''ਪਟੌਦੀ ਪਰਿਵਾਰ'' ਨਾਲ ਸੋਹਾ ਅਲੀ ਖ਼ਾਨ ਤੇ ਕੁਣਾਲ ਨੇ ਮਨਾਇਆ ਕ੍ਰਿਸਮਸ ਦਾ ਤਿਉਹਾਰ (ਤਸਵੀਰਾਂ)

Saturday, Dec 25, 2021 - 06:01 PM (IST)

''ਪਟੌਦੀ ਪਰਿਵਾਰ'' ਨਾਲ ਸੋਹਾ ਅਲੀ ਖ਼ਾਨ ਤੇ ਕੁਣਾਲ ਨੇ ਮਨਾਇਆ ਕ੍ਰਿਸਮਸ ਦਾ ਤਿਉਹਾਰ (ਤਸਵੀਰਾਂ)

ਮੁੰਬਈ (ਬਿਊਰੋ) - 25 ਦਸੰਬਰ ਨੂੰ ਕ੍ਰਿਸਮਸ ਦੇ ਤਿਉਹਾਰ ਪੂਰੀ ਦੁਨੀਆਂ 'ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੂਰਾ ਦਿਨ ਕ੍ਰਿਸਮਸ ਨੂੰ ਵੱਖ-ਵੱਖ ਤਰੀਕਿਆਂ ਨਾਲ ਸੈਲੀਬ੍ਰੇਟ ਕੀਤਾ ਜਾਂਦਾ ਹੈ। ਮਾਨਤਾ ਅਨੁਸਾਰ ਇਸ ਦਿਨ ਈਸਾ ਮਸੀਹ ਦਾ ਜਨਮ ਹੋਇਆ ਸੀ ਅਤੇ ਇਸ ਖੁਸ਼ੀ 'ਚ ਦੁਨੀਆ ਭਰ 'ਚ ਜਸ਼ਨ ਮਨਾਏ ਜਾਂਦੇ ਹਨ। ਕ੍ਰਿਸਮਸ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ। ਬਜ਼ਾਰ ਨੂੰ ਕ੍ਰਿਸਮਸ ਦੀ ਸਜਾਵਟ, ਸੈਂਟਾ ਕਲਾਜ਼ ਆਦਿ ਦੀਆਂ ਵਸਤੂਆਂ ਨਾਲ ਵੀ ਸਜਾਇਆ ਗਿਆ ਹੈ। ਬੱਚਿਆਂ ਨੂੰ ਵੀ ਸੈਂਟਾ ਕਲਾਜ਼ ਦਾ ਬਹੁਤ ਸ਼ੌਕ ਹੁੰਦਾ ਹੈ ਕਿਉਂਕਿ ਉਹ ਬੱਚਿਆਂ ਨੂੰ ਗਿਫਟ ਦੇ ਕੇ ਜਾਂਦਾ ਹੈ। ਅਜਿਹੇ 'ਚ ਬਾਲੀਵੁੱਡ ਇੰਡਸਟਰੀ 'ਚ ਵੀ ਕ੍ਰਿਸਮਸ ਦਾ ਜਸ਼ਨ ਵੇਖਣ ਨੂੰ ਮਿਲ ਰਿਹਾ ਹੈ।

 
 
 
 
 
 
 
 
 
 
 
 
 
 
 

A post shared by Soha (@sakpataudi)

ਅਦਾਕਾਰਾ ਸੋਹਾ ਅਲੀ ਖ਼ਾਨ ਨੇ ਆਪਣੇ ਪਤੀ ਅਦਾਕਾਰ ਕੁਣਾਲ ਖੇਮੂ ਨਾਲ 'ਪਟੌਦੀ ਪਰਿਵਾਰ' 'ਚ ਧੂਮਧਾਨ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ। ਸੋਹਾ ਅਲੀ ਖ਼ਾਨ ਨੇ ਕ੍ਰਿਸਮਸ ਦੇ ਜਸ਼ਨ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

 
 
 
 
 
 
 
 
 
 
 
 
 
 
 

A post shared by Kunal Kemmu (@kunalkemmu)

ਇਨ੍ਹਾਂ ਤਸਵੀਰਾਂ 'ਚ ਤੁਸੀਂ ਵੇਖ ਸਕਦੇ ਹੋ ਕਿ ਸੋਹਾ ਅਲੀ ਖ਼ਾਨ ਨਾਲ ਉਨ੍ਹਾਂ ਦੇ ਪਤੀ ਕੁਣਾਲ ਖੇਮੂ, ਧੀ ਇਨਾਯਾ ਤੇ ਸ਼ਰਮੀਲਾ ਟੈਗੋਰ ਵਿਖਾਈ ਦੇ ਰਹੇ ਹਨ। ਕੁਣਾਲ, ਸੋਹਾ ਤੇ ਇਨਾਯਾ ਤਿੰਨਾਂ ਨੇ ਮੈਚਿੰਗ ਡਰੈੱਸ ਪਾਈ ਹੈ। ਇਨ੍ਹਾਂ ਤਸਵੀਰਾਂ 'ਚ ਸਾਰੇ ਕ੍ਰਿਸਮਸ ਟ੍ਰੀ ਨਾਲ ਪੋਜ਼ ਦਿੰਦੇ ਹੋਏ ਅਤੇ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।

PunjabKesari

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੋਹਾ ਨੇ ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਫੈਨਜ਼ ਨੂੰ ਕ੍ਰਿਸਮਸ ਦੀ ਵਧਾਈ ਦਿੱਤੀ ਹੈ। ਸੋਹਾ ਦੇ ਪਤੀ ਕੁਣਾਲ ਖੇਮੂ ਨੇ ਵੀ ਕ੍ਰਿਸਮਸ ਮੌਕੇ ਆਪਣੀਆਂ ਕੁਝ ਤਸਵੀਰ ਸਾਂਝੀਆਂ ਕਰਦੇ ਹੋਏ ਫੈਨਜ਼ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਹਨ।

PunjabKesari

ਦੱਸਣਯੋਗ ਹੈ ਕਿ ਸੋਹਾ ਅਲੀ ਖ਼ਾਨ ਮਸ਼ਹੂਰ ਅਦਾਕਾਰਾ ਸ਼ਰਮੀਲਾ ਟੈਗੋਰ ਦੀ ਧੀ ਹੈ ਤੇ ਸੈਫ਼ ਅਲੀ ਖ਼ਾਨ ਦੀ ਭੈਣ ਹੈ। ਸੋਹਾ ਵੀ ਆਪਣੀ ਵਾਂਗ ਬੇਹੱਦ ਖ਼ੂਬਸੁਰਤ ਤੇ ਇੱਕ ਚੰਗੀ ਅਦਾਕਾਰਾ ਹੈ। 

PunjabKesari

PunjabKesari

PunjabKesari
ਨੋਟ - ਇਸ ਖ਼ਬਰ 'ਤੇ ਆਪਣੀ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦਿਓ।


author

sunita

Content Editor

Related News