ਲੋਹੜੀ ਮੌਕੇ ਬਾਪੂ ਬਲਕੌਰ ਸਿੰਘ ਦੀ ਭਾਵੁਕ ਪੋਸਟ, ਪੁੱਤ ਸ਼ੁੱਭਦੀਪ ਨੂੰ ਯਾਦ ਕਰਦਿਆਂ ਆਖੀ ਵੱਡੀ ਗੱਲ
Monday, Jan 13, 2025 - 01:11 PM (IST)
ਐਂਟਰਟੇਨਮੈਂਟ ਡੈਸਕ : ਅੱਜ ਪੰਜਾਬ 'ਚ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਪੰਜਾਬ ਦੇ ਲੋਕ ਇਸ ਤਿਉਹਾਰ ਨੂੰ ਬੜੀ ਹੀ ਸ਼ਰਧਾ ਨਾਲ ਮਨਾਉਂਦੇ ਹਨ। ਇਹ ਤਿਉਹਾਰ ਖੁਸ਼ਹਾਲੀ, ਸੁੱਖ ਅਤੇ ਆਉਣ ਵਾਲੇ ਚੰਗੇ ਦਿਨਾਂ ਦਾ ਪ੍ਰਤੀਕ ਹੈ। ਲੋਹੜੀ ਦਾ ਸਭ ਤੋਂ ਵੱਧ ਉਤਸ਼ਾਹ ਪੰਜਾਬ ਦੇ ਨਾਲ ਹਰਿਆਣਾ ਅਤੇ ਦਿੱਲੀ 'ਚ ਦੇਖਣ ਨੂੰ ਮਿਲਦਾ ਹੈ।
ਇਹ ਖ਼ਬਰ ਵੀ ਪੜ੍ਹੋ - ਮਾਤਾ ਚਰਨ ਕੌਰ ਤੇ ਬਾਪੂ ਬਲਕੌਰ ਨੂੰ ਛੋਟੇ ਸਿੱਧੂ ਦੀ ਪਹਿਲੀ ਲੋਹੜੀ ਦਾ ਚੜ੍ਹਿਆ ਚਾਅ, ਇੰਝ ਮਨਾਇਆ ਸ਼ਗਨ
ਉਥੇ ਹੀ ਛੋਟੇ ਸਿੱਧੂ ਦੀ ਪਹਿਲੀ ਲੋਹੜੀ 'ਤੇ ਬਾਪੂ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਚ ਭਾਵੁਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਲਿਖਿਆ, ''ਜਦੋਂ ਤੂੰ ਗਿਆ ਸੀ, ਮੈਂ ਕੇਰਾ ਤਾਂ ਹਾਰ ਗਿਆ ਸੀ ਸ਼ੇਰਾ, ਤੈਨੂੰ ਚੁੱਪ ਚਾਪ ਪਿਆ ਦੇਖ ਮੇਰੀ ਦੁਨੀਆ ਉਜੜੀ ਸੀ ਤੇ ਮੈਂ ਜਮਾ ਗੋਡਿਆਂ ਭਾਰ ਬਹਿ ਗਿਆ ਸੀ, ਫੇਰ ਸਤਿਗੁਰ ਦੀ ਕਚਹਿਰੀ 'ਚ ਤੇਰੀ ਮੇਰੀ ਪੱਕੀ ਯਾਰੀ ਤੇ ਬੇਅੰਤ ਪਿਆਰ ਦੀ ਜਦੋਂ ਪੇਸ਼ੀ ਪਈ ਤੇ ਉਨ੍ਹਾਂ ਨੇੜੇ ਹੋ ਤੇਰੇ ਮੇਰੇ ਰਿਸ਼ਤੇ ਦੇ ਕਿੱਸੇ ਨੂੰ ਸੁਣਿਆ ਤੇ ਮੇਰੀ ਬੇਰੰਗ ਜ਼ਿੰਦਗੀ 'ਚ ਫੇਰ ਤੋਂ ਰੰਗ ਭਰਨ ਆਈ ਤੈਨੂੰ, ਮੈਨੂੰ ਮੋੜਨ ਦਾ ਹੁਕਮ ਕੁਦਰਤ ਨੂੰ ਲਾਇਆ ਤੇ ਪੁੱਤ ਤੂੰ ਹਮੇਸ਼ਾ ਵਾਂਗ ਮੇਰਾ ਮਾਣ ਵਧਾਇਆ ਤੇ ਮੇਰੇ ਕੋਲ ਮੁੜ ਆਇਆ। ਪੁੱਤ ਤੂੰ ਹਮੇਸ਼ਾ ਵਾਂਗ ਮੇਰਾ ਮਾਣ ਵਧਾਇਆ ਤੇ ਮੇਰੇ ਕੋਲ ਮੁੜ ਆਇਆ। ਪੁੱਤ ਮੈਂ ਹੁਣ ਵੀ ਤੇਰੇ ਨਿੱਕੇ ਜਿਹੇ ਸੋਹਣੇ ਚਿਹਰੇ 'ਚੋਂ ਤੇਰੇ ਵੱਡੇ ਰੂਪ ਨੂੰ ਦੇਖਦਾ ਹਾਂ ਤੇ ਸੱਚ ਜਾਣੀ ਤੈਨੂੰ ਉਹੀ ਬਣਦਾ ਦੇਖਣਾ ਚਾਹੁੰਦਾ ਹਾਂ, ਜਵਾਨੀਆਂ ਮਾਣ ਪੁੱਤਰਾਂ, ਤੇਰੇ ਨਵੇਂ ਰੂਪ ਨੂੰ ਪਹਿਲੀ ਲੋਹੜੀ ਮੁਬਾਰਕ, ਮੇਰਾ ਬੱਬਰ ਸ਼ੇਰ।''
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੀ ਹਵੇਲੀ 'ਚ ਵੀ ਇਸ ਤਿਉਹਾਰ ਨੂੰ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੂਸੇਵਾਲਾ ਦੇ ਘਰ ਰੌਣਕਾਂ ਲੱਗੀਆਂ ਹੋਈਆਂ ਹਨ ਅਤੇ ਭੰਗੜੇ ਪਾਏ ਜਾ ਰਹੇ ਹਨ। ਦਰਅਸਲ, ਸਿੱਧੂ ਮੂਸੇਵਾਲਾ ਦੇ ਮਾਤਾ ਚਰਨ ਕੌਰ ਅਤੇ ਪਿਤਾ ਬਲਕੌਰ ਸਿੰਘ ਸਿੱਧੂ ਆਪਣੇ ਛੋਟੇ ਪੁੱਤਰ ਸ਼ੁਭਦੀਪ ਦੀ ਪਹਿਲੀ ਲੋਹੜੀ ਮਨਾ ਰਹੇ ਹਨ। ਇਸ ਮੌਕੇ ਉਨ੍ਹਾਂ ਦੇ ਘਰ ਰੌਣਕਾ ਲੱਗੀਆਂ ਹੋਈਆਂ ਹਨ। ਇਸ ਦੌਰਾਨ ਦੀਆਂ ਕਈ ਵੀਡੀਓ ਇੰਟਰਨੈੱਟ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ। ਇਸ ਵਿਚਾਲੇ ਮਾਤਾ ਚਰਨ ਕੌਰ ਨੇ ਆਪਣੇ ਵੱਡੇ ਪੁੱਤਰ ਮੂਸੇਵਾਲਾ ਨੂੰ ਯਾਦ ਕਰਦੇ ਹੋਏ ਇੱਕ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਨਿੱਕੇ ਅਤੇ ਵੱਡੇ ਸਿੱਧੂ ਦੀ ਤਸਵੀਰ ਸ਼ੇਅਰ ਕਰਕੇ ਖ਼ਾਸ ਕੈਪਸ਼ਨ ਲਿਖਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।