ਗਾਇਕ ਏ. ਪੀ. ਢਿੱਲੋਂ ਦੇ ਲੱਗੀ ਗੰਭੀਰ ਸੱਟ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ, ਸ਼ੋਅਜ਼ ਕੀਤੇ ਮੁਲਤਵੀ

Tuesday, Nov 01, 2022 - 11:54 AM (IST)

ਗਾਇਕ ਏ. ਪੀ. ਢਿੱਲੋਂ ਦੇ ਲੱਗੀ ਗੰਭੀਰ ਸੱਟ, ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ, ਸ਼ੋਅਜ਼ ਕੀਤੇ ਮੁਲਤਵੀ

ਚੰਡੀਗੜ੍ਹ (ਬਿਊਰੋ)– ਗਾਇਕ ਏ. ਪੀ. ਢਿੱਲੋਂ ਨੇ ਥੋੜ੍ਹੇ ਸਮੇਂ ’ਚ ਪੰਜਾਬੀ ਸੰਗੀਤ ਜਗਤ ’ਚ ਵੱਡਾ ਮੁਕਾਮ ਹਾਸਲ ਕਰ ਲਿਆ ਹੈ। ਬੀਤੇ ਕੁਝ ਮਹੀਨਿਆਂ ਤੋਂ ਉਹ ਲਾਈਵ ਸ਼ੋਅਜ਼ ’ਚ ਰੁੱਝੇ ਹੋਏ ਸਨ। ਉਥੇ ਹੁਣ ਏ. ਪੀ. ਢਿੱਲੋਂ ਦੇ ਸ਼ੋਅ ਦੌਰਾਨ ਗੰਭੀਰ ਸੱਟ ਲੱਗਣ ਦੀ ਜਾਣਕਾਰੀ ਸਾਹਮਣੇ ਆਈ ਹੈ।

ਏ. ਪੀ. ਢਿੱਲੋਂ ਨੇ ਇਸ ਗੱਲ ਦੀ ਜਾਣਕਾਰੀ ਖ਼ੁਦ ਇੰਸਟਾਗ੍ਰਾਮ ਸਟੋਰੀ ’ਤੇ ਇਕ ਤਸਵੀਰ ਸਾਂਝੀ ਕਰਕੇ ਦਿੱਤੀ ਹੈ। ਤਸਵੀਰ ’ਚ ਏ. ਪੀ. ਢਿੱਲੋਂ ਨੂੰ ਹਸਪਤਾਲ ਦੇ ਬੈੱਡ ’ਤੇ ਲੇਟੇ ਦੇਖਿਆ ਜਾ ਸਕਦਾ ਹੈ।

ਇਹ ਖ਼ਬਰ ਵੀ ਪੜ੍ਹੋ : ਪ੍ਰਸਿੱਧ ਅਦਾਕਾਰਾ ਰੰਭਾ ਦਾ ਕੈਨੇਡਾ 'ਚ ਹੋਇਆ ਭਿਆਨਕ ਕਾਰ ਐਕਸੀਡੈਂਟ, ਧੀ ਸਾਸ਼ਾ ਹਸਪਤਾਲ 'ਚ ਦਾਖ਼ਲ

ਏ. ਪੀ. ਨੇ ਤਸਵੀਰ ਨਾਲ ਲਿਖਿਆ, ‘‘ਮੇਰੇ ਕੈਲੀਫੋਰਨੀਆ ਦੇ ਜਿੰਨੇ ਵੀ ਪ੍ਰਸ਼ੰਸਕ ਹਨ, ਉਨ੍ਹਾਂ ਨੂੰ ਇਹ ਦੱਸਦਿਆਂ ਬੇਹੱਦ ਦੁੱਖ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਸਾਨ ਫਰਾਂਸਿਸਕੋ ਤੇ ਲਾਸ ਏਂਜਲਸ ਦੇ ਸ਼ੋਅਜ਼ ਮੁਲਤਵੀ ਹੋ ਗਏ ਹਨ ਕਿਉਂਕਿ ਮੈਨੂੰ ਟੂਰ ਦੌਰਾਨ ਗੰਭੀਰ ਸੱਟ ਲੱਗੀ ਹੈ। ਮੈਂ ਠੀਕ ਹਾਂ ਤੇ ਪੂਰੀ ਤਰ੍ਹਾਂ ਵਾਪਸੀ ਦੀ ਉਮੀਦ ਕਰ ਰਿਹਾ ਹਾਂ।’’

ਏ. ਪੀ. ਨੇ ਅੱਗੇ ਲਿਖਿਆ, ‘‘ਹਾਲਾਂਕਿ ਮੈਂ ਇਸ ਸਮੇਂ ਪੇਸ਼ਕਾਰੀ ਦੇਣ ਦੀ ਹਾਲਤ ’ਚ ਨਹੀਂ ਹਾਂ। ਮੈਂ ਬੇਸਬਰੀ ਨਾਲ ਤੁਹਾਨੂੰ ਸਭ ਨੂੰ ਦੇਖਣ ਦੀ ਉਮੀਦ ਕਰ ਰਿਹਾ ਹਾਂ ਤੇ ਇਸ ਦੇਰੀ ਲਈ ਤੁਹਾਡੇ ਸਾਰਿਆਂ ਕੋਲੋਂ ਮੁਆਫ਼ੀ ਮੰਗਦਾ ਹਾਂ। ਤੁਹਾਨੂੰ ਸਾਰਿਆਂ ਨੂੰ ਕੁਝ ਹੀ ਹਫ਼ਤਿਆਂ ’ਚ ਮਿਲਾਂਗਾ।’’

PunjabKesari

ਇਸ ਦੇ ਨਾਲ ਹੀ ਏ. ਪੀ. ਨੇ ਇਹ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਸ਼ੋਅਜ਼ ਦੀ ਬੁਕਿੰਗ ਕਰਵਾ ਰੱਖੀ ਹੈ, ਉਨ੍ਹਾਂ ਲਈ ਇਹ ਬੁਕਿੰਗ ਰੀਸ਼ੈਡਿਊਲ ਹੋਏ ਸ਼ੋਅਜ਼ ਤਕ ਵੈਲਿਡ ਰਹੇਗੀ।

PunjabKesari

ਦੱਸ ਦੇਈਏ ਕਿ ਏ. ਪੀ. ਢਿੱਲੋਂ ਦਾ 1 ਨਵੰਬਰ ਨੂੰ ਸਾਨ ਫਰਾਂਸਿਸਕੋ ’ਚ ਹੋਣ ਵਾਲਾ ਸ਼ੋਅ ਹੁਣ 13 ਦਸੰਬਰ ਨੂੰ ਹੋਵੇਗਾ, ਉਥੇ 2 ਨਵੰਬਰ ਨੂੰ ਹੋਣ ਵਾਲਾ ਸ਼ੋਅ 14 ਦਸੰਬਰ ਨੂੰ ਹੋਵੇਗਾ। ਲਾਸ ਏਂਜਲਸ ’ਚ ਏ. ਪੀ. ਦਾ 4 ਨਵੰਬਰ ਨੂੰ ਹੋਣ ਵਾਲਾ ਸ਼ੋਅ ਹੁਣ 11 ਦਸੰਬਰ ਨੂੰ ਹੋਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News