ਸਿੰਘਸਟਾ ਤੇ ਹਨੀ ਸਿੰਘ ਦਾ ਨਵਾਂ ਗੀਤ ‘ਬਿੱਲੋ ਤੂੰ ਅੱਗ’ ਹੋਇਆ ਰਿਲੀਜ਼ (ਵੀਡੀਓ)
08/17/2020 5:30:51 PM

ਜਲੰਧਰ (ਬਿਊਰੋ) - ਸਿੰਘਸਟਾ (Singhsta) ਤੇ ਯੋ ਯੋ ਹਨੀ ਸਿੰਘ ਆਪਣੇ ਨਵੇਂ ਗੀਤ ‘ਬਿੱਲੋ ਤੂੰ ਅੱਗ’ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੇ ਹਨ। ਦੱਸ ਦਈਏ ਕਿ ਗਾਇਕ ਸਿੰਘਸਟਾ ਦਾ ਇਹ ਪਹਿਲਾ ਆਫ਼ੀਸ਼ੀਅਲ ਗੀਤ ਹੈ। ਜੀ ਹਾਂ, ਗਾਇਕ ਇਸ ਗੀਤ ਦੇ ਜਰੀਏ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਹਾਲ ਹੀ ਵਿਚ ਇਹ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਗੀਤ ‘ਬਿੱਲੋ ਤੂੰ ਅੱਗ’ ਦੀ ਤਾਂ ਇਸ ਦੇ ਬੋਲ ਖ਼ੁਦ ਸਿੰਘਸਟਾ ਅਤੇ ਯੋ ਯੋ ਹਨੀ ਸਿੰਘ ਵਲੋਂ ਮਿਲਕੇ ਲਿਖੇ ਗਏ ਹਨ। ਇਸ ਗੀਤ ਦਾ ਮਿਊਜ਼ਿਕ ਖ਼ੁਦ ਸਿੰਘਸਟਾ ਨੇ ਹੀ ਤਿਆਰ ਕੀਤਾ ਹੈ, ਜਿਸ ਦੀ ਵੀਡੀਓ Mihir Gulati ਵੱਲੋਂ ਤਿਆਰ ਕੀਤੀ ਗਈ ਹੈ। ਸਿੰਘਸਟਾ ਦੇ ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਦੇ ਵਿਊਜ਼ ਤੇਜ਼ੀ ਦੇ ਨਾਲ ਵੱਧ ਕੇ ਲੱਖਾਂ ‘ਚ ਪਹੁੰਚ ਗਏ ਹਨ। ਇਹ ਗੀਤ ਯੂਟਿਊਬ ਉਤੇ ਟਰੈਂਡਿੰਗ ਨੰਬਰ 4 ਉਤੇ ਹੈ।
ਦੱਸ ਦਈਏ ਕਿ ਗੀਤ ‘ਬਿੱਲੋ ਤੂੰ ਅੱਗ’ ਦੇ ਰਿਲੀਜ਼ ਤੋਂ ਪਹਿਲਾਂ ਦਰਸ਼ਕਾਂ ‘ਚ ਉਤਸੁਕਤਾ ਨੂੰ ਵਧਾਉਂਦੇ ਹੋਏ ਦੋ ਟੀਜ਼ਰ ਰਿਲੀਜ਼ ਕੀਤੇ ਗਏ ਸਨ, ਜਿਸ ਨੂੰ ਵੀ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਸੀ ।