ਬਾਲੀਵੁੱਡ ਤੋਂ ਬਾਅਦ ਮਲਿਆਲਮ ਸਿਨੇਮਾ ''ਚ ਐਂਟਰੀ ਲਈ ਤਿਆਰ ਇਰਫਾਨ ਖ਼ਾਨ ਦਾ ਪੁੱਤਰ ਬਾਬਿਲ
Monday, May 11, 2026 - 01:55 PM (IST)
ਨਵੀਂ ਦਿੱਲੀ (ਏਜੰਸੀ)- ਹਿੰਦੀ ਫਿਲਮਾਂ ਦੇ ਅਦਾਕਾਰ ਬਾਬਿਲ ਖਾਨ, ਫਿਲਮ 'ਗਾਂਧੀ ਬਾਜ਼ਾਰ' ਨਾਲ ਮਲਿਆਲਮ ਸਿਨੇਮਾ ਵਿੱਚ ਕਦਮ ਰੱਖਣ ਜਾ ਰਹੇ ਹਨ। ਬਾਬੂ ਜਨਾਰਦਨਨ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਅਦਾਕਾਰਾ ਅਪਰਨਾ ਬਾਲਾਮੁਰਲੀ, ਦੀਪਕ ਪਰੰਬੋਲ, ਨਿਖਿਲ ਨਾਇਰ, ਜੌਨੀ ਐਂਟਨੀ, ਜਗਦੀਸ਼, ਸੁਧੀਰ ਕਰਮਾਨਾ, ਉਨੀ ਰਾਜਾ, ਅਥਮੀਆ ਅਤੇ ਜੈਸ਼ੰਕਰ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਂਗੇ।
ਅਦਾਕਾਰ ਦੇ ਇਕ ਕਰੀਬੀ ਸੂਤਰ ਨੇ ਕਿਹਾ, 'ਬਾਬਿਲ ਹਮੇਸ਼ਾ ਉਨ੍ਹਾਂ ਕਹਾਣੀਆਂ ਨੂੰ ਚੁਣਦੇ ਹਨ, ਜੋ ਉਨ੍ਹਾਂ ਨੂੰ ਚੁਣੌਤੀਆਂ ਦਿੰਦੀਆਂ ਹਨ ਅਤੇ ਇਕ ਕਲਾਕਾਰ ਦੇ ਤੌਰ 'ਤੇ ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦਿੰਦੀਆਂ ਹਨ। ਇੰਨੇ ਵੱਡੇ ਪੈਮਾਨੇ ਅਤੇ ਇੰਨੀ ਡੂੰਘੀ ਰਚਨਾਤਮਕਤਾ ਵਾਲੀ ਫਿਲਮ ਨਾਲ ਮਲਿਆਲਮ ਸਿਨੇਮਾ ਵਿੱਚ ਕਦਮ ਰੱਖਣਾ ਉਨ੍ਹਾਂ ਲਈ ਬੇਹੱਦ ਰੋਮਾਂਚਕ ਪਲ ਹੈ।'
ਮਰਹੂਮ ਅਦਾਕਾਰ ਇਰਫਾਨ ਖਾਨ ਦੇ ਪੁੱਤਰ, ਬਾਬਿਲ ਨੇ 2022 ਵਿੱਚ 'ਨੈੱਟਫਲਿਕਸ' ਦੀ ਫਿਲਮ 'ਕਲਾ' ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੂੰ 1984 ਦੀ ਭੋਪਾਲ ਗੈਸ ਤ੍ਰਾਸਦੀ 'ਤੇ ਆਧਾਰਿਤ ਸੀਰੀਜ਼ 'ਦਿ ਰੇਲਵੇ ਮੈਨ' ਵਿੱਚ ਉਨ੍ਹਾਂ ਦੀ ਭੂਮਿਕਾ ਲਈ ਬਹੁਤ ਪ੍ਰਸ਼ੰਸਾ ਮਿਲੀ। ਉਹ ਆਖਰੀ ਵਾਰ ਅਮਿਤ ਗੋਲਾਨੀ ਦੁਆਰਾ ਨਿਰਦੇਸ਼ਿਤ 2025 ਦੀ ਸਾਈਬਰ ਥ੍ਰਿਲਰ ਫਿਲਮ 'ਲੌਗਆਉਟ' ਵਿੱਚ ਅਦਾਕਾਰਾ ਨਿਮਿਸ਼ਾ ਨਾਇਰ ਨਾਲ ਨਜ਼ਰ ਆਏ ਸਨ।
