ਸੋਹਾ ਅਲੀ ਖਾਨ ਨੇ ਸਾਂਝੇ ਕੀਤੇ ਫਿਟਨੈੱਸ ਟਿਪਸ, ਬਰੇਕਫਾਸਟ ਤੋਂ ਪਹਿਲਾਂ ਪੀਂਦੀ ਹੈ ਇਸ ਚੀਜ਼ ਦਾ ਪਾਣੀ
Thursday, Jul 31, 2025 - 04:05 PM (IST)

ਮੁੰਬਈ- ਪਟੌਦੀ ਖਾਨਦਾਨ ਦੀ ਲਾਡਲੀ ਬੇਟੀ ਸੋਹਾ ਅਲੀ ਖਾਨ ਨੇ 2004 ਵਿਚ ਫਿਲਮ ‘ਦਿਲ ਮਾਂਗੇ ਮੋਰ’ ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ ਪਰ 2015 ਤੋਂ ਬਾਅਦ ਉਸ ਨੇ ਤਕਰੀਬਨ 7 ਸਾਲ ਦਾ ਗੈਪ ਲਿਆ ਅਤੇ ਫਿਰ 2022 ’ਚ ਐਕਟਿੰਗ ਦੀ ਦੁਨੀਆ ’ਚ ਵਾਪਸੀ ਕੀਤੀ। ਇਸ ਦੌਰਾਨ ਬੇਟੀ ਇਨਾਇਆ ਦੀ ਮਾਂ ਵੀ ਬਣੀ ਪਰ ਉਸ ਨੇ ਆਪਣੀ ਫਿਟਨੈੱਸ ਨੂੰ ਬਰਕਰਾਰ ਰੱਖਿਆ ਹੈ। ਸੋਹਾ ਦੀ ਫਿਟਨੈੱਸ ਅਤੇ ਗਲੋਇੰਗ ਸਕਿਨ ਦੇਖ ਕੇ ਇਹ ਕਹਿਣਾ ਮੁਸ਼ਕਿਲ ਹੈ ਕਿ ਉਸ ਦੀ ਉਮਰ 46 ਸਾਲ ਹੈ। ਫੈਨਜ਼ ਉਸ ਦੀ ਫਿਟਨੈੱਸ ਦੇ ਕਾਇਲ ਹਨ ਅਤੇ ਇਹ ਜਾਣਨ ਨੂੰ ਉਤਸੁਕ ਰਹਿੰਦੇ ਹਨ ਕਿ ਆਖਿਰ ਕਿਵੇਂ ਇਸ ਉਮਰ ’ਚ ਵੀ ਸੋਹਾ ਖੁਦ ਨੂੰ ਫਿੱਟ ਰੱਖਦੀ ਹੈ।
ਉਹ ਸੋਸ਼ਲ ਮੀਡੀਆ ’ਤੇ ਵੀ ਆਪਣੀ ਫਿਟਨੈੱਸ ਨਾਲ ਜੁੜੇ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ, ਜਿਸ ’ਚ ਉਹ ਹੈਵੀ ਵਰਕਆਊਟ ਤੋਂ ਲੈ ਕੇ ਯੋਗਾ ਤਕ ਕਰਦੀ ਨਜ਼ਰ ਆਉਂਦੀ ਹੈ। ਸੋਹਾ ਫਿਟਨੈੱਸ ਟ੍ਰੇਨਰ ਮਹੇਸ਼ ਘਾਣੇਕਰ ਦੇ ਅੰਡਰ ਟ੍ਰੇਨਿੰਗ ਕਰਦੀ ਹੈ, ਜੋ ਉਸ ਦੀ ਭਾਬੀ ਕਰੀਨਾ ਕਪੂਰ ਦਾ ਵੀ ਟ੍ਰੇਨਰ ਹੈ। ਇਕ ਹੋਰ ਸੋਸ਼ਲ ਮੀਡੀਆ ਵੀਡੀਓ ’ਚ ਆਪਣੀ ਫਿਟਨੈੱਸ ਨੂੰ ਲੈ ਕੇ ਗੱਲ ਕਰਦੇ ਉਹ ਦੱਸਦੀ ਹੈ ਕਿ ਖਾਣ-ਪੀਣ ਦੇ ਮਾਮਲੇ ’ਚ ਉਹ ਥੋੜ੍ਹੀ ਜਿਹੀ ਬੋਰਿੰਗ ਹੈ। ਦਰਅਸਲ ਉਹ ਫਿਟਨੈੱਸ ਫ੍ਰੀਕ ਹੈ ਅਤੇ ਇਸੇ ਵਜ੍ਹਾ ਨਾਲ ਉਹ ਹਮੇਸ਼ਾ ਹੈਲਦੀ ਫੂਡ ਹੀ ਖਾਂਦੀ ਹੈ।
