹ ਵੀ ਪੜ੍ਹੋ: 'ਕੋਈ ਵਨ ਨਾਈਟ ਸਟੈਂਡ ਨਹੀਂ ਸੀ'..., ਆਪਣੇ 4 ਵਿਆਹਾਂ 'ਤੇ ਇਸ ਮਸ਼ਹੂਰ ਅਦਾਕਾਰ ਨੇ ਤੋੜੀ ਚੁੱਪੀ

ਅਦਾਕਾਰਾ ਦੀਪਸ਼ਿਖਾ ਨਾਗਪਾਲ, ਜੋ ਉਨ੍ਹਾਂ ਦੀ ਕਰੀਬੀ ਦੋਸਤ ਸੀ, ਨੇ ਸੋਸ਼ਲ ਮੀਡੀਆ 'ਤੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਉਸਨੇ ਇੰਸਟਾਗ੍ਰਾਮ ਸਟੋਰੀ ਵਿਚ ਇੱਕ ਪੁਰਾਣੀ ਤਸਵੀਰ ਪੋਸਟ ਕੀਤੀ, ਜਿਸ ਵਿੱਚ ਕਿਹਾ ਗਿਆ, "RIP" ਇਹ ਅਦਾਕਾਰ, ਜਿਸਨੂੰ ਆਖਰੀ ਵਾਰ ਹਿੰਦੀ ਫਿਲਮ 'ਅੰਥ ਦਿ ਐਂਡ' ਵਿੱਚ ਦੇਖਿਆ ਗਿਆ ਸੀ, ਅਦਾਕਾਰ ਰਾਹੁਲ ਦੇਵ ਦਾ ਭਰਾ ਸੀ।

ਇਹ ਵੀ ਪੜ੍ਹੋ: ਲਿਵਰ ਟਿਊਮਰ ਨਾਲ ਜੂਝ ਰਹੀ ਦੀਪਿਕਾ ਦੀ ਟਲੀ ਸਰਜਰੀ, ਪਤੀ ਸ਼ੋਏਬ ਇਬਰਾਹਿਮ ਨੇ ਦਿੱਤੀ Health Update

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News