ਰਿਸ਼ਤਿਆਂ ''ਚ ਆਈ ਦਰਾੜ, ਵਿਆਹ ਤੋਂ 24 ਸਾਲ ਮਗਰੋਂ ਵੱਖ ਹੋਣਗੇ ਸੋਹੇਲ-ਸੀਮਾ

Saturday, May 14, 2022 - 01:05 PM (IST)

ਰਿਸ਼ਤਿਆਂ ''ਚ ਆਈ ਦਰਾੜ, ਵਿਆਹ ਤੋਂ 24 ਸਾਲ ਮਗਰੋਂ ਵੱਖ ਹੋਣਗੇ ਸੋਹੇਲ-ਸੀਮਾ

ਮੁੰਬਈ: ਅੱਜ-ਕੱਲ ਦੇ ਰਿਸ਼ਤੇ ਨੂੰ ਜੇਕਰ ਇੰਸਟੇਂਟ ਨੂਡਲਜ਼  ਕਰਾਰ ਕਰ ਦਿੱਤਾ ਜਾਵੇ ਤਾਂ ਇਸ ’ਚ ਕੁਝ ਗਲਤ ਨਹੀਂ ਹੋਵੇਗਾ। ਇਸ ਬਦਲਦੇ ਦੌਰ ’ਚ ਰਿਸ਼ਤੇ ਜਿੰਨੀ ਜਲਦੀ ਨਾਲ ਬਣਦੇ ਹਨ। ਉਨ੍ਹੀਂ ਹੀ ਜਲਦੀ ਟੁੱਟ ਵੀ ਜਾਂਦੇ ਹਨ। ਕਈ ਰਿਸ਼ਤੇ ਇਕ ਦੂਜੇ ਦੀ ਬੇਵਫ਼ਾਈ ਕਾਰਨ ਟੁੱਟਦੇ ਹਨ ਅਤੇ ਕਈ ਜੋੜੇ ਇਕ ਦੂਸਰੇ ਦੀ ਸਲਾਹ ਨਾਲ ਆਪਣੇ ਰਾਹ ਵੱਖ ਕਰ ਲੈਂਦੇ ਹਨ। ਬੀ-ਟਾਊਨ ’ਚ ਵੀ ਕਈ ਇਸ ਤਰ੍ਹਾਂ ਦੇ ਜੋੜੇ ਹਨ ਜਿਨ੍ਹਾਂ ਨੇ ਆਪਣੇ ਕਈ ਸਾਲਾ ਦੇ ਰਿਸ਼ਤੇ ਨੂੰ ਤੋੜ ਕੇ ਰਾਸਤੇ ਵੱਖ ਬਣਾ ਲਏ ਹਨ।PunjabKesari

ਇਹ ਵੀ ਪੜ੍ਹੋ: ਹੂ-ਬ-ਹੂ ਆਲੀਆ ਭੱਟ ਵਰਗੀ ਦਿਖਦੀ ਹੈ ਬੈਰਾਗੀ, ਵੀਡੀਓ ਵੇਖ ਤੁਹਾਡੀਆਂ ਅੱਖਾਂ ਨੂੰ ਨਹੀਂ ਆਵੇਗਾ ਯਕੀਨ

ਤੁਹਾਨੂੰ ਦੱਸ ਦੇਈਏ ਹੁਣ ਇਸ ਲਿਸਟ ’ਚ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਭਰਾ ਸੋਹੇਲ ਖਾਨ ਦਾ ਨਾਂ ਵੀ ਜੁੜ ਗਿਆ ਹੈ। ਸੋਹੇਲ ਖਾਨ ਅਤੇ ਉਨ੍ਹਾਂ ਦੀ ਪਤਨੀ ਸੀਮਾ ਖਾਨ ਤਲਾਕ ਲੈਣ ਜਾ ਰਹੇ ਹਨ। ਵਿਆਹ ਦੇ 24 ਸਾਲ ਬਾਅਦ ਦੋਵਾਂ ਨੇ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਸ਼ੁੱਕਰਵਾਰ ਨੂੰ ਜੋੜੇ ਨੇ ਅਦਾਲਤ ’ਚ ਤਲਾਕ ਦਾ ਕੇਸ ਦਾਇਰ ਕੀਤਾ ਸੀ। ਹਾਲ ’ਹੀ ’ਚ ਫ਼ੈਮਿਲੀ ਅਦਾਲਤ ਦੇ ਬਾਹਰ ਤੋਂ ਇਸ ਜੋੜੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।PunjabKesariPunjabKesari

