ਸੜਕ ’ਤੇ ਬੈਠ ਨੇਹਾ ਕੱਕੜ ਨੇ ਦਿੱਤੇ ਜ਼ਬਰਦਸਤ ਪੋਜ, ਤਸਵੀਰਾਂ ਹੋਈਆਂ ਵਾਇਰਲ
Monday, May 17, 2021 - 11:40 AM (IST)
![ਸੜਕ ’ਤੇ ਬੈਠ ਨੇਹਾ ਕੱਕੜ ਨੇ ਦਿੱਤੇ ਜ਼ਬਰਦਸਤ ਪੋਜ, ਤਸਵੀਰਾਂ ਹੋਈਆਂ ਵਾਇਰਲ](https://static.jagbani.com/multimedia/2021_5image_11_35_144334120neha.jpg)
ਮੁੰਬਈ: ਮਸ਼ਹੂਰ ਗਾਇਕਾ ਨੇਹਾ ਕੱਕੜ ਆਪਣੀ ਗਾਇਕੀ ਤੋਂ ਇਲਾਵਾ ਆਪਣੀ ਲਵ ਲਾਈਫ਼ ਨੂੰ ਲੈ ਕੇ ਕਾਫ਼ੀ ਚਰਚਾ ’ਚ ਰਹਿੰਦੀ ਹੈ। ਨੇਹਾ ਹਮੇਸ਼ਾ ਆਪਣੇ ਸੋਸ਼ਲ ਮੀਡੀਆ ’ਤੇ ਆਪਣੀਆਂ ਗਲੈਮਰਸ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਇਕ ਵਾਰ ਫਿਰ ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ’ਤੇ ਮਸਟਰਡ ਰੰਗ ਦੀ ਡਰੈੱਸ ’ਚ ਕੁਝ ਖ਼ੂਬਸੂਰਤ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ ’ਚ ਉਹ ਸੜਕ ’ਤੇ ਬੈਠ ਕੇ ਮਸਤੀ ਭਰੇ ਪੋਜ ਦਿੰਦੀ ਨਜ਼ਰ ਆ ਰਹੀ ਹੈ।
ਨੇਹਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਖ਼ੂਬ ਪਸੰਦ ਕਰ ਰਹੇ ਹਨ ਅਤੇ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਇਨ੍ਹਾਂ ਤਸਵੀਰਾਂ ਨੂੰ ਇੰਸਟਾਗ੍ਰਾਮ ’ਤੇ ਸਾਂਝਾ ਕਰ ਨੇਹਾ ਨੇ ਆਪਣੀ ਆਉਣ ਵਾਲੇ ਗਾਣੇ ‘ਖੜ੍ਹ ਤੈਨੂੰ ਮੈਂ ਦੱਸਾ’ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗਾਣਾ 2 ਦਿਨ ਬਾਅਦ ਰਿਲੀਜ਼ ਹੋਣ ਜਾ ਰਿਹਾ ਹੈ।