ਅੰਮ੍ਰਿਤਸਰ ਤੋਂ ਬਾਲੀਵੁੱਡ ਦਾ ਸਫ਼ਰ ਤੈਅ ਕਰਨ ਵਾਲੇ ਸੁਖਵਿੰਦਰ ਨੇ ਸੁਣਾਇਆ AR ਰਹਿਮਾਨ ਨਾਲ ਮੁਲਾਕਾਤ ਦਾ ਕਿੱਸਾ

Sunday, May 17, 2026 - 11:33 AM (IST)

ਅੰਮ੍ਰਿਤਸਰ ਤੋਂ ਬਾਲੀਵੁੱਡ ਦਾ ਸਫ਼ਰ ਤੈਅ ਕਰਨ ਵਾਲੇ ਸੁਖਵਿੰਦਰ ਨੇ ਸੁਣਾਇਆ AR ਰਹਿਮਾਨ ਨਾਲ ਮੁਲਾਕਾਤ ਦਾ ਕਿੱਸਾ

ਵੈੱਬ ਡੈਸਕ (ਰਮਨਦੀਪ ਸਿੰਘ ਸੋਢੀ) : ਬਾਲੀਵੁੱਡ ਦੇ ਮਸ਼ਹੂਰ ਗਾਇਕ ਸੁਖਵਿੰਦਰ ਸਿੰਘ, ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਨਾਲ ਅੰਮ੍ਰਿਤਸਰ ਤੋਂ ਲੈ ਕੇ ਮੁੰਬਈ ਤੱਕ ਧੂਮ ਮਚਾਈ ਹੈ, ਨੇ ਹਾਲ ਹੀ ਵਿੱਚ ਸੰਗੀਤਕਾਰ ਏ.ਆਰ. ਰਹਿਮਾਨ ਨਾਲ ਆਪਣੀ ਪਹਿਲੀ ਮੁਲਾਕਾਤ ਅਤੇ 'ਥਈਆ-ਥਈਆ' ਗੀਤ ਦੇ ਬਣਨ ਦੀ ਕਹਾਣੀ ਸਾਂਝੀ ਕੀਤੀ ਹੈ।

ਇਹ ਵੀ ਪੜ੍ਹੋ: 22 ਸਾਲਾਂ ਤੱਕ ਵਿਵਾਦਾਂ 'ਚ ਰਹਿਣ ਦੇ ਬਾਵਜੂਦ ਅੱਜ ਵੀ ਸੁਪਰਹਿੱਟ ਹੈ ਇਹ ਗਾਣਾ, ਕੀ ਤੁਸੀਂ ਸੁਣਿਆ?

ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਪਹਿਲੀ ਵਾਰ ਰਹਿਮਾਨ ਨੂੰ ਮਿਲੇ, ਤਾਂ ਰਹਿਮਾਨ ਉਨ੍ਹਾਂ ਦੀ ਗਾਇਕੀ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੇ ਮੈਨੇਜਰ ਨੂੰ ਮੇਰਾ ਸਾਮਾਨ 'ਤਾਜ' ਵਰਗੇ ਪੰਜ ਸਿਤਾਰਾ ਹੋਟਲ ਵਿੱਚ ਸ਼ਿਫਟ ਕਰਨ ਲਈ ਕਿਹਾ, ਪਰ ਮੈਂ ਬਹੁਤ ਹੀ ਨਿਮਰਤਾ ਨਾਲ ਇਹ ਪੇਸ਼ਕਸ਼ ਠੁਕਰਾ ਦਿੱਤੀ। ਉਨ੍ਹਾਂ ਨੇ ਰਹਿਮਾਨ ਨੂੰ ਕਿਹਾ, "ਮੈਂ ਇੱਥੇ ਲਗਜ਼ਰੀ ਦਾ ਆਨੰਦ ਲੈਣ ਨਹੀਂ, ਸਗੋਂ ਸੰਗੀਤ ਦਾ ਆਨੰਦ ਲੈਣ ਆਇਆ ਹਾਂ। ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ।" 

ਇਹ ਵੀ ਪੜ੍ਹੋ: 'ਮੈਨੂੰ ਇਜਾਜ਼ਤ ਦਿਓ..!'' ਮਸ਼ਹੂਰ ਪੰਜਾਬੀ ਗਾਇਕ ਨੇ ਛੱਡੀ ਗਾਇਕੀ, ਇੰਡਸਟਰੀ ਨੂੰ ਕਿਹਾ ਅਲਵਿਦਾ

ਸੁਖਵਿੰਦਰ ਨੇ ਇੱਕ ਕਿੱਸਾ ਸੁਣਾਉਂਦਿਆਂ ਇਹ ਵੀ ਦੱਸਿਆ ਕਿ ਰਹਿਮਾਨ ਉਨ੍ਹਾਂ ਨੂੰ ਇੱਕ ਦਰਗਾਹ 'ਤੇ ਲੈ ਗਏ ਸਨ। ਉੱਥੇ ਰਹਿਮਾਨ ਨੇ ਖੁਦ ਉਨ੍ਹਾਂ ਲਈ ਗੱਦਾ ਵਿਛਾਇਆ, ਸਿਰਹਾਣਾ ਅਤੇ ਚਾਦਰ ਦਿੱਤੀ ਅਤੇ ਬਹੁਤ ਹੀ ਹਲੀਮੀ ਨਾਲ ਕਿਹਾ, "ਸੁੱਖੀ, ਪਲੀਜ਼ ਰਿਲੈਕਸ, ਮੈਂ ਇੱਥੇ ਹੀ ਹਾਂ।" ਗੱਲਬਾਤ ਦੌਰਾਨ ਸੁਖਵਿੰਦਰ ਨੇ ਦੱਸਿਆ ਕਿ ਉਨ੍ਹਾਂ ਨੇ ਰਹਿਮਾਨ ਨੂੰ 'ਥਈਆ-ਥਈਆ' ਸੁਣਾਇਆ ਸੀ ਅਤੇ 5000 ਰੁਪਏ ਮੰਗਣ 'ਤੇ ਰਹਿਮਾਨ ਨੇ ਉਨ੍ਹਾਂ ਨੂੰ 10,000 ਰੁਪਏ ਦਿੱਤੇ ਸਨ, ਜਿਸ ਨਾਲ ਉਨ੍ਹਾਂ ਦੇ ਸਫ਼ਰ ਦੀ ਇੱਕ ਬਹੁਤ ਹੀ ਦਿਲਚਸਪ ਸ਼ੁਰੂਆਤ ਹੋਈ।

ਇਹ ਵੀ ਪੜ੍ਹੋ: 'ਬੱਚੇ ਪੈਦਾ ਨਾ ਕਰੋ, ਕੁੱਤੇ ਪਾਲ ਲਓ...'; ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਮਚਾਈ ਹਲਚਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

cherry

Content Editor

Related News