ਕਰੋੜਾਂ ਦੇ ਕਰਜ਼ੇ 'ਚ ਡੁੱਬੇ ਤਾਰਕ ਮਹਿਤਾ ਦੇ ਸੋਢੀ, ਲੰਗਰ ਖਾ ਕੇ ਭਰ ਰਹੇ ਹਨ ਪੇਟ

Tuesday, Aug 13, 2024 - 03:03 PM (IST)

ਕਰੋੜਾਂ ਦੇ ਕਰਜ਼ੇ 'ਚ ਡੁੱਬੇ ਤਾਰਕ ਮਹਿਤਾ ਦੇ ਸੋਢੀ, ਲੰਗਰ ਖਾ ਕੇ ਭਰ ਰਹੇ ਹਨ ਪੇਟ

ਮੁੰਬਈ- ਤਾਰਕ ਮਹਿਤਾ ਕਾ ਉਲਟਾ ਚਸ਼ਮਾ ਸਾਲਾਂ ਤੋਂ ਟੀ.ਵੀ.ਦਾ ਪਸੰਦੀਦਾ ਸ਼ੋਅ ਰਿਹਾ ਹੈ। ਇਸ ਸ਼ੋਅ ਦੇ ਕਈ ਕਿਰਦਾਰ ਹੁਣ ਪਹਿਲਾਂ ਵਰਗੇ ਨਹੀਂ ਰਹੇ ਹਨ। ਪਰ ਲੋਕਾਂ ਨੇ ਉਨ੍ਹਾਂ ਕਿਰਦਾਰਾਂ ਨੂੰ ਇੰਨਾ ਪਸੰਦ ਕੀਤਾ ਕਿ ਅੱਜ ਵੀ ਲੋਕ ਉਨ੍ਹਾਂ ਨੂੰ ਇਸੇ ਨਾਂ ਨਾਲ ਹੀ ਪੁਕਾਰਦੇ ਹਨ। ਸ਼ੋਅ 'ਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਅ ਕੇ ਘਰ-ਘਰ 'ਚ ਨਾਂ ਬਣ ਚੁੱਕੇ ਗੁਰਚਰਨ ਸਿੰਘ ਅਪ੍ਰੈਲ 'ਚ ਇਕ ਮਹੀਨੇ ਤੱਕ ਲਾਪਤਾ ਰਹਿਣ ਤੋਂ ਬਾਅਦ ਜੁਲਾਈ 'ਚ ਮੁੰਬਈ ਪਰਤੇ ਸਨ। ਹਾਲ ਹੀ 'ਚ ਅਦਾਕਾਰ ਨੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ 'ਤੇ 1.2 ਕਰੋੜ ਰੁਪਏ ਦਾ ਕਰਜ਼ਾ ਹੈ। ਉਨ੍ਹਾਂ ਦੱਸਿਆ ਕਿ ਲੋਕ ਕੰਮ ਦੀ ਮੰਗ ਕਰ ਰਹੇ ਹਨ, ਪਰ ਉਨ੍ਹਾਂ ਨੂੰ ਕੋਈ ਕੰਮ ਨਹੀਂ ਮਿਲ ਰਿਹਾ, ਜਿਸ ਕਾਰਨ ਉਹ ਹਰ ਤਰ੍ਹਾਂ ਨਾਲ ਪੈਸੇ 'ਤੇ ਨਿਰਭਰ ਹੋ ਗਏ ਹਨ। 

ਇਹ ਖ਼ਬਰ ਵੀ ਪੜ੍ਹੋ - ਮਾਂ Sridevi ਦੇ ਜਨਮਦਿਨ 'ਤੇ ਤਿਰੂਪਤੀ ਮੰਦਰ ਪੁੱਜੀ Janhvi Kapoor, ਤਸਵੀਰਾਂ ਕੀਤੀਆਂ ਸਾਂਝੀਆਂ

ਅਦਾਕਾਰ ਦਾ ਕਹਿਣਾ ਹੈ ਕਿ ਉਸ ਦੇ ਹਾਲਾਤ ਇੰਨੇ ਮਾੜੇ ਹਨ ਕਿ ਉਸ ਨੂੰ ਆਪਣੇ ਖਾਣੇ ਦੇ 'ਚ ਵੀ ਕਟੌਤੀ ਕਰਨੀ ਪੈ ਰਹੀ ਹੈ ਅਤੇ 34 ਦਿਨਾਂ ਤੋਂ ਉਸ ਨੇ ਕੋਈ ਵੀ ਠੋਸ ਭੋਜਨ ਨਹੀਂ ਖਾਧਾ ਹੈ।ਉਹ ਕੁਝ ਧਾਰਮਿਕ ਸਥਾਨਾਂ 'ਤੇ ਜਾ ਕੇ ਲੰਗਰ ਖਾ ਲੈਂਦਾ ਹੈ । ਪਿਛਲੇ ਚਾਰ ਸਾਲਾਂ ਤੋਂ ਉਹ ਵੱਖ ਵੱਖ ਕੰਮਾਂ 'ਚ ਹੱਥ ਆਜ਼ਮਾ ਰਿਹਾ ਹੈ, ਪਰ ਕਿਤੇ ਵੀ ਉਨ੍ਹਾਂ ਨੂੰ ਕਾਮਯਾਬੀ ਨਹੀਂ ਮਿਲੀ ਹੈ।ਮੈਂ ਹੁਣ ਥੱਕ ਚੁੱਕਿਆ ਹੈ।ਅਦਾਕਾਰ ਨੇ ਦੱਸਿਆ ਕਿ ਉਹ ਲੱਖਾਂ ਦਾ ਕਰਜ਼ਾਈ ਹੈ ਅਤੇ ਬੈਂਕ ਤੋਂ 55-60ਲੱਖ ਦਾ ਕਰਜ਼ਾ ਲਿਆ ਹੈ । ਜਿਸ ਨੂੰ ਉਤਾਰਨ 'ਚ ਉਹ ਅਸਮਰਥ ਹੋ ਚੁੱਕੇ ਹਨ । 

ਇਹ ਖ਼ਬਰ ਵੀ ਪੜ੍ਹੋ - ਮੁਨੱਵਰ ਫਾਰੂਕੀ ਨੇ ਮੰਗੀ ਮੁਆਫੀ, ਕੋਂਕਣੀ ਭਾਈਚਾਰੇ 'ਤੇ ਦਿੱਤਾ ਸੀ ਇਤਰਾਜ਼ਯੋਗ ਬਿਆਨ

ਕੁਝ ਸਮਾਂ ਪਹਿਲਾਂ ਗੁਰਚਰਨ ਸਿੰਘ ਘਰੋਂ ਗਾਇਬ ਹੋ ਗਏ ਸਨ । ਜਿਸ ਤੋਂ ਬਾਅਦ ਕਈ ਦਿਨਾਂ ਤੱਕ ਪੁਲਸ ਉਨ੍ਹਾਂ ਦੀ ਤਲਾਸ਼ ਕਰਦੀ ਰਹੀ ਸੀ । ਪਰ ਅਦਾਕਾਰ ਨੇ ਕਈ ਦਿਨਾਂ ਬਾਅਦ ਖੁਦ ਸਾਹਮਣੇ ਆ ਕੇ ਖੁਲਾਸਾ ਕੀਤਾ ਸੀ ਕਿ ਉਹ ਪ੍ਰੇਸ਼ਾਨੀਆਂ ਦੇ ਚੱਲਦਿਆਂ ਘਰੋਂ ਚਲੇ ਗਏ ਸਨ। ਇਸ ਦੌਰਾਨ ਉਹ ਕਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News