ਅਯੁੱਧਿਆ 'ਚ ਰਾਮ ਲੱਲਾ ਦਾ ਗੁਆਂਢੀ ਬਣੇਗਾ ਬਾਲੀਵੁੱਡ ਦਾ ਮਸ਼ਹੂਰ ਅਦਾਕਾਰ ! 3.31 ਕਰੋੜ 'ਚ ਖਰੀਦੀ ਜ਼ਮੀਨ
Friday, May 15, 2026 - 09:57 AM (IST)
ਮੁੰਬਈ (ਏਜੰਸੀ)- ਫਿਲਮ ਅਦਾਕਾਰ ਰਣਬੀਰ ਕਪੂਰ ਨੇ ਅਯੁੱਧਿਆ ਦੇ ਮਸ਼ਹੂਰ ਭੂਮੀ ਪ੍ਰਾਜੈਕਟ ‘ਦਿ ਸਰਯੂ’ ’ਚ ਜ਼ਮੀਨ ਖਰੀਦੀ ਹੈ। ਰੀਅਲ ਅਸਟੇਟ ਕੰਪਨੀ ਐੱਚ. ਓ. ਬੀ. ਐੱਲ. ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਊਸ ਆਫ ਅਭਿਨੰਦਨ ਲੋਢਾ (ਐੱਚ. ਓ. ਏ. ਬੀ. ਐੱਲ.) ਨੇ ਬਿਆਨ ’ਚ ਕਿਹਾ ਕਿ ਇਸ ਪ੍ਰੀਮੀਅਮ ਪ੍ਰਾਜੈਕਟ ’ਚ ਸਥਿਤ 2134 ਵਰਗ ਫੁੱਟ ਦੇ ਪਲਾਟ ਦਾ ਇਹ ਸੌਦਾ ਲੱਗਭਗ 3.31 ਕਰੋੜ ਰੁਪਏ ਦਾ ਹੈ।
ਇਹ ਵੀ ਪੜ੍ਹੋ: ਫਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ ; ਮਸ਼ਹੂਰ ਅਦਾਕਾਰ ਦਿਲੀਪ ਨੂੰ ਆਇਆ ਹਾਰਟ ਅਟੈਕ

ਇਹ ਜ਼ਮੀਨ 75 ਏਕੜ ਦੇ ਪ੍ਰਾਜੈਕਟ ‘ਦਿ ਸਰਯੂ’ ਦਾ ਹਿੱਸਾ ਹੈ, ਜੋ ਸਰਯੂ ਨਦੀ ਦੇ ਕਿਨਾਰੇ ਵਿਕਸਤ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ’ਚ ਕਲੱਬ ਹਾਊਸ, ਆਧੁਨਿਕ ਜੀਵਨਸ਼ੈਲੀ ਸਹੂਲਤਾਂ ਅਤੇ ‘ਦਿ ਲੀਲਾ’ ਵੱਲੋਂ ਸੰਚਾਲਿਤ ਇਕ ਲਗਜ਼ਰੀ ਹੋਟਲ ਵੀ ਸ਼ਾਮਲ ਹੈ। ਸਾਲ ਦੇ ਅੰਤ ’ਚ ਰਿਲੀਜ਼ ਹੋਣ ਵਾਲੀ ਫਿਲਮ ‘ਰਾਮਾਇਣ’ ’ਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਰਣਬੀਰ ਨੇ ਕਿਹਾ ਕਿ ਅਯੁੱਧਿਆ ਨਾਲ ਉਨ੍ਹਾਂ ਦਾ ਜੁੜਾਅ ਭਾਵਨਾਤਮਕ ਹੈ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰ ਦੀ ਪਤਨੀ ਨੂੰ 6ਵੀਂ ਵਾਰ ਹੋਇਆ ਕੈਂਸਰ, ਖੁਦ ਕੀਤਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
