ਸਿੰਗਾ ਨੇ ਗੀਤ ’ਚ ਕੀਤਾ ਸਿੱਧੂ ਮੂਸੇ ਵਾਲਾ ਨੂੰ ਰਿਪਲਾਈ, ਹੋਮਲੈਂਡ ਵਾਲੀ ਗੱਲ ’ਤੇ ਵਿੰਨ੍ਹਿਆ ਨਿਸ਼ਾਨਾ (ਵੀਡੀਓ)

Monday, Aug 23, 2021 - 05:17 PM (IST)

ਸਿੰਗਾ ਨੇ ਗੀਤ ’ਚ ਕੀਤਾ ਸਿੱਧੂ ਮੂਸੇ ਵਾਲਾ ਨੂੰ ਰਿਪਲਾਈ, ਹੋਮਲੈਂਡ ਵਾਲੀ ਗੱਲ ’ਤੇ ਵਿੰਨ੍ਹਿਆ ਨਿਸ਼ਾਨਾ (ਵੀਡੀਓ)

ਚੰਡੀਗੜ੍ਹ (ਬਿਊਰੋ)– ਪੰਜਾਬੀ ਇੰਡਸਟਰੀ ’ਚ ਆਏ ਦਿਨ ਕੋਈ ਨਾ ਕੋਈ ਵਿਵਾਦ ਦੇਖਣ ਨੂੰ ਮਿਲ ਹੀ ਜਾਂਦਾ ਹੈ। ਹੁਣ ਜੋ ਨਵਾਂ ਵਿਵਾਦ ਸਾਹਮਣੇ ਆਇਆ ਹੈ, ਉਹ ਹੈ ਸਿੰਗਾ ਤੇ ਸਿੱਧੂ ਮੂਸੇ ਵਾਲਾ ਵਿਚਾਲੇ। ਦਰਅਸਲ ਸਿੰਗਾ ਦਾ ਬੀਤੇ ਦਿਨੀਂ ‘ਲਿਟਲ ਬੁਆਏ’ ਨਾਂ ਦਾ ਗੀਤ ਰਿਲੀਜ਼ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਨੇ ਸਹੇੜਿਆ ਨਵਾਂ ਵਿਵਾਦ, ਲੋਕ ਕਰ ਰਹੇ ਨੇ ਤਿੱਖਾ ਵਿਰੋਧ

ਇਸ ਗੀਤ ’ਚ ਸਿੰਗਾ ਨੇ ਹੋਮਲੈਂਡ ਸੁਸਾਇਟੀ ਨੂੰ ਲੈ ਕੇ ਇਕ ਗੱਲ ਆਖੀ ਹੈ, ਜੋ ਸਿੱਧੂ ਮੂਸੇ ਵਾਲਾ ਵਲੋਂ ਆਪਣੇ ਗੀਤ ‘ਬਿਲਟ ਡਿਫਰੈਂਟ’ ’ਚ ਆਖੀ ਗੱਲ ਦਾ ਜਵਾਬ ਹੈ। ਇਹ ਗੀਤ ਜਿਵੇਂ ਹੀ ਰਿਲੀਜ਼ ਹੋਇਆ ਤਾਂ ਲੋਕਾਂ ਨੇ ਕੁਮੈਂਟਾਂ ਦੀ ਝੜੀ ਲਗਾ ਦਿੱਤੀ। ਜਿਥੇ ਕੁਝ ਲੋਕਾਂ ਨੇ ਸਿੰਗਾ ਦੀ ਸੁਪੋਰਟ ਕੀਤੀ, ਉਥੇ ਕੁਝ ਲੋਕਾਂ ਨੇ ਸਿੱਧੂ ਮੂਸੇ ਵਾਲਾ ਦਾ ਸਾਥ ਦਿੱਤਾ।

ਦੱਸ ਦੇਈਏ ਕਿ ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ 28 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਗਾਉਣ ਦੇ ਨਾਲ-ਨਾਲ ਇਸ ਦੇ ਬੋਲ ਤੇ ਕੰਪੋਜ਼ੀਸ਼ਨ ਵੀ ਸਿੰਗਾ ਦੀ ਹੈ। ਗੀਤ ਨੂੰ ਮਿਊਜ਼ਿਕ ਫੇਮ ਨੇ ਦਿੱਤਾ ਹੈ।

ਗੀਤ ਯੂਟਿਊਬ ’ਤੇ ਸਿੰਗਾ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਹੈ। ਇਸ ਗੀਤ ’ਤੇ ਸਿੱਧੂ ਮੂਸੇ ਵਾਲਾ ਦੇ ਪ੍ਰਸ਼ੰਸਕ ਦਾ ਜਵਾਬ ਦੇ ਰਹੇ ਹਨ ਪਰ ਅਜੇ ਤਕ ਸਿੱਧੂ ਵਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News