ਗਾਇਕਾ ਸੁਨੰਦਾ ਸ਼ਰਮਾ ਨੇ ਮਾਂ ਨਾਲ ਸਾਂਝਾ ਕੀਤਾ ਖੂਬਸੂਰਤ ਵੀਡੀਓ
Wednesday, Oct 09, 2024 - 11:53 AM (IST)
ਜਲੰਧਰ- ਮੰਮੀ ਨੂੰ ਪਸੰਦ ਨਹੀਂ ਤੂੰ, ਜਾਣੀ ਤੇਰਾ ਨਾਮ, ਦੂਜਾ ਵਾਰ ਪਿਆਰ ਵਰਗੇ ਹਿੱਟ ਗੀਤ ਦੇਣ ਵਾਲੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਨੇ ਇੰਡਸਟਰੀ ਵਿੱਚ ਵੱਖਰੀ ਪਛਾਣ ਬਣਾਈ ਹੈ। ਉਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਸੁਨੰਦਾ ਸ਼ਰਮਾ ਨੇ ਹਾਲ ਹੀ 'ਚ ਆਪਣੀ ਮਾਂ ਦੇ ਨਾਲ ਮਸਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਉਸ ਨੇ ਆਪਣੇ ਮਾਂ ਦੇ ਨਾਲ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ‘ਚ ਗਾਇਕਾ ਆਪਣੀ ਨਵੀਂ ਫ਼ਿਲਮ ‘ਮਿੱਤਰਾਂ ਦਾ ਚੱਲਿਆ ਟਰੱਕ ਨੀਂ’ ਗੀਤ ‘ਤੇ ਆਪਣੀ ਮਾਂ ਦੇ ਨਾਲ ਡਾਂਸ ਕਰਦੀ ਹੋਈ ਦਿਖਾਈ ਦੇ ਰਹੀ ਹੈ। ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਆਪਣੇ ਦਿਲ ਦੇ ਜਜ਼ਬਾਤ ਵੀ ਸਾਂਝੇ ਕੀਤੇ ਹਨ ।ਗਾਇਕਾ ਨੇ ਲਿਖਿਆ ‘ਮੇਰੀ ਅੰਮੀ ਖੁਸ਼ ਏ ਤਾਂ ਮੈਂ ਖੁਸ਼ ਆਂ। ਮੇਰੇ ਪਾਪਾ ਦੇ ਜਾਣ ਤੋਂ ਬਾਅਦ ਮੇਰੀ ਹਰ ਦਿਨ ਇਹੀ ਇੱਕੋ ਕੋਸ਼ਿਸ਼ ਹੁੰਦੀ ਏ ਕਿ ਮੰਮੀ ਨੂੰ ਖੁਸ਼ ਰੱਖ ਸਕਾਂ।ਗੁਰੁ ਮਹਾਰਾਜ ਜੀ ਨੇ ਪੂਰਾ ਸਾਥ ਦਿੱਤਾ ਏ ਇਸ ‘ਚ, ਮਾਂ ਬਾਪ ਨਾਲ ਹੀ ਸਾਰੀਆਂ ਖੁਸ਼ੀਆਂ ਨੇ’। ਸੁਨੰਦਾ ਸ਼ਰਮਾ ਦੇ ਇਸ ਵੀਡੀਓ ‘ਤੇ ਫੈਨਸ ਵੀ ਕੁਮੈਂਟਸ ਕਰ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ -ਇਮਰਾਨ ਹਾਸ਼ਮੀ ਪਿਤਾ, ਸੰਨੀ ਲਿਓਨੀ ਮਾਂ, ਪ੍ਰੀਖਿਆ ਫਾਰਮ ਵੇਖ ਤੁਸੀਂ ਹੋਵੋਗੇ ਹੈਰਾਨ
ਗਾਇਕਾ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਰਹੀ ਹੈ । ਹੁਣ ਉਹ ਅਦਾਕਾਰੀ ਦੇ ਖੇਤਰ ‘ਚ ਵੀ ਸਰਗਰਮ ਹਨ । ਜਲਦ ਹੀ ਅਮਰਿੰਦਰ ਗਿੱਲ ਦੇ ਨਾਲ ਉਨ੍ਹਾਂ ਦੀ ਫ਼ਿਲਮ ‘ਮਿੱਤਰਾਂ ਦਾ ਚੱਲਿਆ ਟਰੱਕ ਨੀਂ’ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਸੁਨੰਦਾ ਸ਼ਰਮਾ ਵੀ ਬਹੁਤ ਐਕਸਾਈਟਡ ਹਨ ਅਤੇ ਫੈਨਸ ਵੀ ਇਸ ਜੋੜੀ ਨੂੰ ਵੱਡੇ ਪਰਦੇ ‘ਤੇ ਵੇਖਣ ਲਈ ਬੇਤਾਬ ਹਨ ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