ਇਹ ਵੀ ਪੜ੍ਹੋ: ਅਭਿਮਨਿਊ ਦਸਾਨੀ ਦਾ ਸਭ ਤੋਂ ਵੱਡੀ ਮਸਾਲਾ ਐਂਟਰਟੇਨਰ ‘ਨਿਕੰਮਾ’ ਦਾ ਸ਼ਾਨਦਾਰ ਮੋਸ਼ਨ ਪੋਸਟਰ ਰਿਲੀਜ਼

ਇਕ ਰਿਪੋਰਟ ਦੇ ਮੁਤਾਬਕ ਫ਼ੈਮਿਲੀ ਅਦਾਲਤ ਦੇ ਇਕ ਸੂਤਰ ਨੇ ਦੱਸਿਆ ਹੈ ਕਿ ਸੋਹੇਲ ਖਾਨ ਅਤੇ ਸੀਮਾ ਖਾਨ ਅੱਜ ਅਦਾਲਤ ’ਚ ਮੌਜੂਦ ਸਨ। ਦੋਹਾਂ ਨੇ ਤਲਾਕ ਦਾਇਰ ਕਰ ਦਿੱਤਾ ਹੈ। ਇਸ ਦੌਰਾਨ ਦੋਵੇਂ ਦੋਸਤ ਦੀ ਤਰ੍ਹਾਂ ਨਜ਼ਰ ਆ ਰਹੇ ਸਨ।ਸਾਲ 2017 ’ਚ ਰਿਪੋਟਰਸ ਦੇ ਮੁਤਾਬਕ ਸੋਹੇਲ ਖਾਨ ਅਤੇ ਸੀਮਾ ਖਾਨ ਦੇ ਵੱਖ ਹੋਣ ਦੀ ਜਾਣਕਾਰੀ ਸਾਹਮਣੇ ਆਈ ਸੀ। ਸ਼ੋਅ ‘ਦਿ ਫੈਬੂਲਸ ਲਾਈਵਜ਼ ਆਫ਼ ਬਾਲੀਵੁੱਡ ਵਾਈਵਜ਼’ ’ਚ ਦਿਖਾਇਆ ਗਿਆ ਸੀ ਕਿ ਸੋਹੇਲ ਅਤੇ ਸੀਮਾ ਵੱਖ ਹੋ ਰਹੇ ਹਨ ਅਤੇ ਬੱਚੇ ਦੋਵਾਂ ਦੇ ਨਾਲ ਰਹਿੰਦੇ ਹਨ। ਇਸ ਸ਼ੋਅ ਤੋਂ ਸਾਫ਼ ਹੋ ਗਿਆ ਸੀ ਕਿ ਸੀਮਾ ਅਤੇ ਸੋਹੇਲ ਵੱਖ-ਵੱਖ ਰਹਿੰਦੇ ਹਨ।PunjabKesari

ਇਹ ਵੀ ਪੜ੍ਹੋ: Bollywood vs South Actors Controversy: ਸੁਨੀਲ ਸ਼ੈੱਟੀ ਨੇ ਮਹੇਸ਼ ਬਾਬੂ ਨੂੰ ਆਪਣੇ ਅੰਦਾਜ਼ ’ਚ ਦਿੱਤਾ ਜਵਾਬPunjabKesari

ਦੱਸ ਦੇਈਏ ਕਿ ਸੋਹੇਲ ਖਾਨ ਅਤੇ ਸੀਮਾ ਖਾਨ ਨੇ 1998 ’ਚ ਵਿਆਹ ਕਰਵਾਇਆ ਸੀ। ਉਨ੍ਹਾਂ ਦੇ ਦੋ ਬੱਚੇ ਨਿਰਵਾਣ ਅਤੇ ਯੋਹਨ ਹਨ।


author

Anuradha

Content Editor

Related News