ਸਿੱਪੀ ਗਿੱਲ ਨੇ ਲਈ ਨਵੀਂ ਥਾਰ, ਫੈਮਿਲੀ ਨਾਲ ਤਸਵੀਰਾਂ ਕੀਤੀਆਂ ਸ਼ੇਅਰ

Monday, Nov 09, 2020 - 08:47 PM (IST)

ਸਿੱਪੀ ਗਿੱਲ ਨੇ ਲਈ ਨਵੀਂ ਥਾਰ, ਫੈਮਿਲੀ ਨਾਲ ਤਸਵੀਰਾਂ ਕੀਤੀਆਂ ਸ਼ੇਅਰ

ਜਲੰਧਰ (ਬਿਊਰੋ)– ਪੰਜਾਬੀ ਗਾਇਕ ਸਿੱਪੀ ਗਿੱਲ ਨੇ ਨਵੀਂ ਗੱਡੀ ਲਈ ਹੈ। ਜੋ ਗੱਡੀ ਸਿੱਪੀ ਗਿੱਲ ਨੇ ਖਰੀਦੀ ਹੈ, ਉਹ ਹੈ ਥਾਰ, ਜਿਹੜੀ ਨੌਜਵਾਨਾਂ ਵਲੋਂ ਖੂਬ ਪਸੰਦ ਕੀਤੀ ਜਾਂਦੀ ਹੈ। ਥਾਰ ਨਾਲ ਸਿੱਪੀ ਗਿੱਲ ਨੇ ਕੁਝ ਤਸਵੀਰਾਂ ਵੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ’ਚ ਉਨ੍ਹਾਂ ਦਾ ਪਰਿਵਾਰ ਵੀ ਨਜ਼ਰ ਆ ਰਿਹਾ ਹੈ।

ਸਿੱਪੀ ਗਿੱਲ ਨੇ ਇੰਸਟਾਗ੍ਰਾਮ ’ਤੇ ਨਵੀਂ ਗੱਡੀ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ਤੋਂ ਬਾਅਦ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ।

 
 
 
 
 
 
 
 
 
 
 
 
 
 

Thanx raj mahindra for delivering first thar in Punjab to me and Dilpreet ... was busy receiving today .. SHUKAR DATEA ..... THAR TIME ... Jatt life .... keep supporting Babbar Sher ❤️

A post shared by Sippy Gill (@sippygillofficial) on Nov 7, 2020 at 11:50pm PST

ਤਸਵੀਰਾਂ ਸਾਂਝੀਆਂ ਕਰਦੇ ਸਿੱਪੀ ਗਿੱਲ ਲਿਖਦੇ ਹਨ, ‘Thanx raj mahindra for delivering first thar in Punjab to me and Dilpreet... was busy receiving today... SHUKAR DATEA ... THAR TIME... Jatt life... keep supporting Babbar Sher ❤️.’

ਤਸਵੀਰਾਂ ’ਚ ਉਹ ਆਪਣੀ ਪਤਨੀ ਤੇ ਬੇਟੇ ਨਾਲ ਨਜ਼ਰ ਆ ਰਹੇ ਹਨ। ਪਿਛਲੇ ਮਹੀਨੇ ਹੀ ਉਨ੍ਹਾਂ ਨੇ ਆਪਣੇ ਬੇਟੇ ਜੁਝਾਰ ਦਾ ਪਹਿਲਾ ਜਨਮਦਿਨ ਬਹੁਤ ਹੀ ਧੂਮਧਾਮ ਨਾਲ ਸੈਲੀਬ੍ਰੇਟ ਕੀਤਾ ਸੀ, ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈਆਂ ਸਨ।


author

Rahul Singh

Content Editor

Related News