ਅਦਾਕਾਰਾ ਸ਼ੋਭਿਤਾ ਧੂਲੀਪਾਲਾ ਦੇ ਘਰ ਹੋਈ ਖ਼ਾਸ ਰਸਮ, ਦੇਖੋ ਤਸਵੀਰਾਂ
Monday, Dec 02, 2024 - 02:45 PM (IST)
ਹੈਦਰਾਬਾਦ- ਨਾਗਾ ਚੈਤੰਨਿਆ ਅਤੇ ਸ਼ੋਭਿਤਾ ਦੇ ਵਿਆਹ ਦਾ ਸਮਾਂ ਨੇੜੇ ਆ ਰਿਹਾ ਹੈ। ਦੋਵੇਂ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਵਿਆਹ ਕਰਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਜੋੜਾ 4 ਦਸੰਬਰ ਨੂੰ ਵਿਆਹ ਦੇ ਬੰਧਨ 'ਚ ਬੱਝ ਜਾਵੇਗਾ।
ਫਿਲਹਾਲ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਚੱਲ ਰਹੀਆਂ ਹਨ। ਹਾਲ ਹੀ 'ਚ ਸ਼ੋਭਿਤਾ ਨੇ ਆਪਣੇ ਹਲਦੀ ਸਮਾਰੋਹ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਸਨ। ਅੱਜ ਉਸ ਨੇ ਆਪਣੀ ਪੇੱਲੀ ਕੁਥਰੂ ਰਸਮ ਦੀ ਝਲਕ ਦਿਖਾਈ ਹੈ।
ਸ਼ੋਭਿਤਾ ਲਾਲ ਸਾੜ੍ਹੀ 'ਚ ਲੱਗ ਰਹੀ ਸੀ ਕਾਫੀ ਖੂਬਸੂਰਤ
ਸ਼ੋਭਿਤਾ ਧੂਲੀਪਾਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਉਸ ਦੀ ਪੇੱਲੀ ਕੁਥਰੂ ਰੀਤੀ ਦੀਆਂ ਤਸਵੀਰਾਂ ਹਨ। ਸ਼ੋਭਿਤਾ ਲਾਲ ਰੰਗ ਦੀ ਸਾੜ੍ਹੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਸ਼ੋਭਿਤਾ ਨੇ ਪੋਸਟ ਦੇ ਨਾਲ ਕੈਪਸ਼ਨ ਲਿਖਿਆ ਹੈ, ' ਪੇੱਲੀ ਕੁਥਰੂ '।
ਸ਼ੋਭਿਤਾ ਨੂੰ ਦਿੱਤਾ ਆਸ਼ੀਰਵਾਦ
ਤਸਵੀਰਾਂ 'ਚ ਸ਼ੋਭਿਤਾ ਦੇ ਪੈਰਾਂ 'ਤੇ ਹਲਦੀ ਲਗਾਈ ਗਈ ਹੈ। ਇਸ ਤੋਂ ਬਾਅਦ ਘਰ ਦੀਆਂ ਔਰਤਾਂ ਉਸ ਦੀ ਆਰਤੀ ਕਰਦੀਆਂ ਨਜ਼ਰ ਆਉਂਦੀਆਂ ਹਨ।
ਲਾੜੀ ਦੇ ਤਿਲਕ ਤੋਂ ਬਾਅਦ ਉਸ ਨੂੰ ਬਖਸ਼ਿਸ਼ ਹੁੰਦੀ ਹੈ। ਸ਼ੋਭਿਤਾ ਦੀ ਗੋਦ ਵਿੱਚ ਇੱਕ ਟੋਕਰੀ ਨਜ਼ਰ ਆ ਰਹੀ ਹੈ, ਜਿਸ ਵਿੱਚ ਲਾਲ ਕੱਚ ਦੀਆਂ ਚੂੜੀਆਂ ਹਨ।
ਵਿਆਹ ਹੋਵੇਗਾ ਤਮਿਲ ਰੀਤੀ-ਰਿਵਾਜਾਂ ਨਾਲ
ਸ਼ੋਭਿਤਾ ਅਤੇ ਨਾਗਾ ਦਾ ਵਿਆਹ ਤਮਿਲ ਰੀਤੀ-ਰਿਵਾਜਾਂ ਨਾਲ ਹੋਵੇਗਾ। ਸ਼ੋਭਿਤਾ ਵਿਆਹ ਤੋਂ ਪਹਿਲਾਂ ਦੀ ਹਰ ਰਸਮ ਪੂਰੀ ਰੀਤੀ-ਰਿਵਾਜਾਂ ਨਾਲ ਨਿਭਾ ਰਹੀ ਹੈ। ਅੱਜ ਸੋਮਵਾਰ ਨੂੰ ਉਨ੍ਹਾਂ ਨੇ ਪੇੱਲੀ ਕੁਥਰੂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਸ 'ਚ ਘਰ ਦੀਆਂ ਔਰਤਾਂ ਲਾੜੀ ਨੂੰ ਆਸ਼ੀਰਵਾਦ ਦਿੰਦੀਆਂ ਨਜ਼ਰ ਆ ਰਹੀਆਂ ਹਨ।
ਸ਼ੋਭਿਤਾ ਨੇ ਲਾਲ ਸਾੜੀ 'ਚ ਰਵਾਇਤੀ ਅੰਦਾਜ਼ 'ਚ ਪਾਇਆ ਹੋਇਆ ਹੈ। ਉਸ ਨੇ ਸੋਨੇ ਦੇ ਗਹਿਣਿਆਂ ਨਾਲ ਆਪਣਾ ਲੁੱਕ ਪੂਰਾ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8