ਸੋਹਾ ਨੇ ਦੱਸਿਆ ਕਿ ਬ੍ਰੇਕਫਾਸਟ ਤੋਂ ਪਹਿਲਾਂ ਉਹ ਮੇਥੀ ਦਾ ਪਾਣੀ ਪੀਂਦੀ ਹੈ। ਸਵੇਰ ਦੇ ਨਾਸ਼ਤੇ ਵਿਚ ਉਹ ਫਲਾਂ ਦਾ ਸੇਵਨ ਕਰਦੀ ਹੈ, ਜਿਸ ’ਚ ਪਪੀਤਾ ਤੇ ਸੇਬ ਵੀ ਸ਼ਾਮਲ ਹੁੰਦੇ ਹਨ। ਇਸ ਨਾਲ ਹੀ ਉਹ ਗਲੂਟੇਨ ਫ੍ਰੀ ਟੋਸਟ ਨੂੰ ਚੀਜ਼ ਜਾਂ ਜੈਮ ਨਾਲ ਖਾਣਾ ਪਸੰਦ ਕਰਦੀ ਹੈ। ਉਸ ਨੇ ਬਹੁਤ ਹੀ ਦਿਲਚਸਪ ਚੀਜ ਦੇ ਬਾਰੇ ’ਚ ਵੀ ਦੱਸਿਆ। ਉਸ ਨੇ ਕਿਹਾ ਕਿ ਉਸ ਦੀ ਫਿਟਨੈੱਸ ਡਾਈਟ ’ਚ ਬਾਦਾਮ ਦੀ ਵੀ ਬਹੁਤ ਵੱਡੀ ਭੂਮਿਕਾ ਹੈ।
ਸੋਹਾ ਕੈਲੋਰੀ ਖਰਚ ਕਰਨ ’ਤੇ ਵੀ ਪੂਰਾ ਜ਼ੋਰ ਦਿੰਦੀ ਹੈ
ਸੋਹਾ ਨੇ ਹੁਣੇ ਜਿਹੇ ਦੱਸਿਆ ਹੈ ਕਿ ਉਹ ਫਿੱਟ ਰਹਿਣ ਲਈ 3 ਮਹੀਨੇ ਤੋਂ ਲਗਾਤਾਰ ਕਿਸ ਚੀਜ਼ ਦਾ ਜੂਸ ਖਾਲੀ ਪੇਟ ਪੀ ਰਹੀ ਹੈ ਅਤੇ ਇਸ ਦੇ ਕੀ-ਕੀ ਫਾਇਦ ਹੁੰਦੇ ਹਨ। ਸੋਹਾ ਨੇ ਦੱਸਿਆ ਕਿ ਉਹ ਆਪਣੇ ਸਵੇਰ ਦੀ ਸ਼ੁਰੂਆਤ ਵ੍ਹਾਈਟ ਪੰਪਕਿਨ ਜੂਸ ਨਾਲ ਕਰਦੀ ਹੈ। ਉਹ ਜੂਸ ਬਣਾਉਣ ਲਈ ਇਕ ਮੀਡੀਅਮ ਸਾਈਜ਼ ਦੇ ਕੱਦੂ ਨੂੰ ਲੈ ਕੇ ਉਸ ਕੱਟਣ ਤੋਂ ਬਾਅਦ ਥੋੜ੍ਹਾ ਬਲੈਂਡ ਕਰਦੀ ਹੈ ਅਤੇ ਫਿਰ ਉਸ ਨੂੰ ਪੀਂਦੀ ਹੈ ਅਤੇ ਜੂਸ ’ਚ ਉਹ ਥੋੜ੍ਹਾ ਜਿਹਾ ਨਿੰਬੂ ਅਤੇ ਨਮਕ ਵੀ ਪਾਉਂਦੀ ਹੈ। ਸੋਹਾ ਨੇ ਇਹ ਵੀ ਦੱਸਿਆ ਕਿ ਇਸ ਜੂਸ ਨੂੰ ਪੀਣ ਨਾਲ ਬਾਡੀ ਡਿਟਾਕਸ ਹੁੰਦੀ ਹੈ, ਨਾਲ ਹੀ ਇਸ ਨਾਲ ਉਸ ਦੀ ਗਟ (ਅੰੜਤੀਆਂ) ਹੈਲਥ ਵੀ ਚੰਗੀ ਰਹਿੰਦੀ ਹੈ ਅਤੇ ਇਸ ਦੇ ਕੂਲਿੰਗ ਗੁਣ ਸਰੀਰ ਨੂੰ ਠੰਡਾ ਰੱਖਣ ਵਿਚ ਮਦਦ ਕਰਦੇ ਹਨ।
ਸਾਵਧਾਨੀ ਵੀ ਹੈ ਜ਼ਰੂਰੀ
ਸੋਹਾ ਨੇ ਨਾਲ ਇਹ ਵੀ ਦੱਸਿਆ ਹੈ ਕਿ ਜੂਸ ਬਣਾਉਣ ਤੋਂ ਪਹਿਲਾਂ ਵ੍ਹਾਈਟ ਪੰਪਕਿਨ ਦੇ ਇਕ ਛੋਟੇ ਪੀਸ ਨੂੰ ਚੱਖ ਕੇ ਜ਼ਰੂਰ ਦੇਖੋ ਜੇਕਰ ਕੌੜਾ ਲੱਗ ਤਾਂ ਇਸ ਨੂੰ ਨਾ ਖਾਓ ਅਤੇ ਨਾ ਹੀ ਇਸ ਦਾ ਜੂਸ ਬਣਾ ਕੇ ਪੀਓ। ਹਮੇਸ਼ਾ ਇਸ ਦਾ ਜੂਸ ਤਾਜ਼ਾ ਬਣ ਕੇ ਪੀਓ।