ਇੰਡੀਆ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਧਾਕੜ ਕ੍ਰਿਕਟਰ ਨੂੰ ਮਿਲਿਆ ਫ਼ਿਲਮ ਦਾ ਆਫ਼ਰ ! ਪਰ ਆਪੇ ਕਰ''ਤਾ ਇਨਕਾਰ

Monday, May 18, 2026 - 11:39 AM (IST)

ਇੰਡੀਆ ਨੂੰ ਵਿਸ਼ਵ ਕੱਪ ਜਿਤਾਉਣ ਵਾਲੇ ਧਾਕੜ ਕ੍ਰਿਕਟਰ ਨੂੰ ਮਿਲਿਆ ਫ਼ਿਲਮ ਦਾ ਆਫ਼ਰ ! ਪਰ ਆਪੇ ਕਰ''ਤਾ ਇਨਕਾਰ

ਸਪੋਰਟਸ/ਐਂਟਰਟੇਨਮੈਂਟ ਡੈਸਕ- ਭਾਰਤੀ ਕ੍ਰਿਕਟ ਟੀਮ ਨੂੰ ਟੀ-20 ਵਿਸ਼ਵ ਕੱਪ ਜਿਤਾਉਣ ਵਾਲੇ ਸਟਾਰ ਬੱਲੇਬਾਜ਼ ਅਤੇ ਆਈ.ਪੀ.ਐੱਲ. 'ਚ ਚੇਨਈ ਸੁਪਰ ਕਿੰਗਜ਼ ਵੱਲੋਂ ਖੇਡਣ ਵਾਲੇ ਸੰਜੂ ਸੈਮਸਨ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ ਅਦਾਕਾਰ ਅਤੇ ਨਿਰਦੇਸ਼ਕ ਬੇਸਿਲ ਜੋਸੇਫ਼ ਦੀ ਆਉਣ ਵਾਲੀ ਫ਼ਿਲਮ 'ਅਥੀਰਾਡੀ' ਵਿੱਚ ਐਕਟਿੰਗ ਕਰਨ ਦਾ ਆਫ਼ਰ ਮਿਲਿਆ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਰੋਲ ਕਾਫ਼ੀ ਛੋਟਾ ਸੀ, ਜਿਸ ਕਾਰਨ ਉਨ੍ਹਾਂ ਨੇ ਇਸ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ।

ਚੇਨਈ ਵਿੱਚ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਰੱਖੇ ਇੱਕ ਪ੍ਰੋਗਰਾਮ ਦੌਰਾਨ ਅਦਾਕਾਰ ਬੇਸਿਲ ਜੋਸੇਫ਼ ਨੇ ਦੱਸਿਆ ਕਿ ਉਨ੍ਹਾਂ ਨੇ ਸੰਜੂ ਸੈਮਸਨ ਨੂੰ ਫ਼ਿਲਮ ਵਿੱਚ ਕਾਸਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਸੰਜੂ ਨੇ ਬੜੀ ਨਿਮਰਤਾ ਨਾਲ ਮਨ੍ਹਾ ਕਰ ਦਿੱਤਾ। ਜਦੋਂ ਸੰਜੂ ਸੈਮਸਨ ਕੋਲੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੜੇ ਮਜ਼ਾਕੀਆ ਅੰਦਾਜ਼ 'ਚ ਮੁਸਕਰਾਉਂਦੇ ਹੋਏ ਕਿਹਾ, "ਉਹ ਮੇਰੇ ਕੋਲ ਫ਼ਿਲਮ ਵਿੱਚ ਇੱਕ ਛੋਟੇ ਜਿਹੇ ਰੋਲ ਲਈ ਆਏ ਸਨ, ਪਰ ਮੈਂ ਉਨ੍ਹਾਂ ਨੂੰ ਕਹਿ ਦਿੱਤਾ ਕਿ ਜੇਕਰ ਮੈਂ ਕਦੇ ਐਕਟਿੰਗ ਕਰਾਂਗਾ, ਤਾਂ ਰੋਲ ਥੋੜ੍ਹਾ ਵੱਡਾ ਹੋਣਾ ਚਾਹੀਦਾ ਹੈ।"

ਇਹ ਵੀ ਪੜ੍ਹੋ- 'ਕੂਲਰ' ਨੇ ਨਿਗਲ਼ੀਆਂ ਪਰਿਵਾਰ ਦੀਆਂ ਖੁਸ਼ੀਆਂ ! ਰਾਤੀਂ ਪੁੱਤ ਨੇ ਲਿਆ ਜਨਮ, ਸਵੇਰੇ ਪਿਓ ਨੂੰ ਲੈ ਗਿਆ 'ਕਾਲ'

