ਸੁਨੰਦਾ ਸ਼ਰਮਾ ਨੇ ਕੈਨੇਡਾ ਦੇ ਵੀਜ਼ੇ ਨੂੰ ਲੈ ਕੇ ਬਣਾਈ ਮਜ਼ੇਦਾਰ ਵੀਡੀਓ
Tuesday, Jun 08, 2021 - 05:08 PM (IST)
ਚੰਡੀਗੜ੍ਹ (ਬਿਊਰੋ) - ਪੰਜਾਬੀ ਮਿਊਜ਼ਿਕ ਜਗਤ ਦੀ ਕਿਊਟ ਗਾਇਕਾ ਸੁਨੰਦਾ ਸ਼ਰਮਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੀਆਂ ਮਜ਼ੇਦਾਰ ਵੀਡੀਓਜ਼ ਨਾਲ ਪ੍ਰਸ਼ੰਸਕਾਂ ਦਾ ਪੂਰਾ ਮਨੋਰੰਜਨ ਕਰਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੀ ਇੱਕ ਨਵੀਂ ਹਾਸੇ ਵਾਲੀ ਵੀਡੀਓ ਸਾਂਝੀ ਕੀਤੀ ਹੈ।
ਇਸ ਵੀਡੀਓ 'ਚ ਸੁਨੰਦਾ ਸ਼ਰਮਾ ਨੇ ਦਿਖਾਇਆ ਹੈ ਕਿ ਜਦੋਂ ਕਿਸੇ ਨੂੰ ਕੈਨੇਡਾ ਦਾ ਵੀਜ਼ਾ ਮਿਲ ਜਾਵੇ ਤਾਂ ਮਾਡਰਨ ਕਪਲ ਤੇ ਦੇਸੀ ਕਪਲ ਕਿਵੇਂ ਰਿਐਕਸ਼ਨ ਦਿੰਦਾ ਹੈ। ਇਸ ਵੀਡੀਓ 'ਚ ਮੁੰਡੇ-ਕੁੜੀ ਦੇ ਦੋਵੇਂ ਰੋਲ ਖ਼ੁਦ ਸੁਨੰਦਾ ਸ਼ਰਮਾ ਨੇ ਹੀ ਨਿਭਾਏ ਹਨ। ਸੁਨੰਦਾ ਸ਼ਰਮਾ ਦਾ ਇਹ ਵੀਡੀਓ ਪ੍ਰਸ਼ੰਸਕਾਂ ਨੂੰ ਕਾਫ਼ੀ ਜ਼ਿਆਦਾ ਪਸੰਦ ਆ ਰਿਹਾ ਹੈ। ਵੱਡੀ ਗਿਣਤੀ 'ਚ ਲੋਕ ਇਸ ਵੀਡੀਓ ਨੂੰ ਦੇਖ ਚੁੱਕੇ ਹਨ ਤੇ ਕੁਮੈਂਟ ਵੀ ਕਰ ਚੁੱਕੇ ਹਨ।
ਜੇ ਗੱਲ ਕਰੀਏ ਸੁਨੰਦਾ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਉਹ ਇੰਨੀਂ ਦਿਨੀਂ ਸੋਸ਼ਲ ਵਰਕ ਕਰ ਰਹੀ ਹੈ। ਲੋੜਵੰਦ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਤੇ ਲੋਕਾਂ ਨੂੰ ਵੈਕਸੀਨ ਲਵਾਉਣ 'ਚ ਵੀ ਮਦਦ ਕਰ ਰਹੀ ਹੈ। ਸੁਨੰਦਾ ਸ਼ਰਮਾ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੀ ਹੈ। ਇਸ ਤੋਂ ਇਲਾਵਾ ਉਹ ਬਾਲੀਵੁੱਡ ਦੀ ਕਈ ਫ਼ਿਲਮਾਂ 'ਚ ਗੀਤ ਵੀ ਗਾ ਚੁੱਕੀ ਹੈ।