ਸੰਜੂ ਸੈਮਸਨ ਨੇ ਦੱਸਿਆ ਕਿ ਉਹ ਅਤੇ ਬੇਸਿਲ ਜੋਸੇਫ਼ ਪਿਛਲੇ ਕਈ ਸਾਲਾਂ ਤੋਂ ਬਹੁਤ ਪੱਕੇ ਦੋਸਤ ਹਨ। ਜਦੋਂ ਉਹ ਇਕੱਠੇ ਸਮਾਂ ਬਿਤਾਉਂਦੇ ਹਨ, ਤਾਂ ਬੇਸਿਲ ਇੱਕ ਕ੍ਰਿਕਟਰ ਦੇ ਰੂਪ ਵਿੱਚ ਸੰਜੂ ਦੀ ਜ਼ਿੰਦਗੀ ਨੂੰ ਸਮਝਦਾ ਹੈ ਅਤੇ ਸੰਜੂ ਇੱਕ ਫ਼ਿਲਮੀ ਸਿਤਾਰੇ ਦੇ ਰੂਪ ਵਿੱਚ ਬੇਸਿਲ ਨੂੰ ਜਾਣਦਾ ਹੈ। ਸੰਜੂ ਨੇ ਬੇਸਿਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਆਮ ਜ਼ਿੰਦਗੀ ਵਿੱਚ ਬਹੁਤ ਹੱਸਮੁੱਖ ਅਤੇ ਮਿਲਣਸਾਰ ਇਨਸਾਨ ਹਨ, ਪਰ ਜਦੋਂ ਗੱਲ ਉਨ੍ਹਾਂ ਦੇ ਪੇਸ਼ੇ ਦੀ ਆਉਂਦੀ ਹੈ, ਤਾਂ ਉਹ ਬਹੁਤ ਗੰਭੀਰ ਅਤੇ ਸਖ਼ਤ ਹੋ ਜਾਂਦੇ ਹਨ। ਉਹ ਆਪਣੇ ਸਾਰੇ ਸ਼ੈਡਿਊਲ ਇੱਕ ਹਫ਼ਤਾ ਪਹਿਲਾਂ ਹੀ ਪਲਾਨ ਕਰ ਕੇ ਰੱਖਦੇ ਹਨ।

ਸੰਜੂ ਨੇ ਹੱਸਦਿਆਂ ਦੱਸਿਆ, "ਹਰ ਮੈਚ ਤੋਂ ਬਾਅਦ ਬੇਸਿਲ ਮੈਨੂੰ ਫ਼ੋਨ ਕਰਕੇ ਕਹਿੰਦਾ ਹੈ ਕਿ ਤੈਨੂੰ ਇਹ ਸ਼ਾਟ ਇਸ ਤਰ੍ਹਾਂ ਨਹੀਂ, ਸਗੋਂ ਉਸ ਤਰ੍ਹਾਂ ਖੇਡਣਾ ਚਾਹੀਦਾ ਸੀ। ਬਿਲਕੁਲ ਉਸੇ ਤਰ੍ਹਾਂ, ਹੁਣ ਮੈਂ ਵੀ ਉਸ ਦੀ ਇਹ ਫ਼ਿਲਮ ਦੇਖਾਂਗਾ ਅਤੇ ਉਸ ਨੂੰ ਕਹਾਂਗਾ ਕਿ ਇਹ ਸੀਨ ਸਹੀ ਨਹੀਂ ਚੱਲ ਰਿਹਾ।" ਉਨ੍ਹਾਂ ਦੀ ਇਸ ਗੱਲ 'ਤੇ ਉੱਥੇ ਮੌਜੂਦ ਸਾਰੇ ਲੋਕ ਹੱਸ ਪਏ।

ਸੰਜੂ ਸੈਮਸਨ ਨੇ ਦੱਸਿਆ ਕਿ ਉਹ ਬੇਸਿਲ ਜੋਸੇਫ਼ ਦੀ ਸੁਪਰਹਿੱਟ ਫ਼ਿਲਮ 'ਮਿਨਲ ਮੁਰਲੀ' ਦੇਖਣ ਤੋਂ ਬਾਅਦ ਉਨ੍ਹਾਂ ਦੇ ਬਹੁਤ ਵੱਡੇ ਫੈਨ ਬਣ ਗਏ ਸਨ। ਉਹ ਇਸ ਫ਼ਿਲਮ 'ਅਥੀਰਾਡੀ' ਨੂੰ ਤਾਮਿਲ ਅਤੇ ਮਲਿਆਲਮ ਦੋਵਾਂ ਭਾਸ਼ਾਵਾਂ ਵਿੱਚ ਦੇਖਣਗੇ।

ਅਰੁਣ ਅਨਿਰੁੱਧਨ ਦੁਆਰਾ ਨਿਰਦੇਸ਼ਿਤ ਫ਼ਿਲਮ 'ਅਥੀਰਾਡੀ' ਇੱਕ ਵੱਡੀ ਮਲਟੀ-ਲੈਂਗੁਏਜ ਰਿਲੀਜ਼ ਲਈ ਤਿਆਰ ਹੈ। ਇਸ ਫ਼ਿਲਮ ਵਿੱਚ ਟੋਵਿਨੋ ਥਾਮਸ, ਬੇਸਿਲ ਜੋਸੇਫ਼, ਵਿਨੀਤ ਸ਼੍ਰੀਨਿਵਾਸਨ ਅਤੇ ਰੀਆ ਸ਼ਿਬੂ ਵਰਗੇ ਕਈ ਮਸ਼ਹੂਰ ਕਲਾਕਾਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫ਼ਿਲਮ ਮਲਿਆਲਮ, ਤਾਮਿਲ, ਕੰਨੜ, ਤੇਲਗੂ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ।

ਇਹ ਵੀ ਪੜ੍ਹੋ- ਮੁੜ ਲੱਗ ਸਕਦੈ Lockdown ! WHO ਨੇ ਐਲਾਨੀ Global Emergency

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News